LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਖਬੀਰ ਬਾਦਲ ਮੁਖੀ ਸੀ ਅਤੇ ਮੁਖੀ ਰਹਿਣਗੇ, ਬਾਗੀਆਂ ਨੂੰ ਅਕਾਲੀ ਦਲ ਦਾ ਜਵਾਬ 

12 aug badal sukhbir

ਚੰਡੀਗੜ੍ਹ- ਸੁਖਬੀਰ ਬਾਦਲ (Sukhbir Badal) ਖਿਲਾਫ ਬਗਾਵਤ ਕਰਨ ਵਾਲੇ ਆਗੂਆਂ ਨੂੰ ਅਕਾਲੀ ਦਲ  (Akali Dal)ਨੇ ਦਿੱਤਾ ਮੂੰਹ ਤੋੜ ਜਵਾਬ। ਚੰਡੀਗੜ੍ਹ 'ਚ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਮੁਖੀ ਸੀ ਅਤੇ ਮੁਖੀ ਰਹਿਣਗੇ। ਉਨ੍ਹਾਂ ਕਿਹਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਕਿਤੇ ਵੀ ਕੋਈ ਸੁਝਾਅ ਨਹੀਂ ਹੈ।
ਵਲਟੋਹਾ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹਾਂ। ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ। ਸੁਖਬੀਰ ਇੱਕ ਅਗਾਂਹਵਧੂ ਅਤੇ ਨਿਮਰ ਆਗੂ ਹੈ। ਉਹ ਵਰਕਰਾਂ ਦੇ ਨਾਲ ਖੜ੍ਹਣ ਵਾਲੇ ਹਨ ਅਤੇ ਵਿਰੋਧੀਆਂ ਵਿੱਚ ਉਨ੍ਹਾਂ ਦਾ ਭੈਅ ਹੈ।
ਬਾਗੀਆਂ ਦੀ ਖੁੱਲ੍ਹੀ ਬਿਆਨਬਾਜ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ
ਵਲਟੋਹਾ ਨੇ ਕਿਹਾ ਕਿ ਹਰ ਪਾਰਟੀ ਦਾ ਇਹ ਨਿਯਮ ਹੈ ਕਿ ਨੇਤਾਵਾਂ ਨੂੰ ਪਾਰਟੀ ਫੋਰਮ 'ਤੇ ਗੱਲ ਕਰਨੀ ਚਾਹੀਦੀ ਹੈ, ਬਾਹਰ ਜਾ ਕੇ ਕੁਝ ਨਹੀਂ ਕਹਿਣਾ ਚਾਹੀਦਾ। ਇਹੀ ਨਿਯਮ ਅਕਾਲੀ ਦਲ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਕੋਈ ਬਾਹਰ ਜਾ ਕੇ ਪਾਰਟੀ ਪ੍ਰਤੀ ਕੁਝ ਕਹਿੰਦਾ ਹੈ ਜਾਂ ਕਰਦਾ ਹੈ ਤਾਂ ਉਹ ਪਾਰਟੀ ਦਾ ਹਿਤੈਸ਼ੀ ਨਹੀਂ ਹੈ। ਉਨ੍ਹਾਂ ਬਾਗੀਆਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਚੇਤਾਵਨੀ ਦਿੱਤੀ ਕਿ ਪਾਰਟੀ ਅੰਦਰ ਉਨ੍ਹਾਂ ਦੀ ਗੱਲ ਦਾ ਸਵਾਗਤ ਹੈ ਪਰ ਬਾਹਰੋਂ ਅਜਿਹੀਆਂ ਗੱਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਨੁਸ਼ਾਸਨੀ ਕਮੇਟੀ ਦੇ ਸਮੇਂ 'ਤੇ ਸਵਾਲ
ਪਾਰਟੀ 'ਚ ਉੱਠ ਰਹੀਆਂ ਬਾਗੀ ਆਵਾਜ਼ਾਂ ਵਿਚਾਲੇ ਅਨੁਸ਼ਾਸਨੀ ਕਮੇਟੀ ਦੇ ਗਠਨ ਦੇ ਸਮੇਂ 'ਤੇ ਸਵਾਲ ਉੱਠ ਰਹੇ ਹਨ। ਸੁਖਬੀਰ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕਮੇਟੀ ਚੋਣ ਹਾਰ ਦਾ ਜਾਇਜ਼ਾ ਲੈਣ ਲਈ ਬਣੀ ਝੂੰਦਾਂ ਕਮੇਟੀ ਦੀ ਸਿਫ਼ਾਰਸ਼ 'ਤੇ ਬਣਾਈ ਗਈ ਸੀ। ਹਾਲਾਂਕਿ ਇਸ ਕਮੇਟੀ ਦਾ ਐਲਾਨ ਬਾਗੀਆਂ ਦੀ ਮੀਟਿੰਗ ਤੋਂ ਅਗਲੇ ਦਿਨ ਕਰ ਦਿੱਤਾ ਗਿਆ। ਬਾਗੀ ਰਵੱਈਆ ਦਿਖਾਉਣ ਵਾਲੇ ਆਗੂ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।

In The Market