LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਪ' ਵਿਧਾਇਕਾ ਸਮੇਤ 150 ਤੋਂ ਜ਼ਿਆਦਾ ਵਰਕਰਾਂ 'ਤੇ ਪੁਲਿਸ ਵਲੋਂ ਪਰਚਾ ਦਰਜ, ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾ 

protest baljinder

'ਸ੍ਰੀ ਮੁਕਤਸਰ ਸਾਹਿਬ (ਬਿਊਰੋ)- ਲੰਬੀ ਪੁਲਿਸ ਵਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਤਹਿਤ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਤਲਵੰਡੀ ਸਾਬੋ, ਕੁਲਤਾਰ ਸਿੰਘ ਸੰਧਵਾ ਵਿਧਾਇਕ ਕੋਟਕਪੂਰਾ, ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਰਨਾਲਾ, ਮਨਵੀਰ ਖੁਫੀਆ, ਸੁਖਜਿੰਦਰ ਸਿੰਘ ਕਾਉਣੀ ਜ਼ਿਲਾ ਪ੍ਰਧਾਨ ਯੂਥ ਵਿੰਗ, ਦੀਪ ਕੰਬੋਜ, ਅਤੁਲ ਨਾਗਪਾਲ, ਦੇਵ ਰਾਜ ਸ਼ਰਮਾ, ਨਵਦੀਪ ਕੰਧਵਾਲਾ, ਕਾਰਜ ਸਿੰਘ ਮਿਡਾ, ਜਗਦੇਵ ਸਿੰਘ ਬਾਂਮ ਜ਼ਿਲਾ ਪ੍ਰਧਾਨ, ਜਗਦੀਪ ਗੋਲਡੀ ਕੰਬੋਜ ਨੂੰ ਨਾਮਜ਼ਦ ਕਰਦਿਆਂ 100/150 ਅਣਪਛਾਤਿਆਂ ਤੇ ਧਾਰਾ 188/283 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ 'ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ

ਬੀਤੇ ਦਿਨੀਂ ਆਪ੍ਰੇਸ਼ਨ ਰੈੱਡ ਰੋਜ਼ ਤਹਿਤ ਲੰਬੀ ਵਿਖੇ ਐਕਸਾਈਜ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਸ਼ਰਾਬ ਬਣਾਉਣ ਦੇ ਚੱਲ ਰਹੇ ਕਾਰੋਬਾਰ ਦਾ ਪਰਦਾਫਾਸ਼ ਹੋਇਆ ਸੀ। ਪਰ ਇਸ ਦੇ ਬਾਵਜੂਦ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ਕਾਰਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਵਰਕਾਂ ਨੇ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਆਪਣੀ ਇਸ ਮੰਗ ਨੂੰ ਲੈ ਕੇ ਲੰਘੀ ਸ਼ਾਮ ਆਦਮੀ ਪਾਰਟੀ ਵਲੋਂ ਲੰਬੀ ਥਾਣੇ ਦਾ ਘਿਰਾਓ ਕੀਤਾ ਗਿਆ ਸੀ, ਜਿਸ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਦਵਾ, ਗੁਰਮੀਤ ਸਿੰਘ ਹੇਅਰ ਸਮੇਤ ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।

In The Market