LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੇਰਕਾ ਨੇ ਵੀ ਵਧਾਏ ਦੁੱਧ ਦੇ ਰੇਟ, ਹੁਣ ਇੰਨੇ ਰੁਪਏ ਖਰਚਣੇ ਪੈਣਗੇ ਵਾਧੂ 

milk verka

ਚੰਡੀਗੜ੍ਹ- ਪੰਜਾਬ ਵਿੱਚ ਵੀ ਦੁੱਧ ਮਹਿੰਗਾ ਹੋ ਗਿਆ ਹੈ। ਅਮੁਲ ਅਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਵੀ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਹੈ। ਵਧੀਆਂ ਦਰਾਂ ਕੱਲ੍ਹ ਤੋਂ ਹੀ ਲਾਗੂ ਹੋ ਜਾਣਗੀਆਂ। ਪਿਛਲੇ ਮਹੀਨੇ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਸੀ। ਕੰਪਨੀ ਨੇ ਇਸ ਪਿੱਛੇ ਇਨਪੁਟ ਲਾਗਤ ਦਾ ਹਵਾਲਾ ਦਿੱਤਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਵੀ ਦੁੱਧ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ। ਵਧੇ ਹੋਏ ਰੇਟ ਦਾ ਅਸਰ ਪੰਜਾਬ ਹੀ ਨਹੀਂ ਚੰਡੀਗੜ੍ਹ, ਪੰਚਕੂਲਾ ਅਤੇ ਕਾਲਕਾ ਵਿਚ ਵੀ ਪਵੇਗਾ।
ਇਹ ਦਰਾਂ ਕੱਲ੍ਹ ਤੋਂ ਲਾਗੂ ਹੋਣਗੀਆਂ
ਅੱਧਾ ਲਿਟਰ ਦੁੱਧ ਹੁਣ 28 ਰੁਪਏ ਦਾ ਹੋਵੇਗਾ।
ਇਕ ਲਿਟਰ ਦੀ ਕੀਮਤ 55 ਰੁਪਏ ਹੋਵੇਗੀ।
ਡੇਢ ਲਿਟਰ ਦਾ ਪੈਕੇਟ 80 ਰੁਪਏ ਵਿੱਚ ਮਿਲੇਗਾ।
ਡਬਲ ਟੋਨਡ ਅੱਧਾ ਲਿਟਰ 23 ਰੁਪਏ ਵਿੱਚ ਮਿਲੇਗਾ।
ਫੁੱਲ ਕਰੀਮ ਦੁੱਧ ਦੀ ਕੀਮਤ ਅੱਧਾ ਲਿਟਰ 31 ਰੁਪਏ ਅਤੇ ਇੱਕ ਲਿਟਰ 61 ਰੁਪਏ ਹੋਵੇਗੀ।
ਗਾਂ ਦੇ ਦੁੱਧ ਦਾ ਪੈਕੇਟ ਹੁਣ ਅੱਧਾ ਲਿਟਰ 26 ਰੁਪਏ ਵਿੱਚ ਮਿਲੇਗਾ।
ਵੇਰਕਾ 12 ਲੱਖ ਲਿਟਰ ਦੁੱਧ ਦਾ ਉਤਪਾਦਨ ਕਰਦਾ ਹੈ।
ਵੇਰਕਾ ਦਾ ਦੁੱਧ ਪੰਜਾਬ ਵਿੱਚ ਸਭ ਤੋਂ ਵੱਧ ਵਿਕਦਾ ਹੈ। ਵੇਰਕਾ ਰੋਜ਼ਾਨਾ ਕਰੀਬ 12 ਲੱਖ ਲਿਟਰ ਦੁੱਧ ਦਾ ਉਤਪਾਦਨ ਕਰਦਾ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ 900 ਮਿਲੀਲੀਟਰ ਦੁੱਧ ਦੀ ਖਪਤ ਹੁੰਦੀ ਹੈ। ਅਜਿਹੇ 'ਚ ਦੁੱਧ ਦੀ ਕੀਮਤ ਵਧਣ ਨਾਲ ਇਕ ਵੱਡੇ ਵਰਗ ਨੂੰ ਝਟਕਾ ਲੱਗੇਗਾ।

In The Market