LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਬੋਹਰ 'ਚ ਕਰਨਗੇ ਚੋਣ ਰੈਲੀ

17febpm modi

ਚੰਡੀਗੜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਅਬੋਹਰ ਵਿਚ ਰੈਲੀ (Rally in Abohar) ਕਰਨਗੇ। ਪੀ.ਐੱਮ. (PM) ਪਿਛਲੇ 4 ਦਿਨਾਂ ਵਿਚ ਤੀਜੀ ਰੈਲੀ (The third rally) ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਜਲੰਧਰ ਅਤੇ ਪਠਾਨਕੋਟ (Jalandhar and Pathankot) ਵਿਚ ਰੈਲੀ ਕੀਤੀ ਸੀ। ਦੋਆਬਾ ਅਤੇ ਮਾਝਾ ਏਰੀਆ (Doaba and Majha area) ਕਵਰ ਕਰਨ ਤੋਂ ਬਾਅਦ ਇਹ ਰੈਲੀ ਮਾਲਵਾ ਵਿਚ ਹੋਵੇਗੀ। ਕਲ 18 ਫਰਵਰੀ ਨੂੰ ਪੰਜਾਬ ਚੋਣ (Punjab Election) ਲਈ ਪ੍ਰਚਾਰ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਪ੍ਰਚਾਰ ਬੰਦ ਹੋ ਜਾਵੇਗਾ। ਪੰਜਾਬ ਵਿਚ 20 ਫਰਵਰੀ ਨੂੰ ਵੋਟਿੰਗ ਹੋਵੇਗੀ। ਉਥੇ ਹੀ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਪੀ.ਐੱਮ ਨਰਿੰਦਰ ਮੋਦੀ (PM Narendra Modi) ਪੰਜਾਬ ਦੇ ਲੋਬਾਂ ਤੋਂ ਇਕ ਮੌਕਾ ਮੰਗ ਰਹੇ ਹਨ। ਪਠਾਨਕੋਟ ਰੈਲੀ (Pathankot Rally) ਵਿਚ ਪੀ.ਐੱਮ. ਨੇ ਕਿਹਾ ਕਿ ਉਹ ਕਈ ਵਾਰ ਪੰਜਾਬ ਆਏ। ਇਥੇ ਕਦੇ ਉਨ੍ਹਾਂ ਦੀ ਸਰਕਾਰ ਨਹੀਂ ਬਣੀ। ਇਸ ਵਾਰ ਪੰਜਾਬੀਆਂ ਕੋਲ ਮੌਕਾ ਹੈ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਲੜਦੇ ਸਨ। ਉਨ੍ਹਾਂ ਨੂੰ ਹਮੇਸ਼ਾ ਹਾਸ਼ੀਏ 'ਤੇ ਰੱਖਿਆ ਗਿਆ ਪਰ ਪੰਜਾਬ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਉਹ ਹਮੇਸ਼ਾ ਚੁੱਪ ਰਹੇ। ਉਨ੍ਹਾਂ ਨੇ ਆਪਣਾ ਰਾਜਨੀਤਕ ਹਿੱਤ ਇਕ ਪਾਸੇ ਕਰ ਦਿੱਤਾ। ਇਸ ਵਾਰ ਐੱਨ.ਡੀ.ਏ. ਗਠਜੋੜ ਨੂੰ ਲੋਕ ਜ਼ਰੂਰ ਸੇਵਾ ਦਾ ਮੌਕਾ ਦੇਣ। Also Read : ਵਿਆਹ ਵਿਚ ਛਾਇਆ ਮਾਤਮ, ਖੂਹ 'ਚ ਡਿੱਗੀਆਂ 13 ਔਰਤਾਂ ਦੀ ਮੌਤ

Punjab Election 2022: PM Narendra Modi Attacks Congress Amid Surgical  Strikes Row
ਪੀ.ਐੱਮ. ਦੇ ਨਿਸ਼ਾਨੇ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੈ। ਪੀ.ਐੱਮ. ਨੇ ਜਲੰਧਰ ਰੈਲੀ ਵਿਚ ਕਾਂਗਰਸ ਨੂੰ ਕਤਲੇਆਮ ਦਾ ਦੋਸ਼ੀ ਠਹਿਰਾਇਆ। ਫਿਰ ਪਠਾਨਕੋਟ ਰੈਲੀ ਵਿਚ ਕਿਹਾ ਕਿ ਕਾਂਗਰਸ ਨੂੰ ਦੁਬਾਰਾ ਸੱਤਾ ਮਿਲੀ ਤਾਂ ਪੰਜਾਬ ਦੀ ਸੁਰੱਖਿਆ ਖਤਰੇ ਵਿਚ ਆ ਜਾਵੇਗਾ। ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਬਹਾਨੇ ਵੀ ਕਾਂਗਰਸ ਨੂੰ ਘੇਰਿਆ। ਪੀ.ਐੱਮ. ਨੇ ਕਿਹਾ ਕਿ ਕਾਂਗਰਸ ਨੂੰ 3 ਮੌਕੇ ਮਿਲੇ। ਪਰ ਉਹ ਸਿਰਫ 6 ਕਿਲੋਮੀਟਰ ਦੂਰ ਕਰਤਾਰਪੁਰ ਨੂੰ ਵੀ ਭਾਰਤ ਵਿਚ ਨਹੀਂ ਰੱਖ ਸਕੇ। 
ਪੀ.ਐੱਮ. ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਕਾਰਬਨ ਕਾਪੀ ਦੱਸਿਆ। ਪੀ.ਐੱਮ. ਨੇ ਕਿਹਾ ਕਿ ਕਾਂਗਰਸ ਦੇ ਨਾਲ ਮਿਲ ਕੇ ਉਨ੍ਹਾਂ ਨੇ ਸਰਕਾਰ ਬਣਾਈ। ਉਨ੍ਹਾਂ ਨੇ ਦਿੱਲੀ ਦੇ ਗਲੀ-ਮੁਹੱਲਿਆਂ ਵਿਚ ਠੇਕੇ ਖੁਲਵਾ ਦਿੱਤੇ ਹਨ। ਇਸ ਲਈ ਉਨ੍ਹਾਂ ਤੋਂ ਪੰਜਾਬ ਵਿਚ ਨਸ਼ਾ ਖਤਮ ਕਰਨ ਦੀ ਉਮੀਦ ਕਰਨਾ ਬੇਕਾਰ ਹੈ।

In The Market