LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਮਰਿਤੀ ਈਰਾਨੀ ਨੇ ਸਿੱਧੂ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੁਸ਼ਮਨ ਫੌਜ ਨੂੰ ਗਲੇ ਲਗਾਉਣ ਦੀ ਮਿਲੀ ਸਜ਼ਾ

9feb irani

ਚੰਡੀਗੜ੍ਹ: ਪੰਜਾਬ ਚੋਣਾਂ (Punjab Elections) 'ਚ ਬੁੱਧਵਾਰ ਨੂੰ ਕੇਂਦਰੀ ਮੰਤਰੀ ਸਮਰਿਤੀ ਈਰਾਨੀ (Union Minister Smriti Irani) ਚੋਣ ਪ੍ਰਚਾਰ (Election campaign) ਕਰਨ ਲੁਧਿਆਣਾ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ (Congress) ਨੇ ਪੰਜਾਬ ਵਿਚ ਲਾਟਰੀ ਸਿਸਟਮ (Lottery system in Punjab) ਨਾਲ ਨੇਤਾ ਬਣਾਇਆ (Made the leader) ਹੈ। ਕਾਂਗਰਸ ਨੇ ਕੁਝ ਦਿਨ ਪਹਿਲਾਂ ਹੀ ਚਰਨਜੀਤ ਚੰਨੀ (Charanjit Channi) ਨੂੰ ਸੀ.ਐੱਮ. ਚਿਹਰਾ (CM Face) ਐਲਾਨ ਦਿੱਤਾ ਸੀ। ਸਮਰਿਤੀ ਈਰਾਨੀ (Smriti Irani) ਨੇ ਨਵਜੋਤ ਸਿੱਧੂ (Navjot Sidhu) ਦੇ ਸੀ.ਐੱਮ. ਚਿਹਰਾ (CM Face) ਨਾ ਬਣ ਸਕਣ 'ਤੇ ਵੀ ਤੰਜ ਕੱਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਦੁਸ਼ਮਨ ਫੌਜ ਨੂੰ ਗਲੇ ਲਗਾਉਣ ਵਾਲੇ ਨੂੰ ਪੰਜਾਬ ਵਿਚ ਪਾਰਟੀ ਦਾ ਪ੍ਰਧਾਨ ਬਣਾਇਆ। ਭਗਵਾਨ ਦੀ ਲੀਲਾ ਦੇਖੋ ਕਿ ਉਨ੍ਹਾਂ ਨੇਤਾਵਾਂ ਨੇ ਸਿੱਧੂ ਦੇ ਸੀ.ਐੱਮ. ਚਿਹਰਾ ਬਣਨ ਦਾ ਸਪਨਾ ਚਕਨਾਚੂਰ ਕਰ ਦਿੱਤਾ। Also Read : ਭਗਵੰਤ ਮਾਨ ਨੇ ਜ਼ੋਰਦਾਰ ਤਰੀਕੇ ਨਾਲ ਲੋਕ ਸਭਾ 'ਚ ਚੁੱਕੇ ਕਿਸਾਨਾਂ ਦੇ ਮਸਲੇ 

To condemn every marriage as violent and every man a rapist not advisable: Smriti  Irani | India News,The Indian Express
ਸਮਰਿਤੀ ਈਰਾਨੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿਚ ਇਹੀ ਫਰਕ ਹੈ। ਕਾਂਗਰਸ ਵਿਚ ਇਕ ਵਿਸ਼ੇਸ਼ ਖਾਨਦਾਨ ਨੇਤਾ ਚੁਣਦਾ ਹੈ। ਭਾਜਪਾ ਵਿਚ ਜਨਤਾ ਚੁਣੇਗੀ ਕਿ ਸਾਡਾ ਨੇਤਾ ਕੌਣ ਹੋਵੇਗਾ। ਕਾਂਗਰਸ ਲਈ ਪਰਿਵਾਰ ਹੀ ਪਾਰਟੀ ਹੈ। ਸਮਰਿਤੀ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਭਾਰਤ ਦੇ ਟੁਕੜੇ ਕਰਨ ਦਾ ਨਾਅਰਾ ਦੇਣ ਵਾਲਿਆਂ ਦੀ ਹਮਾਇਤ ਕਰਦੇ ਹਨ। ਇਹੀ ਨਹੀਂ, ਰਾਸ਼ਟਰੀ ਏਕਤਾ ਅਤੇ ਕਾਨੂੰਨ ਨੂੰ ਖਤਰੇ ਵਿਚ ਪਾਉਣ ਵਾਲਿਆਂ ਨੂੰ ਗਾਂਧੀ ਖਾਨਦਾਰ ਵਿਸ਼ੇਸ਼ ਸਨਮਾਨ ਦਿੰਦਾ ਹੈ। 

In The Market