LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਤਿਹਾਬਾਦ 'ਚ ਅਨੋਖਾ ਮਾਮਲਾ-ਬਿਨ੍ਹਾਂ ਕੋਰੋਨਾ ਅਤੇ ਬਿਨ੍ਹਾਂ ਸ਼ੂਗਰ ਦੇ ਵਿਅਕਤੀ ਨੂੰ ਹੋਇਆ Black Fungus

blck case

ਫਤਿਹਾਬਾਦ:  ਦੇਸ਼ ਵਿਚ (Corona) ਕੋਰੋਨਾ ਵਧਣ ਦੇ ਨਾਲ ਨਾਲ ਹੁਣ ਬਲੈਕ ਫੰਗਸ ਦਾ ਖ਼ਤਰਾ ਜਿਆਦਾ ਵੱਧ ਗਿਆ ਹੈ। ਅੱਜ  (Black Fungus) ਬਲੈਕ ਫੰਗਸ ਨਾਲ ਜੁੜਿਆ ਤਾਜਾ ਤੇ ਅਨੋਖਾ ਮਾਮਲਾ ਫਤਿਹਾਬਾਦ ਤੋਂ ਸਾਹਮਣੇ ਆਇਆ ਹੈ।  ਇਹ ਮਾਮਲਾ ਅਨੋਖਾ ਇਸ ਲਈ ਦੱਸਿਆ ਜਾ ਰਿਹਾ ਹੈ ਕਿਉਂਕਿ ਬਿਨ੍ਹਾਂ ਕੋਰੋਨਾ ਅਤੇ ਬਿਨ੍ਹਾਂ ਸ਼ੂਗਰ ਦੇ ਵਿਅਕਤੀ ਦੀ ਰਿਪੋਰਟ ਵਿਚ  (Black Fungus) ਬਲੈਕ ਫੰਗਸ ਪਾਇਆ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ ਫਤਿਹਾਬਾਦ ਦੇ ਨਾਦੋਡੀ ਪਿੰਡ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ। ਜਦ ਡਾਕਟਰਾਂ ਨੇ ਇਸ ਮਰੀਜ਼ ਦੇ ਬਾਰੇ ਜਾਣਿਆ ਤਾਂ ਹੈਰਾਨ ਹੋ ਗਿਆ ਅਤੇ (Doctor) ਡਾਕਟਰ ਬਿਨਾਂ ਕੋਰੋਨਾ ਅਤੇ ਬਿਨਾਂ ਸ਼ੂਗਰ ਦੇ Black Fungus ਦਾ ਸ਼ਿਕਾਰ ਹੋ ਗਿਆ।
 

ਇੱਥੇ ਪੜ੍ਹੋ ਹੋਰ ਖ਼ਬਰਾਂ:  ਰਣਜੀਤ ਬਾਵਾ ਨੇ ਨਵੀਂ ਫ਼ੀਚਰ ਫਿਲਮ ਕੀਤੀ ਅਨਾਊਂਸ, ਜਲਦ ਹੋਵੇਗੀ ਸ਼ੂਟਿੰਗ ਸ਼ੁਰੂ

ਫਤਿਹਾਬਾਦ ਵਿੱਚ  Black Fungus ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਵੇਖਦਿਆਂ ਸਿਹਤ ਵਿਭਾਗ ਦੇ ਵੀ ਹੱਥ ਅਤੇ ਪੈਰ ਕੰਬਣ ਲੱਗ ਪਏ। ਫਤਿਹਾਬਾਦ ਦੇ ਰਹਿਣ ਵਾਲੇ ਜਗੀਰ ਸਿੰਘ ਦੀ ਬਲੈਕ ਫੰਗਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਪਰ ਜਦੋਂ ਉਸ ਦੇ ਇਤਿਹਾਸ ਦੀ ਪੜਤਾਲ ਕੀਤੀ ਗਈ ਤਾਂ ਸਿਹਤ ਵਿਭਾਗ ਦੇ ਡਾਕਟਰ ਵੀ ਹੈਰਾਨ ਰਹਿ ਗਏ।  

ਇਸ ਖੁਲਾਸੇ ਵਿਚ ਸਾਹਮਣੋੇ ਆਇਆ ਕਿ  ਵਿਅਕਤੀ (Corona positive)ਕੋਰੋਨਾ ਪੌਜ਼ਟਿਵ ਨਹੀਂ ਹੋਇਆ ਹੈ, ਵਿਅਕਤੀ ਨੂੰ ਸ਼ੂਗਰ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਨਾ ਹੀ ਵਿਅਕਤੀ ਨੇ ਕਦੇ ਆਕਸੀਜਨ ਲਗਵਾਈ ਪਰ ਫਿਰ ਵੀ ਉਹ ਵਿਅਕਤੀ ਬਲੈਕ ਫੰਗਸ ਦਾ ਸ਼ਿਕਾਰ ਹੋ ਗਿਆ। ਜਦੋਂ ਵਿਅਕਤੀ ਦੇ ਪਰਿਵਾਰ ਵਾਲੇ ਉਸਨੂੰ ਫਤਿਹਾਬਾਦ ਦੇ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਬਲੈਕ ਫੰਗਸ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਉਕਤ ਵਿਅਕਤੀ ਨੂੰ ਇਲਾਜ ਲਈ ਫਤਿਹਾਬਾਦ ਤੋਂ ਹਿਸਾਰ ਐਗਰੋਹਾ ਮੈਡੀਕਲ ਰੈਫ਼ਰ ਕਰ ਦਿੱਤਾ ਗਿਆ ਪਰ ਵਿਅਕਤੀ ਨੇ ਐਗਰੋਹਾ ਮੈਡੀਕਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਉਸ ਵਿਅਕਤੀ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵਿਅਕਤੀ ਦੇ ਚਿਹਰੇ 'ਤੇ ਅੱਖ ਦੇ ਨੇੜੇ ਕਾਲੇ ਘੇਰੇ ਸਨ, ਉਸਨੂੰ ਬਲੈਕ ਫੰਗਸ ਦੀ ਸ਼ਿਕਾਇਤ ਸੀ।

ਇਹ ਵੀ ਪੜ੍ਹੋ ਖ਼ਬਰ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ

In The Market