ਭਾਰਤ ਦੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੀ ਹੈ। ਪਤੀ ਨਵਜੋਤ ਸਿੱਧੂ ਉਨ੍ਹਾਂ ਦੀ ਸਿਹਤ ਬਾਰੇ ਸੋਸ਼ਲ ਮੀਡੀਆ ਉਤੇ ਅਪਡੇਟ ਦਿੰਦੇ ਰਹਿੰਦੇ ਹਨ। ਬੀਤੇ ਦਿਨੀਂ ਪਤਨੀ ਨਵਜੋਤ ਕੌਰ ਸਿੱਧੂ ਦੀ ਸਰਜਰੀ ਹੋਈ ਸੀ।
70 stitches have been removed and the wound is healing……. There is a 2.5-inch area that requires daily dressing which continues under the able supervision of Dr.Manpreet Thind….. waiting for the wound to fully heal before beginning the necessary radiation therapy.
— Navjot Singh Sidhu (@sherryontopp) May 4, 2024
Keeping… pic.twitter.com/jdokiKkADe
ਹੁਣ ਸਿੱਧੂ ਨੇ ਪਤਨੀ ਦੀ ਘਰ ਵਾਪਸੀ 'ਤੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਕਰ ਪਤਨੀ ਦੀ ਮੌਜੂਦਾ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, 'ਉਨ੍ਹਾਂ ਦੇ 70 ਟਾਂਕੇ ਖੋਲ੍ਹ ਦਿੱਤੇ ਗਏ ਹਨ ਤੇ ਜ਼ਖ਼ਮ ਹੁਣ ਠੀਕ ਹੋ ਰਿਹਾ ਹੈ। 2.5 ਇੰਚ ਦੇ ਇਸ ਜ਼ਖ਼ਮ 'ਤੇ ਡਾ. ਮਨਪ੍ਰੀਤ ਥਿੰਦ ਦੀ ਅਗਵਾਈ 'ਚ ਰੋਜ਼ਾਨਾ ਮਰਹਮ-ਪੱਟੀ ਹੋਵੇਗੀ।''
''ਅਗਲੇ ਇਲਾਜ ਲਈ ਜ਼ਰੂਰੀ ਰੇਡੀਏਸ਼ਨ ਥੈਰੇਪੀ ਤੋਂ ਪਹਿਲਾਂ ਜ਼ਖ਼ਮ ਦੇ ਪੂਰੀ ਤਰ੍ਹਾਂ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ। ਅਸੀਂ ਪੂਰੇ ਆਸਵੰਦ ਹਾਂ। ਉਮੀਦ ਹੈ ਕਿ 2 ਹਫ਼ਤੇ 'ਚ ਪੂਰੀ ਰਿਕਵਰੀ ਤੋਂ ਬਾਅਦ ਯੋਜਨਾ ਮੁਤਾਬਕ ਰੇਡੀਏਸ਼ਨ ਥੈਰੇਪੀ ਸ਼ੁਰੂ ਹੋ ਜਾਵੇਗੀ।''
ਉਧਰ, ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਬਾਰੇ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਮਜੀਠੀਆ ਨੇ ਲਿਖਿਆ, 'ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕੀ ਭੈਣ ਜੀ ਡਾ.ਨਵਜੋਤ ਕੌਰ ਸਿੱਧੂ ਨੂੰ ਤੰਦਰੁਸਤੀ ਬਖਸ਼ਣ ਅਤੇ ਉਹ ਜਲਦੀ ਸਿਹਤਯਾਬ ਹੋਣ।'
ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕੀ ਭੈਣ ਜੀ ਡਾ.ਨਵਜੋਤ ਕੌਰ ਸਿੱਧੂ ਨੂੰ ਤੰਦਰੁਸਤੀ ਬਖਸ਼ਣ ਅਤੇ ਉਹ ਜਲਦੀ ਸਿਹਤਯਾਬ ਹੋਣ।@sherryontopp @DrDrnavjotsidhu pic.twitter.com/KALakoQFXH
— Bikram Singh Majithia (@bsmajithia) May 4, 2024
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka Rashifal: कुंभ समेत इन राशि वालों को व्यवसाय में मिलेगा लाभ, जानें कैसा रहेगा आज का दिन
Jalandhar Road Accident : जालंधर में हुआ दर्दनाक हादसा, गाड़ी की खिड़कियां काटकर निकाले शव
Health news: डायबिटीज के मरीजों के लिए बेहद कारगर है ये चीजें, आज ही करों डाइट में शामिल