LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਉਣ ਦੀ ਮਿਲੀ ਇਜਾਜ਼ਤ

untitled design 9

ਲੁਧਿਆਣਾ (ਇੰਟ.)- ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਅਧਿਆਪਕਾਂ ਨੂੰ ਕੋਵਿਡ-19 ਦੀ ਗਾਈਡਲਾਈਨਜ਼ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ ਦੀ ਗੱਲ ਆਖੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ ਸਿਰਫ ਸਰਕਾਰੀ ਸਕੂਲਾਂ ਦੇ 50 ਫੀਸਦੀ ਅਧਿਆਪਕਾਂ ਨੂੰ ਨਿਜੀ ਸਕੂਲਾਂ ਵਿਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਸ਼ੁੱਕਰਵਾਰ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵਿਭਾਗ ਨੇ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਇਸ ਸਬੰਧੀ ਸਕੂਲਾਂ ਵਿਚ ਨਿਗਰਾਨੀ ਰੱਖਣ।
ਹੁਕਮ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ 10 ਤੋਂ ਜ਼ਿਆਦਾ ਹੈ, ਉਹ ਸਕੂਲਾਂ ਵਿਚ 50 ਫੀਸਦੀ ਸਟਾਫ ਨੂੰ ਰੋਟੇਸ਼ਨ ਮੁਤਾਬਕ ਬੁਲਾਉਣਗੇ। ਇਹੀ ਹੁਕਮ ਸਰਕਾਰੀ ਸਕੂਲਾਂ ਦੇ ਨਾਲ-ਨਾਲ ਸਾਰੇ ਮਾਨਤਾ ਪ੍ਰਾਪਤ, ਪੰਜਾਬ ਸੂਬੇ ਤੋਂ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਵੀ ਲਾਗੂ ਹੋਣਗੇ। ਉਥੇ ਹੀ ਸਕੂਲ ਮੁਖੀ ਨੂੰ ਵੀ ਇਹ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਕੂਲਾਂ ਵਿਚ ਕੋਵਿਡ-19 ਦੀ ਹਰ ਗਾਈਡਲਾਈਨਜ਼ ਨੂੰ ਫੋਲੋ ਕਰਨ। ਸਿੱਖਿਆ ਵਿਭਾਗ ਦੇ ਇਹ ਹੁਕਮ ਮਿਲਣ ਤੋਂ ਬਾਅਦ ਜੁਆਇੰਟ ਐਕਸ਼ਨ ਫਰੰਟ ਪੰਜਾਬ ਐਸੋਸੀਏਟਿਡ ਸਕੂਲ ਨੇ ਉਕਤ ਫੈਸਲੇ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਦੇ ਜ਼ਿਲਾ ਲੁਧਿਆਣਾ ਦੇ ਜੇ.ਪੀ. ਭੱਟ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ 50 ਫੀਸਦੀ ਸਟਾਫ ਬੁਲਾਉਣ ਦੀ ਹੁਣ ਇਜਾਜ਼ਤ ਹੋਵੇਗੀ, ਇਹ ਫੈਸਲਾ ਸਹੀ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਣ ਸਾਰੇ ਸਕੂਲਾਂ ਵਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਈਆਂ ਜਾ ਰਹੀਆਂ ਸਨ। 

In The Market