LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ 'ਚ ਸੁਖਬੀਰ ਬਾਦਲ ਦੀ ਦਹਾੜ, ਲੀਡਰਸ਼ਿੱਪ ਨੂੰ ਵੀ ਦਿੱਤਾ ਸਪੱਸ਼ਟ ਸੰਦੇਸ਼ (ਵੀਡੀਓ)

25j chota badal

ਲੁਧਿਆਣਾ- ਪੰਜਾਬ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਵਾਸੀਆਂ ਦੇ ਨਾਂ ਸੰਬੋਧਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਕਿਸਮਤ ਦੇ ਇਲੈਕਸ਼ਨ ਵਿਚ 25 ਦਿਨ ਬਾਕੀ ਹਨ। ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪੰਜਾਬੀਆਂ ਦੀ ਪਾਰਟੀ ਹੈ। ਬਾਕੀ ਸਾਰੀਆਂ ਬਾਹਰਲੀਆਂ ਪਾਰਟੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਹੈ।

Also Read: ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇਹ ਬਾਹਰਲੀਆਂ ਪਾਰਟੀਆਂ ਅੰਗਰੇਜ਼ਾਂ ਵਾਂਗ ਪੰਜਾਬ ਉੱਤੇ ਸਿਰਫ ਕਬਜ਼ਾ ਕਰਨਾ ਚਾਹੁੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਵਿਕਾਸ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਭਾਈਚਾਰਕ ਸਾਂਝ ਵਧਾਈ ਹੈ। ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਆਏਗਾ ਤਾਂ ਹੀ ਪੰਜਾਬ ਅਮਨ ਸ਼ਾਂਤੀ ਨਾਲ ਅੱਗੇ ਵਧੇਗਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਸਰਵੇ ਵੱਲ ਧਿਆਨ ਨਾ ਦੇਣ। ਬਾਕੀ ਸਿਆਸੀ ਪਾਰਟੀਆਂ ਵਲੋਂ ਕਰੋੜਾਂ ਰੁਪਏ ਜਨਕਾ ਦੇ ਖਰਚ ਕੇ ਵਿਗਿਆਪਨ ਤੇ ਸਰਵੇ ਕਰਵਾਏ ਜਾ ਰਹੇ ਹਨ। 

Also Read: SC ਦਾ EC ਨੂੰ ਨੋਟਿਸ, ਮੁਫਤ ਦੇ ਵਾਅਦੇ ਕਰਨ ਵਾਲੀਆਂ ਸਿਆਸੀ ਪਾਰਟੀਆਂ 'ਤੇ ਕਰੋ ਕਾਰਵਾਈ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 80 ਤੋਂ ਵਧੇਰੇ ਸੀਟਾਂ ਆਉਣਗੀਆਂ। ਲੀਡਰਸ਼ਿੱਪ ਦੇ ਨਾਂ ਸੰਦੇਸ਼ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜਾ ਵੀ ਲੀਡਰ ਸਾਡੀ ਸਰਕਾਰ ਆਉਣ ਤੋਂ ਬਾਅਦ ਕੰਮ ਨਹੀਂ ਕਰੇਗਾ ਉਸ ਦਾ ਕੋਈ ਮਾਣ ਸਤਿਕਾਰ ਨਹੀਂ ਕੀਤਾ ਜਾਵੇਗਾ। ਜਿੰਨੇ ਕੰਮ ਨਹੀਂ ਕੀਤਾ ਉਹ ਗਿਆ ਸਮਝੋ।

In The Market