LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਨੇ ਮਾਪਿਆਂ ਦੀ ਉਡਾਈ ਨੀਂਦ! ਸਰਕਾਰੀ ਸਕੂਲ ਦੇ 21 ਵਿਦਿਆਰਥੀ ਨਿਕਲੇ ਕੋਰੇਨਾ ਪਾਜ਼ੀਟਿਵ

21july school

ਮੁਹਾਲੀ- ਪੰਜਾਬ ਵਿਚ ਬੀਤੇ ਦਿਨ ਸਰਕਾਰੀ ਸਕੂਲ ਵਿਚ ਸਾਹਮਣੇ ਆਏ ਕੋਰੋਨਾ ਮਾਮਲਿਆਂ ਇਕ ਵਾਰ ਫਿਰ ਤੋਂ ਚਿੰਤਾ ਵਧਾ ਦਿੱਤੀ ਹੈ। ਬੀਤੇ ਦਿਨ ਲਾਲੜੂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ 21 ਵਿਦਿਆਰਥੀ ਕੋਵਿਡ-19 ਪਾਜ਼ੀਟਿਵ ਪਾਏ ਗਏ। ਜਿਸ ਤੋਂ ਬਾਅਦ ਸਕੂਲ ਦੀਆਂ ਕਲਾਸਾਂ ਨੂੰ ਦਸ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਜਦਕਿ ਸਕੂਲ ਸਟਾਫ ਤੇ ਸਾਰੇ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।  

Also Read: 'ਬਾਲੀਵੁੱਡ ਮਾਫੀਆ' ਤੋਂ ਤੰਗ ਆਈ ਤਨੁਸ਼੍ਰੀ ਦੱਤਾ! ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖੁਲਾਸੇ

ਦੱਸ ਦੇਈਏ ਕਿ ਮੰਗਲਵਾਰ ਨੂੰ ਪੰਜ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਤਾਂ ਸਿਹਤ ਅਧਿਕਾਰੀਆਂ ਵੱਲੋਂ ਲਏ ਹੋਰ ਸੈਂਪਲ ਵਿੱਚ 16 ਹੋਰ ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਏ ਗਏ। ਵਿਦਿਆਰਥੀਆਂ ਦੀ ਕੋਵਿਡ-19 ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ। ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੂੰ ਅਗਲੇ ਦਸ ਦਿਨਾਂ ਲਈ ਕਲਾਸਾਂ ਬੰਦ ਕਰਨ ਲਈ ਕਿਹਾ ਗਿਆ ਹੈ।

Also Read: ਸਿਹਤ ਖਰਾਬ ਹੋਣ 'ਤੇ CM ਮਾਨ ਅਪੋਲੋ ਹਸਪਤਾਲ 'ਚ ਹੋਏ ਦਾਖਲ, ਇਹ ਸੀ ਕਾਰਨ

ਇਸ ਦੌਰਾਨ, ਬੁੱਧਵਾਰ ਨੂੰ ਮੋਹਾਲੀ ਵਿੱਚ 133 ਕੋਵਿਡ -19 ਮਾਮਲੇ ਸਾਹਮਣੇ ਆਏ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 521 ਹੋ ਗਈ ਹੈ। ਕੁੱਲ 491 ਸ਼ਹਿਰੀ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ ਜਦਕਿ 27 ਮਰੀਜ਼ ਪੇਂਡੂ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ। ਕੁੱਲ ਤਿੰਨ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ। ਜ਼ਿਲ੍ਹੇ ਵਿੱਚ ਕੁੱਲ 97,889 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਸੰਕਰਮਣ ਕਾਰਨ ਕੁੱਲ 1,159 ਮੌਤਾਂ ਹੋਈਆਂ ਹਨ।

In The Market