LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਕਾਤਲ ਨੂੰ ਪੇਸ਼ੀ 'ਤੇ 200 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ', Moosewala ਦੇ ਪਿਤਾ ਨੇ ਚੁੱਕੇ ਸਵਾਲ

18 july sidhu

ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ (Lawrence Bisnoi) ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਉਹ ਪ੍ਰੋਡਕਸ਼ਨ 'ਤੇ ਜਾਂਦੇ ਹਨ ਤਾਂ 200 ਪੁਲਿਸ ਮੁਲਾਜ਼ਮ ਅਤੇ ਬੁਲੇਟ ਪਰੂਫ਼ ਗੱਡੀਆਂ ਹਨ। ਕੀ ਇਹ ਖਰਚ ਨਹੀਂ?

ਉਹ ਇੱਕ ਆਮ ਕੈਦੀ ਵਾਂਗ ਅਦਾਲਤ ਵਿੱਚ ਕਿਉਂ ਨਹੀਂ ਜਾਂਦਾ? ਇਸ ਦੇ ਉਲਟ ਮੇਰਾ ਪੁੱਤਰ ਸਿੱਧੂ ਸਾਲ ਭਰ ਦਾ 2 ਕਰੋੜ ਟੈਕਸ ਭਰਦਾ ਸੀ। ਸਭ ਨੇ ਦੇਖਿਆ ਕਿ ਉਸ ਨਾਲ ਕੀ ਹੋਇਆ। 

Also Read: Sangrur ਦੇ ਸੰਸਦ ਮੈਂਬਰ ਵਜੋਂ ਸਿਮਰਨਜੀਤ ਸਿੰਘ ਮਾਨ ਨੇ ਸੰਵਿਧਾਨ ਦੀ ਚੁੱਕੀ ਸਹੁੰ

ਜਦੋਂ ਉਹ ਕਹਿ ਰਿਹਾ ਕਿ ਅਸੀਂ ਮਰਵਾਇਆ, ਫਿਰ ਸੁਰੱਖਿਆ ਦੀ ਕੀ ਗੱਲ ਸੀ?
ਮੂਸੇਵਾਲਾ ਦੇ ਪਿਤਾ ਨੇ ਪੁੱਛਿਆ ਕਿ ਕੀ ਇਹ ਤਰੱਕੀ ਕਰਨ ਦਾ ਇਹੀ ਨਤੀਜਾ ਹੋਵੇਗਾ? ਪਾਪੀ ਟੀ.ਵੀ.ਚੈਨਲ 'ਤੇ ਬੈਠ ਕੇ ਕਹਿੰਦਾ ਹੈ ਕਿ ਉਸਨੂੰ ਮਾਰਨਾ ਪਿਆ, ਮੈਂ ਉਸਨੂੰ ਮਾਰ ਦਿੱਤਾ। ਇਕ ਆਦਮੀ ਸਾਫ ਕਹਿ ਰਿਹਾ ਹੈ ਕਿ ਮੈਂ ਮਾਰਿਆ ਹੈ ਤਾਂ ਉਸ ਨੂੰ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ? ਜਿਵੇਂ ਮੇਰੇ ਬੇਟੇ ਨੂੰ ਸੜਕ 'ਤੇ ਗੋਲੀ ਮਾਰ ਦਿੱਤੀ ਗਈ। ਅਸੀਂ ਵੀ ਉਸ ਨੂੰ ਇੱਕ ਆਮ ਕੈਦੀ ਵਾਂਗ ਅਦਾਲਤ ਵਿੱਚ ਜਾਂਦੇ ਦੇਖਣਾ ਚਾਹੁੰਦੇ ਹਾਂ। ਪਾਪੀ ਕਾਨੂੰਨ ਦਾ ਫਾਇਦਾ ਉਠਾਉਂਦੇ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਫਿਰ ਮੇਰੇ ਪੁੱਤਰ ਦੇ ਮਨੁੱਖੀ ਅਧਿਕਾਰ ਕਿੱਥੇ ਗਏ?

ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਹੱਲ ਤੱਕ ਇਨਸਾਫ਼ ਅਧੂਰਾ
ਮੂਸੇਵਾਲਾ ਦੇ ਪਿਾ ਬਲਕੌਰ ਸਿੰਘ ਨੇ ਕਿਹਾ ਕਿ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਉਨ੍ਹਾਂ ਦੇ ਬੇਟੇ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਜਾਂਚ ਦੇ ਲਈ ਅਫਸਰਾਂ ਦੇ ਕੋਲ ਜਾਣਾ ਪੈਂਦਾ ਹੈ। ਮੇਰੇ ਬੇਟਾ ਪੂਰਾ ਕੋਰਾ ਕਾਗਜ਼ ਸੀ। ਉਸ ਨੂੰ ਪਾਪੀਆਂ ਨੇ ਗੋਲੀ ਮਰਵਾ ਦਿੱਤੀ। ਗੋਲੀ ਮਾਰਨ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਕਿ ਕਿਸ ਨੂੰ ਮਾਰ ਰਹੇ ਹਨ। ਇਨਸਾਫ ਸਿਰਫ ਗੋਲੀ ਮਾਰਨ ਵਾਲਿਆਂ ਨੂੰ ਫੜਨ ਤੱਕ ਨਹੀਂ ਹੈ। ਜਦੋਂ ਤੱਕ ਦੇਸ਼-ਵਿਦੇਸ਼ ਵਿਚ ਬੈਠੇ ਲੋਕਾਂ ਦਾ ਕੋਈ ਹੱਲ ਨਹੀਂ ਕਰਦੇ, ਉਦੋਂ ਤੱਕ ਇਨਸਾਫ ਅਧੂਰਾ ਹੈ।

'ਜੋ ਜ਼ਮੀਨ ਤੋਂ ਉੱਠ ਕੇ ਤਰੱਕੀ ਕਰੇ, ਉਸ ਵਿਚ ਹੰਕਾਰ ਆਉਂਦਾ ਹੀ ਹੈ'
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਮੂਸੇਵਾਲਾ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਲ਼ੱਗਿਆ ਸੀ। ਉਹ ਕਹਿੰਦੇ ਹਨ ਕਿ ਸਿੱਧੂ ਵਿਚ ਹੰਕਾਰ ਸੀ। ਜੋ ਵਿਅਕਤੀ ਜ਼ਮੀਨ ਤੋਂ ਉੱਠ ਕੇ ਇੰਨੀ ਤਰੱਕੀ ਕਰੇ, ਉਸ ਵਿਚ ਐਟੀਟਿਊਡ ਆ ਹੀ ਜਾਂਦਾ ਹੈ। ਮੇਰਾ ਬੇਟਾ ਬੁਜ਼ਦਿਲ ਨਹੀਂ ਸੀ ਕਿ ਮੂੰਹ ਲਕੋ ਕੇ ਬੋਲ ਰਹੇ ਹਨ। ਉਹ ਸਿੱਧੂ ਦਾ ਅਕਸ ਵਿਗਾੜ ਰਹੇ ਹਨ। 

In The Market