LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PUNJAB NEWS: ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ, ਅੰਕੜੇ 3 ਹਜ਼ਾਰ ਤੋਂ ਪਾਰ

parli586

ਚੰਡੀਗੜ੍ਹ: ਪੰਜਾਬ ਭਰ ਵਿੱਚ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਇਸ ਸੀਜ਼ਨ ਵਿਚ ਹੁਣ ਤੱਕ 3293 ਥਾਈਂ ਪਰਾਲੀ ਸਾੜੀ ਜਾ ਚੁੱਕੀ ਹੈ। ਪਿਛਲੇ ਦੋ ਦਿਨਾਂ ਦੌਰਾਨ 987 ਥਾਵਾਂ ਉੱਤੇ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹਾ ਪਰਾਲੀ ਨੂੰ ਅੱਗ ਲਾਉਣ ਵਿਚ ਸਭ ਤੋਂ ਅੱਗੇ ਹੈ ਜਦੋਂ ਕਿ ਪਠਾਨਕੋਟ ਇੱਕੋ ਇੱਕ ਅਜਿਹਾ ਜਿਲ੍ਹਾ ਹੈ ਜਿੱਥੇ ਹੁਣ ਤੱਕ ਪਰਾਲੀ ਨੂੰ ਅੱਗ ਲੱਗਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਅਕਤੂਬਰ ਤੱਕ 7036 ਮਾਮਲੇ ਸਨ ਅਤੇ ਇਸ ਸਾਲ ਹੁਣ ਤੱਕ ਦਾ ਇਹ ਅੰਕੜਾ ਪਿਛਲੇ ਵਰ੍ਹੇ ਨਾਲੋਂ 50 ਫ਼ੀਸਦ ਘੱਟ ਹੈ।

26 ਅਕਤੂਬਰ ਦੇ ਪਰਾਲੀ ਸਾੜਨ ਦੇ ਅੰਕੜੇ

ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ਅਨੁਸਾਰ 26 ਅਕਤੂਬਰ ਨੂੰ ਅੰਮ੍ਰਿਤਸਰ ’ਚ 91, ਪਟਿਆਲਾ ’ਚ 81 ਤੇ ਫ਼ਿਰੋਜ਼ਪੁਰ ’ਚ 56 ਥਾਈਂ ਪਰਾਲੀ ਨੂੰ ਸਾੜਿਆ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ’ਚ 5, ਬਠਿੰਡਾ ’ਚ 13, ਫ਼ਤਹਿਗੜ੍ਹ ਸਾਹਿਬ ’ਚ 26, ਫ਼ਰੀਦਕੋਟ ’ਚ 13, ਫਾਜ਼ਿਲਕਾ ’ਚ 3, ਫ਼ਿਰੋਜ਼ਪੁਰ 56, ਗੁਰਦਾਸਪੁਰ ’ਚ 21 , ਹੁਸ਼ਿਆਰਪੁਰ ’ਚ 02, ਜਲੰਧਰ 23, ਕਪੂਰਥਲਾ 20, ਲੁਧਿਆਣਾ 24, ਮਾਨਸਾ 27, ਮੋਗਾ 33, ਮੁਕਤਸਰ ਸਾਹਿਬ 06, ਐੱਸਏਐੱਸ ਨਗਰ 4, ਪਠਾਨਕੋਟ 1, ਸੰਗਰੂਰ 63, ਤਰਨ ਤਾਰਨ 67 ਅਤੇ ਮਲੇਰਕੋਟਲਾ ’ਚ 3 ਥਾਈਂ ਪਰਾਲੀ ਨੂੰ ਅੱਗ ਲੱਗੀ ਹੈ।

26 ਅਕਤੂਬਰ ਪਰਾਲੀ ਸੜਨ ਦੇ ਮਾਮਲੇ

2021- 329

2022 - 1238

2023- 589

15 ਸਤੰਬਰ ਤੋਂ 26 ਅਕਤੂਬਰ 2023 ਤੱਕ ਪਰਾਲੀ ਸੜਨ ਦੇ ਮਾਮਲੇ

2021- 6463

2022-7036

2023- 3293

 
 
In The Market