ਚੰਡੀਗੜ੍ਹ : ਪੰਜਾਬ ਵਿਚ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (Former CM in Punjab Capt. Amarinder Singh) ਦੀ ਪਾਰਟੀ ਦੇ ਨਵੇਂ ਚੋਣ ਨਿਸ਼ਾਨ ਹਾਕੀ ਸਟਿੱਕ (Election symbol hockey stick) ਅਤੇ ਬਾਲ 'ਤੇ ਕਾਂਗਰਸ ਵਿਧਾਇਕ ਪਰਗਟ ਸਿੰਘ (Congress MLA Pargat Singh) ਨੇ ਤੰਜ ਕੱਸਿਆ ਹੈ। ਪਰਗਟ ਸਿੰਘ (Pargat Singh) ਨੇ ਕਿਹਾ ਕਿ ਜਦੋਂ ਕਿਸੇ ਅਣਜਾਣ ਨੂੰ ਇਹ ਚੋਣ ਨਿਸ਼ਾਨ ਮਿਲਦਾ ਹੈ ਤਾਂ ਭਰੋਸਾ ਕਰੋ ਕਿ ਉਹ ਸੈਲਫ ਗੋਲ (Self round) ਹੀ ਕਰੇਗਾ। ਜਲੰਧਰ ਕੈਂਟ (Jalandhar Cantt) ਤੋਂ ਵਿਧਾਇਕ ਪਰਗਟ ਸਿੰਘ (MLA Pargat Singh) ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਦੇ ਕਪਤਾਨ ਰਹਿ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ 1992 ਬਾਰਸੀਲੋਨਾ ਓਲੰਪਿਕ (Barcelona Olympics) ਅਤੇ 1996 ਦੇ ਅਟਲਾਂਟਾ ਓਲੰਪਿਕ (Atlanta Olympics) ਵਿਚ ਹਿੱਸਾ ਲਿਆ ਸੀ। ਇਸੇ ਕਾਰਣ ਕੈਪਟਨ ਦੀ ਪੰਜਾਬ ਲੋਕ ਕਾਂਗਰਸ (Punjab Lok Congress) ਪਾਰਟੀ ਦੇ ਚੋਣ ਨਿਸ਼ਾਨ 'ਤੇ ਉਹ ਕੁਮੈਂਟ ਕਰਨ ਤੋਂ ਨਾ ਰਹਿ ਸਕੇ। Also Read : ਕੋਰੋਨਾ ਸੰਕਟ: ਦਿੱਲੀ 'ਚ ਸਾਰੇ ਨਿੱਜੀ ਦਫ਼ਤਰ ਬੰਦ ਕਰਨ ਦੇ ਹੁਕਮ, ਸਖ਼ਤ ਪਾਬੰਦੀਆਂ ਲਾਗੂ
When a novice get this as an election symbol. Trust him to score self goals! pic.twitter.com/G049BE8hWb
— Pargat Singh (@PargatSOfficial) January 10, 2022
ਹਾਕੀ ਕੈਪਟਨ ਪਰਗਟ ਸਿੰਘ ਅਤੇ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਜੰਗ ਚੱਲ ਰਹੀ ਹੈ। ਅਮਰਿੰਦਰ ਦੇ ਸੀ.ਐੱਮ. ਰਹਿੰਦਿਆਂ ਵੀ ਪਰਗਟ ਸਿੰਘ ਉਨ੍ਹਾਂ 'ਤੇ ਹਮਲੇ ਕਰਦੇ ਰਹੇ। ਜਦੋਂ ਕੈਪਟਨ ਅਮਰਿੰਦਰ ਨੂੰ ਹਟਾਉਣ ਲਈ ਕਾਂਗਰਸ ਵਿਚ ਬਗਾਵਟ ਹੋਈ ਤਾਂ ਉਸ ਵਿਚ ਵੀ ਪਰਗਟ ਸ਼ਾਮਲ ਰਹੇ। ਪਰਗਟ ਨੇ ਕੈਪਟਨ ਦੇ ਖਿਲਾਫ ਖੁੱਲ ਕੇ ਮੋਰਚਾ ਖੋਲਿਆ ਸੀ। ਜਿਸ ਦਾ ਇਨਾਮ ਵੀ ਉਨ੍ਹਾਂ ਨੂੰ ਮਿਲਿਆ ਅਤੇ ਚਰਨਜੀਤ ਚੰਨੀ ਦੇ ਸੀ.ਐੱਮ. ਬਣਦੇ ਹੀ ਨਾ ਸਿਰਫ ਉਹ ਮੰਤਰੀ ਬਣ ਗਏ ਸਗੋਂ ਇੱਛਾ ਮੁਤਾਬਕ ਉਨ੍ਹਾਂ ਨੂੰ ਖੇਡ ਅਤੇ ਸਿੱਖਿਆ ਵਰਗੇ ਅਹਿਮ ਮੰਤਰਾਲੇ ਵੀ ਮਿਲ ਗਏ। Also Read: ਬਰਨਾਲਾ DC ਕੁਮਾਰ ਸੌਰਭ ਰਾਜ ਹੋਏ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕੀਤੀ ਇਹ ਅਪੀਲ
ਕੈਪਟਨ ਅਮਰਿੰਦਰ ਸਿੰਘ ਦੇ ਚੋਣ ਨਿਸ਼ਾਨ ਅਤੇ ਪਰਗਟ ਸਿੰਘ ਨੂੰ ਲੈ ਕੇ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਤੰਜ ਕੱਸਿਆ ਸੀ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਹਾਕੀ ਦੇ ਕੈਪਟਨ ਯਾਨੀ ਪਰਗਟ ਸਿੰਘ ਕਾਂਗਰਸ ਵਿਚ ਚਲੇ ਗਏ ਅਤੇ ਹੁਣ ਕਾਂਗਰਸ ਦੇ ਕੈਪਟਨ ਯਾਨੀ ਅਮਰਿੰਦਰ ਸਿੰਘ ਨੂੰ ਹਾਕੀ ਖੇਡਣੀ ਪਵੇਗੀ। ਕੈਪਟਨ ਅਮਰਿੰਦਰ ਸਿੰਘ 2 ਵਾਰ ਪੰਜਾਬ ਦੇ ਸੀ.ਐੱਮ. ਰਹਿ ਚੁੱਕੇ ਹਨ। ਚੋਣਾਂ ਤੋਂ ਤਕਰੀਬਨ 4 ਮਹੀਨੇ ਪਹਿਲਾਂ ਕਾਂਗਰਸ ਨੇ ਉਨ੍ਹਾਂ ਨੂੰ ਸੀ.ਐੱਮ. ਦੀ ਕੁਰਸੀ ਤੋਂ ਉਤਾਰ ਦਿੱਤਾ। ਕੈਪਟਨ ਨੇ ਕਿਹਾ ਕਿ ਇਹ ਮੇਰਾ ਅਪਮਾਨ ਹੈ। ਇਸ ਲਈ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਇਸ ਤੋਂ ਬਾਅਦ ਚਰਚਾ ਸੀ ਕਿ ਕੈਪਟਨ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ। ਜਿਸ ਰਾਹੀਂ ਉਨ੍ਹਾਂ ਦਾ ਫੋਕਸ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ 'ਤੇ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver Price Today: सोना-चांदी की कीमतें बढ़ी! जानें आपके शहर में क्या है 22 कैरेट गोल्ड का रेट
Ed Sheeran street show: LIVE परफॉर्म कर रहे थे Ed Sheeran, बेंगलुरु पुलिस ने करवाया बंद, Video Viral
Mahakumbh 2025 : राष्ट्रपति द्रौपदी मुर्मू ने महाकुंभ में डुबकी लगाई, सूर्य को अर्घ्य दिया; देखें तस्वीरें