LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਚੜ੍ਹਿਆ ਸਿਆਸੀ ਪਾਰਾ, ਪ੍ਰਧਾਨ ਮੰਤਰੀ ਮੋਦੀ ਭਲਕੇ ਕਰਨਗੇ ਵਰਚੁਅਲ ਰੈਲੀ 

7f pm modi

ਚੰਡੀਗੜ੍ਹ- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਹੁਣ ਸਿਰਫ਼ 14 ਦਿਨ ਬਾਕੀ ਹਨ। ਅਜਿਹੇ 'ਚ ਸਿਆਸੀ ਤਾਪਮਾਨ ਪਾਰਾ ਵੱਧਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਹੁਣ ਪੰਜਾਬ ਵੱਲ ਰੁਖ ਕਰ ਰਹੇ ਹਨ। ਐਤਵਾਰ ਨੂੰ ਜਿੱਥੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਲੁਧਿਆਣਾ ਤੋਂ ਚੋਣ ਪ੍ਰਚਾਰ ਕੀਤਾ ਉੱਥੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਰਚੁਅਲ ਰੈਲੀ 8 ਫਰਵਰੀ ਨੂੰ ਹੋਣ ਜਾ ਰਹੀ ਹੈ। ਇਸ ਲਈ ਜ਼ਿਲ੍ਹਾ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ।

Also Read: Parole ਨਾਲ ਸੁਰਖੀਆਂ 'ਚ ਰਾਮ ਰਹੀਮ, ਸਿਆਸਤ ਨਾਲ ਹੈ 'ਗੂੜਾ ਨਾਤਾ'

ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀ ਇਸ ਵਰਚੁਅਲ ਰੈਲੀ ਲਈ ਸ਼ਹਿਰ ਦੀਆਂ ਛੇ ਵਿਧਾਨ ਸਭਾ ਸੀਟਾਂ ਦੀਆਂ ਤਿੰਨ-ਤਿੰਨ ਥਾਵਾਂ 'ਤੇ ਇਕ ਹਜ਼ਾਰ ਲੋਕਾਂ ਨੂੰ ਇਕੱਠਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਮ੍ਰਿਤੀ ਇਰਾਨੀ, ਜੇਪੀ ਨੱਡਾ, ਰਾਜਨਾਥ ਸਿੰਘ, ਨਿਤਿਨ ਗਡਕਰੀ, ਪੀਯੂਸ਼ ਗੋਇਲ, ਮਨੋਜ ਤਿਵਾੜੀ, ਜੈ ਰਾਮ ਠਾਕੁਰ, ਮਨੋਹਰ ਲਾਲ ਖੱਟਰ ਸਮੇਤ ਭਾਜਪਾ ਦੇ ਦਿੱਗਜ ਆਗੂ ਅਗਲੇ ਦਿਨੀਂ ਪੰਜਾਬ ਆਉਣਗੇ। ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਪਾਰਾ ਹੋਰ ਵੀ ਵਧੇਗਾ।

Also Read: ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਹੋਇਆ ਤਲਾਕ, ਇਸ ਦੇਸ਼ ਦੇ ਇਤਿਹਾਸ 'ਚ ਰਿਕਾਰਡ ਸਭ ਤੋਂ ਛੋਟੀ ਵੈਡਿੰਗ

ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਪਕੜ ਮਜ਼ਬੂਤ ਕਰਨ 'ਚ ਲੱਗੀ ਭਾਜਪਾ
ਅਕਾਲੀ ਦਲ ਨਾਲੋਂ ਨਾਤਾ ਤੋੜਨ ਤੋਂ ਬਾਅਦ ਹੁਣ ਭਾਜਪਾ ਪੰਜਾਬ ਚੋਣਾਂ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨ ਲਈ ਪੂਰੀ ਤਾਕਤ ਲਗਾ ਰਹੀ ਹੈ। ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਫੀ ਲੋਕ ਪਸੰਦ ਕਰਦੇ ਹਨ। ਅਜਿਹੇ 'ਚ ਸੂਬੇ 'ਚ ਵੀ ਮੋਦੀ ਦੇ ਨਾਂ ਦਾ ਕ੍ਰਿਸ਼ਮਾ ਕੰਮ ਕਰੇਗਾ। ਇਸ ਦੇ ਮੱਦੇਨਜ਼ਰ ਮੋਦੀ ਦੀ ਵਰਚੁਅਲ ਰੈਲੀ ਲਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ।

Also Read: ਜਬਰ-ਜ਼ਨਾਹ ਦੇ ਦੋਸ਼ੀ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ, ਹਰਿਆਣਾ 'ਚ ਸੁਰੱਖਿਆ ਸਖਤ

ਟੀਮ ਸਰਗਰਮ, ਸਥਾਨਾਂ ਦੀ ਕੀਤੀ ਗਈ ਨਿਸ਼ਾਨਦੇਹੀ
ਸ਼ਹਿਰ ਵਿੱਚ ਲੁਧਿਆਣਾ ਪੂਰਬੀ, ਪੱਛਮੀ, ਉੱਤਰੀ, ਦੱਖਣੀ, ਆਤਮਨਗਰ ਅਤੇ ਕੇਂਦਰੀ ਸਰਕਲਾਂ ਵਿੱਚ ਥਾਂਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰੈਲੀ ਵਿੱਚ ਇੱਕ ਹਜ਼ਾਰ ਲੋਕ ਸ਼ਾਮਲ ਹੋਣਗੇ। ਇਸ ਲਈ ਪ੍ਰਵਾਨਗੀਆਂ ਲਈਆਂ ਜਾ ਰਹੀਆਂ ਹਨ। ਪੀਐਮ ਮੋਦੀ ਦੀ ਰੈਲੀ ਨੂੰ ਸਾਰੇ ਸਰਕਲਾਂ ਵਿੱਚ ਵੱਡੀਆਂ LED ਸਕਰੀਨਾਂ 'ਤੇ ਆਨਲਾਈਨ ਦਿਖਾਇਆ ਜਾਵੇਗਾ। ਇਸ ਦੀ ਸਫ਼ਲਤਾ ਲਈ ਜ਼ਿਲ੍ਹੇ ਦੀ ਟੀਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

In The Market