LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਪਾਰਟੀ ਜਿਹੜੀ ਵੀ ਡਿਊਟੀ ਲਗਾਵੇਗੀ, ਹੁਕਮ ਮੰਨ ਕੇ ਨਿਭਾਵਾਂਗਾ'

14d badal

ਮੋਗਾ : ਸ਼੍ਰੋਮਣੀ ਅਕਾਲੀ ਦਲ (SAD) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਸੱਤਾਧਾਰੀ ਕਾਂਗਰਸੀ ਪਾਰਟੀ (Congress Party) ’ਤੇ ਵੱਡਾ ਹਮਲਾ ਬੋਲਿਆ ਹੈ। ਮੋਗਾ ਰੈਲੀ ’ਚ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਵਾਇਆ, 1984 ਵਿਚ ਸਿੱਖਾਂ ਦਾ ਕਤਲੇਆਮ ਕੀਤਾ, ਇਹੋ ਜਿਹੀ ਪਾਰਟੀ ਨੂੰ ਸੱਤਾ ਨਹੀਂ ਦੇਣੀ ਚਾਹੀਦੀ। ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਮੁਕਾਬਲਾ ਇਸ ਵਾਰ ਤਿੰਨ ਸਰਕਾਰਾਂ ਨਾਲ ਹੈ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ, ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ।

Also Read: John Abraham ਦਾ ਇੰਸਟਾਗ੍ਰਾਮ ਅਕਾਊਂਟ ਹੈਕ, ਸਾਰੀਆਂ ਪੋਸਟਾਂ ਡਿਲੀਟ

ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਮੌਕੇ ਮੋਗਾ ’ਚ ਰੱਖੀ ਰੈਲੀ ’ਚ ਪਹੁੰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਮੇਰੀ ਜਿਹੜੀ ਵੀ ਡਿਊਟੀ ਲਗਾਵੇਗੀ, ਉਹ ਮੈਂ ਹੁਕਮ ਮੰਨ ਕੇ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਪਾਰਟੀ ਪ੍ਰਧਾਨ ਦਾ ਹੁਕਮ ਮੰਨ ਕੇ ਸੇਵਾ ਕਰਦੇ ਰਹੇ ਹਨ ਅਤੇ ਹੁਣ ਵੀ ਆਪਣਾ ਫਰਜ਼ ਜ਼ਰੂਰ ਨਿਭਾਉਣਗੇ।

Also Read: ਦਿੱਲੀ 'ਚ ਸਾਹਮਣੇ ਆਏ Omicron ਦੇ 4 ਨਵੇਂ ਮਾਮਲੇ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ 

ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਜੋ ਵੀ ਕਿਹਾ ਹੈ ਉਹ ਕਰਕੇ ਵਿਖਾਇਆ ਹੈ। ਅੱਜ ਸਿਆਸੀ ਪਾਰਟੀਆਂ ਵੱਡੇ ਵੱਡੇ ਵਾਅਦੇ ਕਰ ਰਹੀਆਂ ਹਨ ਪਰ ਵਾਅਦਾ ਉਹੀ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪੂਰਾ ਕੀਤਾ ਜਾ ਸਕੇ। ਝੂਠੇ ਹੰਝੂ ਵਹਾਉਣ ਵਾਲਿਆਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸਿਰਫ਼ ਦੋ ਵੋਟਾਂ ਹੀ ਪਾਰਲੀਮੈਂਟ ਵਿਚ ਭੁਗਤੀਆਂ ਸਨ, ਇਕ ਹਰਸਿਮਰਤ ਕੌਰ ਬਾਦਲ ਦੀ ਅਤੇ ਦੂਜੀ ਸੁਖਬੀਰ ਦੀ ਜਦਕਿ ਬਾਕੀ ਸਾਰੇ ਚਾਲਾਕੀ ਨਾਲ ਪਾਰਲੀਮੈਂਟ ’ਚੋਂ ਬਾਹਰ ਚਲੇ ਗਏ ਸਨ। ਲਿਹਾਜ਼ਾ ਅਸਲੀ ਅਤੇ ਨਕਲੀ ਦਾ ਫਰਕ ਸਮਝਣਾ ਪਵੇਗਾ।

Also Read: ਪੰਜਾਬ ਕਾਂਗਰਸ ਵਲੋਂ 'ਆਵਾਜ਼ ਪੰਜਾਬ ਦੀ' ਮੈਨੀਫੈਸਟੋ ਮੁਹਿੰਮ ਦੀ ਕੀਤੀ ਸ਼ੁਰੂਆਤ

In The Market