LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਫਿਰੋਜ਼ਪੁਰ 'ਚ ਮਿਲਿਆ ਟਿਫਨ ਬੰਬ, ਜਲਾਲਾਬਾਦ ਧਮਾਕੇ ਨਾਲ ਜੁੜੀਆਂ ਤਾਰਾਂ

4n8

ਫਿਰੋਜ਼ਪੁਰ- ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਿਹੰਗਵਾਲਾ ਵਿਚ ਵਿੱਚੋਂ ਇੱਕ ਟਿਫਿਨ ਬੰਬ ਬਰਾਮਦ ਕੀਤਾ ਹੈ। ਏਜੰਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਰਤੀ ਅਨਸਰ ਦੀਵਾਲੀ ਮੌਕੇ ਕੋਈ ਵਾਰਦਾਤ ਕਰਨ ਜਾ ਰਹੇ ਹਨ। ਰਾਤ ਤੋਂ ਹੀ ਏਜੰਸੀਆਂ ਦਾ ਸਰਚ ਆਪਰੇਸ਼ਨ ਜਾਰੀ ਸੀ। ਦੀਵਾਲੀ ਵਾਲੇ ਦਿਨ ਟਿਫਿਨ ਬੰਬ ਮਿਲਣ ਨਾਲ ਪੁਲਿਸ 'ਚ ਹੜਕੰਪ ਮਚ ਗਿਆ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Also Read: ਫਰੀਦਕੋਟ ਬੇਅਦਬੀ ਕੇਸ ਦੀ ਜਾਂਚ ਲਈ 8 ਨਵੰਬਰ ਨੂੰ ਸੁਨਾਰੀਆ ਜਾਵੇਗੀ ਪੰਜਾਬ ਪੁਲਿਸ

15 ਸਤੰਬਰ ਨੂੰ ਜਲਾਲਾਬਾਦ ਵਿੱਚ ਇੱਕ ਬਾਈਕ ਵਿੱਚ ਟਿਫਨ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਇਸੇ ਪਿੰਡ ਦੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਬਲਵਿੰਦਰ ਦੇ ਨਾਲ ਸਰਹੱਦੀ ਪਿੰਡ ਚੰਦੀਵਾਲਾ ਦੇ ਸੁਖਵਿੰਦਰ ਸਿੰਘ ਸੁੱਖਾ ਵੀ ਸਨ। ਇਸ ਘਟਨਾ ਵਿੱਚ ਸੁੱਖਾ ਦਾ ਜੀਜਾ ਪ੍ਰਵੀਨ ਵਾਸੀ ਧਰਮੂਵਾਲਾ (ਜਲਾਲਾਬਾਦ) ਵੀ ਸ਼ਾਮਲ ਸੀ। ਪੁਲਿਸ ਨੇ ਪ੍ਰਵੀਨ ਕੁਮਾਰ (ਜੀਜਾ) ਨੂੰ ਸਰਹੱਦੀ ਪਿੰਡ ਧਰਮੂਵਾਲਾ ਤੋਂ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ (ਸਾਲਾ) ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ।

Also Read: J-K: ਦੀਵਾਲੀ ਮੌਕੇ ਸੈਨਿਕਾਂ ਵਿਚਾਲੇ ਪਹੁੰਚੇ PM ਮੋਦੀ, ਕਿਹਾ- 'ਪਰਿਵਾਰ ਵਿਚਾਲੇ ਆਇਆ ਹਾਂ'

ਪ੍ਰਵੀਨ ਦੇ ਕੋਲ ਦੋ ਟਿਫਿਨ ਬੰਬ ਮਿਲੇ ਸਨ। ਦੋਵੇਂ ਹੁਣ ਜੇਲ੍ਹ ਵਿੱਚ ਹਨ। ਮੁਲਜ਼ਮਾਂ ਨੇ ਫਿਰੋਜ਼ਪੁਰ ਵਿੱਚ ਦੋ ਧਮਾਕੇ ਵੀ ਕੀਤੇ ਸਨ। ਦੋ ਦਿਨ ਪਹਿਲਾਂ ਜਗਰਾਉਂ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਉਨ੍ਹਾਂ ਦੇ ਸਾਥੀ ਹਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੀਵਾਲੀ 'ਤੇ ਧਮਾਕੇ ਦੀ ਯੋਜਨਾ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਟਿਫਿਨ ਬੰਬ ਬਰਾਮਦ ਕਰ ਲਿਆ। ਬੰਬ ਮਿਲਣ ਤੋਂ ਬਾਅਦ ਪੂਰੇ ਫਿਰੋਜ਼ਪੁਰ ਅਤੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।

Also Read: PSEB ਵਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਡੇਟਸ਼ੀਟ 'ਚ ਤਬਦੀਲੀ

In The Market