LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਟੀ ਬਿਊਟੀਫੁੱਲ ਵਿਚ ਟੋਮੈਟੋ ਫੀਵਰ ਦਾ ਕਹਿਰ, ਬੱਚਿਆਂ ਨੂੰ ਵਧੇਰੇ ਖਤਰਾ ਵਰਤੋਂ ਇਹ ਸਾਵਧਾਨੀਆਂ

tomatoes flu

ਚੰਡੀਗੜ੍ਹ- ਸਿਟੀ ਬਿਊਟੀਫੁੱਲ 'ਚ ਪ੍ਰਸ਼ਾਸਨ ਨੇ ਡੇਂਗੂ ਅਤੇ ਸਵਾਈਨ ਫਲੂ ਤੋਂ ਬਾਅਦ ਟਮਾਟਰ ਫਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ। ਬੱਚਿਆਂ ਨੂੰ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਸਾਵਧਾਨ ਰਹੋ। ਪ੍ਰਸ਼ਾਸਨ ਨੇ ਇਸ ਦੇ ਕਾਰਨ ਅਤੇ ਸਾਵਧਾਨੀ ਦੇ ਤਰੀਕੇ ਵੀ ਦੱਸੇ ਹਨ। ਹਾਲਾਂਕਿ ਚੰਡੀਗੜ੍ਹ ਵਿੱਚ ਹੁਣ ਤੱਕ ਟਮਾਟਰ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਇਸ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਹਨ ਲੱਛਣ 
ਪ੍ਰਸ਼ਾਸਨ ਨੇ ਕਿਹਾ ਕਿ ਟਮਾਟਰ ਫਲੂ ਵੀ ਹੋਰ ਵਾਇਰਲ ਬਿਮਾਰੀਆਂ ਵਾਂਗ ਹੈ। ਬੁਖਾਰ, ਚਮੜੀ 'ਤੇ ਧੱਫੜ ਅਤੇ ਜੋੜਾਂ ਦਾ ਦਰਦ ਹੁੰਦਾ ਹੈ। ਇਸ ਤੋਂ ਇਲਾਵਾ ਥਕਾਵਟ, ਉਲਟੀ, ਦਸਤ, ਡੀਹਾਈਡ੍ਰੇਸ਼ਨ, ਜੋੜਾਂ ਵਿੱਚ ਸੋਜ, ਸਰੀਰ ਵਿੱਚ ਦਰਦ ਹੋ ਸਕਦਾ ਹੈ। ਜੇਕਰ ਕਿਸੇ ਬੱਚੇ ਵਿੱਚ ਅਜਿਹੇ ਲੱਛਣ ਹੋਣ ਤਾਂ ਪਹਿਲਾਂ ਉਨ੍ਹਾਂ ਦਾ ਡੇਂਗੂ, ਚਿਕਨਗੁਨੀਆ, ਜ਼ੀਕਾ ਵਾਇਰਸ ਵਰਗੇ ਟੈਸਟ ਕੀਤੇ ਜਾਂਦੇ ਹਨ। ਜੇਕਰ ਇਨ੍ਹਾਂ 'ਚ ਕੁਝ ਨਹੀਂ ਮਿਲਦਾ ਤਾਂ ਟਮਾਟਰ ਫਲੂ ਟੈਸਟ ਕਰਵਾਇਆ ਜਾਂਦਾ ਹੈ।
ਕੁਆਰਨਟਾਈਨ ਹੋਣਾ ਲਾਜ਼ਮੀ
ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਅਜਿਹੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਨੂੰ 5 ਤੋਂ 7 ਦਿਨਾਂ ਤੱਕ ਕੁਆਰਨਟਾਈਨ ਵਿੱਚ ਰਹਿਣਾ ਪਵੇਗਾ, ਤਾਂ ਜੋ ਇਹ ਬਿਮਾਰੀ ਦੂਜਿਆਂ ਵਿੱਚ ਨਾ ਫੈਲੇ। ਇਸ ਵਿੱਚ ਆਰਾਮ ਕਰਨਾ ਜ਼ਰੂਰੀ ਹੈ। ਉੱਥੇ ਤਰਲ ਪਦਾਰਥ ਦਾ ਸੇਵਨ ਕਰਨਾ ਚਾਹੀਦਾ ਹੈ। ਜਲਣ ਤੋਂ ਰਾਹਤ ਪਾਉਣ ਲਈ ਚਮੜੀ ਨੂੰ ਕੋਸੇ ਪਾਣੀ ਨਾਲ ਭਿਓਂ ਕੇ ਰੱਖਿਆ ਜਾ ਸਕਦਾ ਹੈ। ਇਹ ਬਿਮਾਰੀ ਆਪਣੇ ਆਪ ਠੀਕ ਹੋ ਜਾਂਦੀ ਹੈ।

In The Market