LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੀ ਧੀ ਨੇ ਵਿਦੇਸ਼ਾਂ ਵਿੱਚ ਕੀਤਾ ਨਾਮ ਰੌਸ਼ਨ, ਅਮਰੀਨ ਢਿੱਲੋਂ ਕੈਨੇਡਾ ਵਿੱਚ ਬਣੀ ਪਾਇਲਟ

pailet52639

ਅਮਲੋਹ : ਪੰਜਾਬ ਦੀ ਧੀ ਨੇ ਵਿਦੇਸ਼ਾਂ ਦੀ ਧਰਤੀ ਉੱਤੇ ਪੰਜਾਬ ਦਾ ਹੀ ਨਹੀ ਪੂਰੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ।  ਪਿੰਡ ਚੈਹਿਲਾਂ ਦੀ ਜੰਮਪਲ ਅਮਰੀਨ ਢਿੱਲੋਂ ਨੇ ਕੈਨੇਡਾ ’ਚ ਪਾਇਲਟ ਬਣ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਅਮਰੀਨ ਦਾ ਜਨਮ 2004 ਵਿਚ ਗੁਰਸਮਿੰਦਰ ਸਿੰਘ ਢਿੱਲੋਂ ਦੇ ਘਰ ਮਾਤਾ ਕਮਲਜੀਤ ਕੌਰ ਦੀ ਕੁੱਖੋਂ ਹੋਇਆ। ਉਸ ਨੇ ਮੁੱਢਲੀ ਸਿੱਖਿਆ ਨਰਸਰੀ ਤੋਂ ਪਹਿਲੀ ਕਲਾਸ ਤੱਕ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਤੋਂ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਉਸ ਦੇ ਤਾਇਆ ਗੁਰਪ੍ਰਤਾਪ ਸਿੰਘ ਢਿੱਲੋਂ ਕੈਨੇਡਾ ’ਚ ਐੱਨਆਰਆਈ ਸਨ ਜਿਨ੍ਹਾਂ ਦੀ ਬਦੌਲਤ ਸਾਰੇ ਪਰਿਵਾਰ ਨੂੰ ਕੈਨੇਡਾ ਦੀ ਪੀਆਰ ਮਿਲਣ ਕਾਰਨ ਪਰਿਵਾਰ 2010 ਵਿਚ ਕੈਨੇਡਾ ਦੇ ਸ਼ਹਿਰ ਸਰੀ ਚਲਾ ਗਿਆ ਜਿੱਥੇ ਉਸ ਨੇ ਕੋਲੰਬੀਆ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਸਖ਼ਤ ਮਿਹਨਤ ਕਰ ਕੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਜਿਸ ਸਦਕਾ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੂੰ ਪਾਇਲਟ ਬਣ ਕੇ ਸੇਵਾ ਕਰਨ ਦਾ ਮੌਕਾ ਮਿਲਿਆ। ਉਸ ਦੀ ਵੱਡੀ ਭੈਣ ਸਰਗੁੁਨ ਢਿੱਲੋਂ ਵੀ ਕੈਨੇਡਾ ਵਿਚ ਹੀ ਭੰਗੜਾ ਤੇ ਗਿੱਧਾ ਅਕੈਡਮੀ ਚਲਾ ਰਹੀ ਹੈ ਅਤੇ ਪੰਜਾਬੀ ਦੇ ਅਮੀਰ ਵਿਰਸੇ ਨਾਲ ਪਨੀਰੀ ਨੂੰ ਜੋੜਨ ਦਾ ਉਪਰਾਲਾ ਕਰ ਰਹੀ ਹੈ। ਉਨ੍ਹਾਂ ਦੇ ਦਾਦਾ ਦਰਸ਼ਨ ਸਿੰਘ ਢਿੱਲੋਂ ਨੇ 38 ਸਾਲ ਏਅਰ ਫੋਰਸ ਵਿਚ ਭਾਰਤ ਵਿਚ ਸੇਵਾ ਕੀਤੀ ਜਿੱਥੇ ਉਨ੍ਹਾਂ ਸ਼ਾਨਦਾਰ ਸੇਵਾ ਨਿਭਾਉਂਦੇ ਹੋਏ ਬਹੁਤ ਸਾਰੇ ਮੈਡਲ ਹਾਸਲ ਕੀਤੇ।

In The Market