LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਟਵਾਰੀਆਂ ਨੇ ਖਾਲੀ ਅਸਾਮੀਆਂ ’ਤੇ ਕੰਮ ਕਰਨਾ ਕੀਤਾ ਬੰਦ, ਸੂਬੇ 'ਚ ਮਾਲ ਪਟਵਾਰੀਆਂ ਦੀਆਂ 2689 ਅਸਾਮੀਆਂ ਹਨ ਖਾਲੀ

a00564

ਬਠਿੰਡਾ: ਸਰਕਾਰ ਤੋਂ ਨਾਰਾਜ਼ ਪਟਵਾਰੀਆਂ ਨੇ ਹੁਣ ਵਾਧੂ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ ਅਤੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਭਰ ਵਿਚ ਪਟਵਾਰੀਆਂ ਦੀਆਂ ਕੁੱਲ 4716 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 2689 ਅਸਾਮੀਆਂ ਖਾਲੀ ਪਈਆਂ ਹਨ। ਜਦੋਂਕਿ ਇਨ੍ਹਾਂ ਵਿੱਚੋਂ ਸਿਰਫ਼ 1513 ਰੈਗੂਲਰ ਪਟਵਾਰੀ ਤਾਇਨਾਤ ਹਨ ਅਤੇ 514 ਪਟਵਾਰੀ ਠੇਕੇ ’ਤੇ ਰੱਖੇ ਗਏ ਹਨ। ਜੇਕਰ ਮਾਲ ਪਟਵਾਰੀ ਵਾਧੂ ਅਸਾਮੀਆਂ ’ਤੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਸੂਬੇ ਦੇ 2689 ਸਰਕਲਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਅਗਲੇ ਦਿਨਾਂ ਵਿਚ ਅਜਿਹੇ ਸਰਕਲਾਂ ਵਿਚ ਕੰਮ ਨਹੀਂ ਹੋਵੇਗਾ ਤਾਂ ਸਰਕਾਰ ਨੂੰ ਆਮ ਲੋਕਾਂ ਦੇ ਵਿਰੋਧ ਦਾ ਸਾਮਹਣਾ ਕਰਨਾ ਪੈ ਸਕਦਾ ਹੈ।

 

In The Market