ਚੰਡੀਗੜ੍ਹ - ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਤੇ ਇੱਕ ਹੋਰ ਐੱਫ.ਆਈ.ਆਰ. ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ, ਜਿਸ ਦੀ ਸਮੱਗਰੀ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ।
ਪੜੋ ਹੋਰ ਖਬਰਾਂ: ਬਰਨਾਲਾ 'ਚ ਦਿਨ ਦਿਹਾੜੇ 30 ਸਾਲਾ ਵਿਆਹੁਤਾ ਦਾ ਕਤਲ, ਇਲਾਕੇ 'ਚ ਸਨਸਨੀ
ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸੈਣੀ ਖੁਦ ਰਾਤ 8 ਵਜੇ ਬਿਊਰੋ ਦੇ ਦਫ਼ਤਰ ਪਹੁੰਚੇ ਅਤੇ ਕਿਹਾ ਕਿ ਉਹ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ “ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਇਸ ਨਾਲ ਸਬੰਧਿਤ ਵੇਰਵੇ ਕੱਲ੍ਹ ਸਾਂਝੇ ਕੀਤੇ ਜਾ ਸਕਦੇ ਹਨ।”
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਵਿਜੀਲੈਂਸ ਨੂੰ ਉਨ੍ਹਾਂ ਵਿਰੁੱਧ ਨਵੀਂਆਂ ਧਾਰਾਵਾਂ ਅਧੀਨ ਕਾਰਵਾਈ ਤੋਂ ਰੋਕਿਆ ਜਾਵੇ ਪਰ ਹਾਈ ਕੋਰਟ ਨੇ ਅੱਗਿਓਂ ਉਨ੍ਹਾਂ ਨੂੰ ਝਾੜ ਪਾ ਦਿੱਤੀ ਸੀ; ਜਿਸ ਕਾਰਨ ਸੈਣੀ ਨੂੰ ਆਪਣੀ ਅਰਜ਼ੀ ਵਾਪਸ ਲੈਣੀ ਪਈ ਸੀ।
ਪੜੋ ਹੋਰ ਖਬਰਾਂ: ਰਾਹਤ ਦੀ ਖਬਰ! ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਨਿਜਾਤ, ਹੋਵੇਗੀ ਬਰਸਾਤ
ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਨੂੰ ਇਸ ਲਈ ਝਾੜ ਪਾਈ ਹੈ ਕਿਉਂਕਿ ਉਹ ਵਿਜੀਲੈਂਸ ਨੂੰ ਆਪਣੇ ਵਿਰੁੱਧ ਹੋ ਰਹੀ ਕਾਰਵਾਈ ਤੋਂ ਰੋਕਣਾ ਚਾਹੁੰਦੇ ਸਨ। ਉਹ ਇਸ ਗੱਲ ਤੋਂ ਦੁਖੀ ਸਨ ਕਿ ਵਿਜੀਲੈਂਸ ਉਨ੍ਹਾਂ ਨੂੰ ਦੱਸੇ ਬਿਨਾ ਹੀ ਨਵੀਂਆਂ ਧਾਰਾਵਾਂ ਅਧੀਨ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ। ਦਰਅਸਲ, ਸੁਮੇਧ ਸਿੰਘ ਸੈਣੀ ਨੂੰ ਅਦਾਲਤ ਨੇ ਜ਼ਮਾਨਤ ਤਾਂ ਦੇ ਦਿੱਤੀ ਸੀ ਪਰ ਉਦੋਂ ਧਾਰਾਵਾਂ ਹੋਰ ਸਨ। ਹੁਣ ਵਿਜੀਲੈਂਸ ਨੇ ਧਾਰਾਵਾਂ ਬਦਲ ਕੇ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਕਰ ਲਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Soups : सर्दियों में सेहत का ख्याल रखेंगे ये स्वादिष्ट सूप, जानें बनाने की आसान रेसिपी
Virat Kohli : जल्द भारत छोड़ेगें विराट कोहली! परिवार के साथ लंदन होगे शिफ्ट,कोच राजकुमार शर्मा ने की पुष्टि
AP Dhillon Chandigarh Show : सेक्टर 34 नहीं बल्कि इस जगह होगा AP Dhillon का लाइव म्यूजिक कन्सर्ट