LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਕੀਤੇ ਕਈ ਐੱਸ.ਐੱਸ.ਪੀ. ਦੇ ਤਬਾਦਲੇ

police transfer

ਚੰਡੀਗੜ੍ਹ- ਪੰਜਾਬ 'ਚ ਵੀ.ਕੇ. ਭਾਵਰਾ ਦੀ ਥਾਂ ਗੌਰਵ ਯਾਦਵ ਨੂੰ ਡੀ.ਜੀ.ਪੀ. ਬਣਾਉਣ ਤੋਂ ਬਾਅਦ ਪੁਲਿਸ ਵਿਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ 12 ਜ਼ਿਲਿਆਂ ਦੇ ਐੱਸ.ਐੱਸ.ਪੀ. ਦਿੱਤੇ ਹਨ। ਇਨ੍ਹਾਂ 'ਚ ਪਠਾਨਕੋਟ ਦੇ ਐੱਸ.ਐੱਸ.ਪੀ. ਅਰੁਣ ਸੈਣੀ, ਮਾਲੇਰਕੋਟਲਾ ਤੋਂ ਅਲਕਾ ਮੀਣਾ ਅਤੇ ਫਿਰੋਜ਼ਪੁਰ ਤੋਂ ਚਰਣਜੀਤ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਮੁਕਤਸਰ ਦੇ ਚਰਚਿਤ ਐੱਸ.ਐੱਸ.ਪੀ. ਧਰੁਮਣ ਐੱਚ. ਨਿੰਬਲੇ ਨੂੰ ਵੀ ਹਟਾ ਦਿੱਤਾ ਗਿਆ ਹੈ। ਉਹ ਕੇਂਦਰੀ ਡੈਪੂਟੇਸ਼ਨ 'ਤੇ ਜਾ ਰਹੇ ਹਨ। ਰਾਜਬਚਨ ਸੰਘੂ ਨੂੰ ਵੀ ਕਪੂਰਥਲਾ ਤੋਂ ਹਟਾਇਆ ਗਿਆ ਹੈ।
ਸਵਪਨ ਸ਼ਰਮਾ ਨੂੰ ਜਲੰਧਰ ਰੂਰਲ ਤੋਂ ਹਟਾ ਕੇ ਐੱਸ.ਐੱਸ.ਪੀ. ਅੰਮ੍ਰਿਤਸਰ ਰੂਰਲ ਲਗਾਇਆ ਗਿਆ ਹੈ।
ਹਰਜੀਤ ਸਿੰਘ ਨੂੰ ਗੁਰਦਾਸਪੁਰ ਤੋਂ ਹਟਾ ਕੇ ਲੁਧਿਆਣਾ ਰੂਰਲ ਦਾ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਦੀਪਕ ਹਿਲੋਰੀ ਨੂੰ ਲੁਧਿਆਣਾ ਰੂਰਲ ਤੋਂ ਹਟਾ ਕੇ ਗੁਰਦਾਸਪੁਰ ਦਾ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਸੁਰਿੰਦਰ ਲਾਂਬਾ ਨੂੰ ਫਿਰੋਜ਼ਪੁਰ ਦਾ ਨਵਾਂ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਭਾਗੀਰਥ ਸਿੰਘ ਮੀਨਾ ਨੂੰ ਐੱਸ.ਬੀ.ਐੱਸ. ਨਗਰ ਦਾ ਨਵਾਂ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਸਚਿਨ ਗੁਪਤਾ ਮੁਕਤਸਰ ਦੇ ਨਵੇਂ ਐੱਸ.ਐੱਸ.ਪੀ. ਹੋਣਗੇ।
ਨਵਨੀਤ ਸਿੰਘ ਬੈਂਸ ਨੂੰ ਕਪੂਰਥਲਾ ਦਾ ਨਵਾਂ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਰਾਜਪਾਲ ਸਿੰਘ ਨੂੰ ਬਟਾਲਾ ਤੋਂ ਹਟਾ ਫਰੀਦਕੋਟ ਦਾ ਨਵਾਂ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਸਤਿੰਦਰ ਸਿੰਘ ਬਟਾਲਾ ਦੇ ਨਵੇਂ ਐੱਸ.ਐੱਸ.ਪੀ ਹੋਣਗੇ।
ਸਵਰਣਦੀਪ ਸਿੰਘ ਨੂੰ ਅੰਮ੍ਰਿਤਸਰ ਰੂਰਲ ਤੋਂ ਹਟਾ ਕੇ ਜਲੰਧਰ ਰੂਰਲ ਦਾ ਐੱਸ.ਐੱਸ.ਪੀ. ਲਗਾਇਆ ਗਿਆ ਹੈ। ਹਰਕਮਲਪ੍ਰੀਤ ਸਿੰਘ ਖਖ ਨੂੰ ਪਠਾਨਕੋਟ ਦਾ ਐੱਸ.ਐੱਸ.ਪੀ. ਲਗਾਇਆ ਗਿਆ ਹੈ।
ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਤੋਂ ਹਟਾ ਮਾਲੇਰਕੋਟਲਾ ਦਾ ਨਵਾਂ ਐੱਸ.ਐੱਸ.ਪੀ. ਲਗਾਇਆ ਗਿਆ ਹੈ।

In The Market