LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਮਾਮਲੇ 'ਚ ਪੁਲਿਸ ਨੂੰ ਇਕ ਹੋਰ ਸ਼ੂਟਰ ਦੀ ਭਾਲ

july2

ਅੰਮ੍ਰਿਤਸਰ- ਸਿੱਧੂ ਮੂਸੇਵਾਲਾ ਮਾਮਲੇ ਵਿਚ ਅੰਮ੍ਰਿਤਸਰ ਵਿਚ ਦੋ ਸ਼ੂਟਰਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਜਿਸ ਤੋਂ ਬਾਅਦ ਅਜੇ ਵੀ ਪੁਲਿਸ ਨੂੰ ਇਕ ਸ਼ੂਟਰ ਦੀ ਭਾਲ ਹੈ, ਜੋ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਤਲਕਾਂਡ ਵਿਚ ਪੰਜਾਬ ਅਤੇ ਦਿੱਲੀ ਪੁਲਿਸ ਨੇ ਸ਼ਾਰਪਸ਼ੂਟਰ ਦੀਪਕ ਮੁੰਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ 3 ਸ਼ਾਰਪਸ਼ੂਟਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ ਕੁਲਦੀਪ ਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਕਲ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਐਨਕਾਉਂਟਰ ਕਰ ਦਿੱਤਾ। ਹੁਣ 8ਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਹੀ ਬੱਚਿਆ ਹੋਇਆ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਚ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਮੂਸੇਵਾਲਾ ਦੇ ਕਤਲ ਵਿਚ ਬੋਲੈਰੋ ਅਤੇ ਕੋਰੋਲਾ ਮਾਡਿਊਲ ਦੀ ਵਰਤੋਂ ਹੋਈ। ਦੀਪਕ ਮੁੰਡੀ ਬੋਲੈਰੋ ਮਾਡਿਊਲ ਦਾ ਹਿੱਸਾ ਸੀ। ਜਿਸ ਨੂੰ ਹਰਿਆਣਾ ਦਾ ਸ਼ਾਰਪਸ਼ੂਟਰ ਪ੍ਰਿਯਵਰਤ ਫੌਜੀ ਲੀਡ ਕਰ ਰਿਹਾ ਸੀ। ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਇਨ੍ਹਾਂ ਦੇ ਨਾਲ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੋ ਭੱਜ ਕੇ ਗੁਜਰਾਤ ਗਏ ਸਨ। ਉਥੇ ਜਦੋਂ ਫੌਜੀ ਬਿਨਾਂ ਮੂੰਹ ਢੱਕੇ ਘੁੰਮਣ ਲੱਗਾ ਤਾਂ ਅੰਕਿਤ ਸੇਰਸਾ ਅਤੇ ਮੁੰਡੀ ਦੂਜੀ ਥਾਂ ਭੱਜ ਗਏ। ਇਸ ਤੋਂ ਬਾਅਦ ਸੇਰਸਾ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਹੋ ਗਿਆ। ਹਾਲਾਂਕਿ ਉਦੋਂ ਤੱਕ ਮੁੰਡੀ ਉਸ ਨੂੰ ਵੀ ਛੱਡ ਕੇ ਜਾ ਚੁੱਕਾ ਸੀ।
ਪੰਜਾਬ ਪੁਲਿਸ ਨੇ ਕਲ ਰੂਪਾ ਅਤੇ ਮਨੁ ਦਾ ਐਨਕਾਉਂਟਰ ਕੀਤਾ। ਇਹ ਦੋਵੇਂ ਕੋਰੋਲਾ ਮਾਡਿਊਲ ਦਾ ਹਿੱਸਾ ਸਨ। ਪੁਲਿਸ ਨੂੰ ਉਮੀਦ ਸੀ ਕਿ ਦੀਪਕ ਮੁੰਡੀ ਵੀ ਇਨ੍ਹਾਂ ਦੇ ਨਾਲ ਹੋਵੇਗਾ। ਹਾਲਾਂਕਿ ਐਨਕਾਉਂਟਰ ਤੋਂ ਬਾਅਦ ਮਨੁੰ ਅਤੇ ਰੂਪਾ ਹੀ ਅੰਦਰ ਮਰੇ ਮਿਲੇ। ਮੁੰਡੀ ਅਜੇ ਤੱਕ ਫਰਾਰ ਹੈ। ਪੁਲਿਸ ਹੁਣ ਮੁੰਡੀ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਤਾਂ ਜੋ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸਾਰੇ 6 ਮੁਲਜ਼ਮਾਂ 'ਤੇ ਐਕਸ਼ਨ ਹੋ ਸਕੇ।

In The Market