LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ ਹੈਲਪਲਾਈਨ : ਵੀਰਵਾਰ ਨੂੰ ਕਿਸੇ ਪਰਿਵਾਰਕ ਮੈਂਬਰ ਨੇ ਦਰਜ ਨਹੀਂ ਕਰਵਾਈ ਆਪਣੇ ਰਿਸ਼ਤੇਦਾਰ ਦੀ ਜਾਣਕਾਰੀ

4march helpline

ਜਲੰਧਰ : ਯੁਕਰੇਨ ਵਿਚ ਫਸੇ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਲਈ ਜ਼ਿਲਾ ਪ੍ਰਸ਼ਾਸਨ ਨੇ ਕੰਟਰੋਲ ਰੂਮ (Control room) ਵਿਚ ਹੈਲਪਲਾਈਨ (Helpline) ਸ਼ੁਰੂ ਕੀਤੀ ਹੈ ਪਰ ਵੀਰਵਾਰ ਨੂੰ ਕਿਸੇ ਨੇ ਉਥੋਂ ਨਵੀਂ ਜਾਣਕਾਰੀ ਦਰਜ ਨਹੀਂ ਕਰਵਾਈ। ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ (Administrative officers) ਕੋਲ ਵੀ ਯੁਕਰੇਨ ਤੋਂ ਸਬੰਧਿਤ ਵੀਰਵਾਰ ਨੂੰ ਕੋਈ ਨਵੀਂ ਜਾਣਕਾਰੀ ਅਪਡੇਟ ਨਹੀਂ ਆਈ ਹੈ। ਦੁਪਹਿਰ 2 ਵਜੇ ਇਕ ਕਾਲ ਆਈ, ਪਰ ਉਨ੍ਹਾਂ ਨੇ ਪਹਿਲਾਂ ਹੀ ਜਾਣਕਾਰੀ ਦਰਜ ਕਰਵਾਈ ਹੋਈ ਸੀ ਅਤੇ ਹਾਲਾਤ ਦੀ ਅਪਡੇਟ ਲਈ। ਦੂਜੇ ਪਾਸੇ ਇਥੇ ਵਿਦੇਸ਼ ਜਾਣ ਦੇ ਚਾਹਵਾਨ ਕਾਲ ਕਰਕੇ ਪ੍ਰੋਸੈਸ ਪੁੱਛ ਰਹੇ ਹਨ। ਕੰਟਰੋਲ ਰੂਮ (Control room) ਵਿਚ ਤਾਇਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਤੋਂ ਇਲਾਵਾ ਹੁਸ਼ਿਆਰਪੁਰ (Hoshiarpur), ਬਠਿੰਡਾ ਅਤੇ ਹੋਰ ਜ਼ਿਲਿਆਂ ਤੋਂ ਸਬੰਧਿਤ ਲੋਕਾਂ ਦੇ ਫੋਨ ਆ ਰਹੇ ਹਨ। ਹੁਣ ਤੱਕ ਕੁਲ 56 ਪਰਿਵਾਰਕ ਮੈਂਬਰਾਂ ਯੁਕਰੇਨ ਹੈਲਪਲਾਈਨ (Ukraine Helpline) ਨੰਬਰ 0181-2224417 'ਤੇ ਜਾਣਕਾਰੀ ਦਰਜ ਕਰਵਾ ਚੁੱਕੇ ਹਨ।

Ukraine kept Indian students as hostages in Kharkiv, says Russia - World  News
ਯੁਕਰੇਨ ਹੈਲਪਲਾਈਨ 'ਤੇ ਵੀਰਵਾਰ ਨੂੰ ਦੋ ਨੌਜਵਾਨਾਂ ਦੀ ਕਾਲ ਆਈ। ਇਕ ਨੇ ਕਿਹਾ ਯੁਕਰੇਨ ਜਾਣ ਦੀ ਕੀ ਪ੍ਰਕਿਰਿਆ ਹੈ ਅਤੇ ਕੀ-ਕੀ ਦਸਤਾਵੇਜ਼ ਚਾਹੀਦੇ ਹਨ, ਜਦੋਂ ਕਿ ਦੂਜੇ ਨੇ ਕਿਹਾ ਕਿ ਭਾਜੀ ਯੁਕਰੇਨ ਜਾਣਾ ਹੈ। ਯੁਕਰੇਨ ਦੇ ਵੀਜ਼ਾ ਦੀਆਂ ਸਾਰੀਆਂ ਸ਼ਰਤਾਂ ਖਤਮ ਕਰ ਦਿੱਤੀਆਂ ਹਨ ਤੇ ਟਿਕਟ ਲੈ ਕੇ ਯੁਕਰੇਨ ਆਉਣ ਲਈ ਕਹਿ ਦਿੱਤਾ ਹੈ। ਓ ਯੁਕਰੇਨ ਜਾਣਾ ਚਾਹੁੰਦਾ ਹੈ। ਅੰਬੈਸੀ ਦਾ ਨੰਬਰ ਦੇ ਦਿਓ। ਜਵਾਬ ਦਿੰਦੇ ਕੰਟਰੋਲ ਰੂਮ ਦੇ ਮੁਲਾਜ਼ਮਾਂ ਨੇ ਕਿਹਾ ਇਹ ਕੰਟਰੋਲ ਰੂਮ ਦਾ ਨੰਬਰ ਹੈ, ਨਾ ਕਿ ਕਿਸੇ ਟ੍ਰੈਵਲ ਏਜੰਟ ਦਾ। ਮੁਹੱਲਾ ਪ੍ਰੇਮ ਨਗਰ ਦੀ ਰਹਿਣ ਵਾਲੀ ਜੈਸਮੀਨ ਸਮੇਤ ਕਈ ਭਾਰਤੀ ਵਿਦਿਆਰਥੀ ਹੰਗਰੀ ਕੈਂਪ ਵਿਚ ਪਹੁੰਚ ਗਏ ਹਨ।

Ukraine shuts airports: Evacuation of Indians to become difficult?

ਵੀਰਵਾਰ ਸਵੇਰੇ ਉਸ ਨੇ ਪਿਤਾ ਨਵੀਨ ਕੁਮਾਰ ਨੂੰ ਦੱਸਿਆ ਕਿ ਸਾਰੇ ਵਿਦਿਆਰਥੀ ਪੈਦਲ ਹੀ 10 ਕਿਮੀ ਦੂਰ ਸਟੇਸ਼ਨ ਵੱਲ ਨਿਕਲ ਪਏ। ਯੁਕਰੇਨ ਦੇ ਨਾਗਰਿਕਾਂ ਨੇ ਉਨ੍ਹਾਂ ਨੂੰ ਟ੍ਰੇਨ ਵਿਚ ਬਿਠਾਉਣ ਦਾ ਵਿਰੋਧ ਕੀਤਾ। ਪੁਲਿਸ ਦੇ ਦਖਲ ਤੋਂ ਬਾਅਦ ਸਾਰਿਆਂ ਨੂੰ ਟ੍ਰੇਨ ਵਿਚ ਬਿਠਾਇਆ ਗਿਆ। 19 ਘੰਟੇ ਦੇ ਸਫਰ ਤੋਂ ਬਾਅਦ ਉਹ ਬਾਰਡਰ ਏਰੀਆ ਵਿਚ ਲਾਬੀਬ ਸ਼ਹਿਰ ਪਹੁੰਚੇ ਅਤੇ ਉਨ੍ਹਾਂ ਕੋਈ ਚਾਰਜ ਨਹੀਂ ਲਿਆ ਗਿਆ। ਸਟੂਡੈਂਟਸ ਨੇ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਤਾਂ ਸਫਾਰਤਖਾਨੇ ਤੋਂ ਇਕ ਡੈਲੀਗੇਟ ਬੱਸ ਲੈ ਕੇ ਪਹੁੰਚਿਆ। ਜਿਸ ਵਿਚ 50-50 ਵਿਦਿਆਰਥੀਆਂ ਨੂੰ 7 ਘੰਟੇ ਦੇ ਸਫਰ ਪਿੱਛੋਂ ਹੰਗਰੀ ਬਾਰਡਰ ਕਰਾਸ ਕਰਵਾ ਕੇ ਕੈਂਪ ਵਿਚ ਪਹੁੰਚਾਇਆ ਗਿਆ ਅਤੇ ਖਾਣਾ ਖਵਾਇਆ ਗਿਆ। ਉਥੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਆਰਬਨ ਪਹੁੰਚੇ ਅਤੇ ਉਨ੍ਹਾਂ ਨੇ ਸਟੂਡੈਂਟ ਨੂੰ ਬੈਸਟ ਆਫ ਲਕ ਕਿਹਾ।

In The Market