LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਜਾਣਗੇ 10 ਹਜ਼ਾਰ ਕਿਸਾਨ, ਇਨਸਾਫ ਦੀ ਮੰਗ ਲਈ ਲਾਉਣਗੇ 75 ਘੰਟੇ ਦਾ ਧਰਨਾ

17aug kisaan

ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਵਿਚ 75 ਘੰਟੇ ਦਾ ਧਰਨਾ ਲਗਾਉਣ ਦੇ ਲਈ ਅੱਜ ਕਿਸਾਨ ਰਵਾਨਾ ਹੋਣਗੇ। ਕਿਸਾਨ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ ਤੋਂ ਟ੍ਰੇਨ ਦੇ ਰਾਹੀਂ ਜਾਣਗੇ। ਕੁਝ ਕਿਸਾਨ ਆਪਣੇ ਨਿੱਜੀ ਵਾਹਨਾਂ ਰਾਹੀਂ ਵੀ ਉੱਤਰ ਪ੍ਰਦੇਸ਼ ਦੇ ਲਈ ਰਵਾਨਾ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਦੀ ਬੈਠਕ ਵਿਚ ਤੈਅ ਹੋਇਆ ਸੀ ਕਿ 10 ਹਜ਼ਾਰ ਕਿਸਾਨ ਪੰਜਾਬ ਤੋਂ ਲਖੀਮਪੁਰ ਖੀਰੀ ਵਿਚ ਇਨਸਾਫ ਦੀ ਮੰਗ ਲਈ ਜਾਣਗੇ।

Also Read: ਮੂਸੇਵਾਲਾ ਕਤਲ ਦੇ ਚਸ਼ਮਦੀਦ ਦੀ ਵੀਡੀਓ ਵਾਇਰਲ, ਸ਼ਰੇਆਮ ਬੋਲਦਿਆਂ ਕੀਤੇ ਕਈ ਖੁਲਾਸੇ! (Video)

ਕਿਸਾਨ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਗੱਡੀਆਂ ਦੇ ਹੇਠਾਂ ਕੁਚਲ ਕੇ ਮਾਰੇ ਗਏ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਕਿਸਾਨ ਇਕ ਵਾਰ ਫਿਰ ਤੋਂ ਮੋਰਚਾ ਖੋਲਣ ਜਾ ਰਹੇ ਹਨ। ਇਹ ਮੋਰਚਾ ਕੇਂਦਰ ਸਰਕਾਰ, ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਖਿਲਾਫ ਕਿਸਾਨ ਖੋਲਣ ਜਾ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨ ਟ੍ਰੇਨ ਦੇ ਰਾਹੀਂ ਉੱਤਰ ਪ੍ਰਦੇਸ਼ ਜਾਣਗੇ। ਉੱਥੇ ਹੀ ਦੁਆਬਾ ਤੇ ਮਾਝਾ ਦੇ ਕਿਸਾਨ ਟ੍ਰੇਨਾਂ ਦੇ ਨਾਲ-ਨਾਲ ਆਪਣੇ ਨਿੱਜੀ ਵਾਹਨਾਂ ਰਾਹੀਂ ਰਵਾਨਾ ਹੋਣਗੇ। ਕਿਸਾਨਾਂ ਦੇ ਧਰਨੇ ਦੇ ਲਈ ਰਾਸ਼ਨ ਪਹੁੰਚਾਉਣ ਦੇ ਲਈ ਟਰੱਕਾਂ ਦੀ ਵਿਵਸਥਾ ਕੀਤੀ ਗਈ ਹੈ।

ਪਿਛਲੇ ਦਿਨੀਂ ਫਗਵਾੜਾ ਵਿਚ ਹੋਈ ਪੰਜਾਬ ਦੀਆਂ 31 ਜਥੇਬੰਦੀਆਂ ਦੀ ਮੀਟਿੰਗ ਵਿਚ 10 ਹਜ਼ਾਰ ਕਿਸਾਨਾਂ ਦੇ ਜਥੇ ਨੂੰ ਉੱਤਰ ਪ੍ਰਦੇਸ਼ ਵਿਚ ਭੇਜਣ ਦਾ ਫੈਸਲਾ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇਕ ਵੀਡੀਓ ਵਾਇਰਲ ਕਰਕੇ ਸਾਰੇ ਕਿਸਾਨਾਂ ਤੇ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿਚ ਲਖੀਮਪੁਰ ਖੀਰੀ ਦੇ ਲਈ ਚੱਲਣ। ਉਨ੍ਹਾਂ ਨੇ ਕਿਹਾ ਕਿ ਫਗਵਾੜਾ ਤੋਂ ਇਕ ਜਥਾ ਟ੍ਰੇਨ ਰਾਹੀਂ ਸ਼ਾਮ ਨੂੰ ਰਵਾਨਾ ਹੋਵੇਗਾ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਹੋਸ਼ਿਆਰਪੁਰ ਦੇ ਕਿਸਾਨ ਵੀ ਸ਼ਾਮ ਨੂੰ ਫਗਵਾੜਾ ਵਿਚ ਹੀ ਇਕੱਠੇ ਹੋਣਗੇ ਤੇ ਇਥੋਂ ਹੀ ਟ੍ਰੇਨ ਵਿਚ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਦੇ ਲਈ ਰਵਾਨਾ ਹੋਣਗੇ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਤੋਂ ਜਾਣ ਵਾਲੇ ਕਿਸਾਨਾਂ ਦਾ ਜਥਾ 18 ਅਗਸਤ ਤੋਂ ਲੈ ਕੇ 20 ਅਗਸਤ ਤੱਕ ਲਖੀਮਪੁਰ ਖੀਰੀ ਵਿਚ ਧਰਨਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮੰਗ ਕਰਨਗੇ ਕਿ ਕਿਸਾਨਾਂ ਦੇ ਕਾਤਲਾਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਟੇਨੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ਨੂੰ ਮੰਗ ਕੀਤੀ ਜਾਵੇਗੀ ਕਿ ਅੰਦੋਲਨ ਦੌਰਾਨ ਜੋ ਕਿਸਾਨਾਂ ਦੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹ ਵਾਪਸ ਲਏ ਜਾਣ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕਈ ਕਿਸਾਨਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰ ਦਿੱਤੇ ਹਨ। ਕਿਸਾਨ ਯੂਨੀਅਨ ਨੇ ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਦੀਆਂ ਤਸਵੀਰਾਂ ਲਾ ਕੇ ਪੋਸਟਰ ਵੀ ਜਾਰੀ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਕੀਤਾ ਗਿਆ ਹੈ।

In The Market