LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਹਿਰੀਲਾ ਹੋਇਆ ਸੰਗਰੂਰ ਦੇ ਪਿੰਡਾਂ ਦਾ ਪਾਣੀ, ਕਈ ਲੋਕ ਬੀਮਾਰ

24s9

ਸੰਗਰੂਰ: ਸੰਗਰੂਰ ਵਿਚ ਜ਼ਹਿਰੀਲੇ ਪਾਣੀ ਕਾਰਨ ਕਈ ਲੋਕਾਂ ਦੇ ਬੀਮਾਰ ਹੋਣ ਦੀ ਖਬਰ ਮਿਲੀ ਹੈ, ਜਿਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰ ਮੀਡੀਆ ਵਿਚ ਆਉਂਦੇ ਸਾਰ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ। ਇਸ ਦੌਰਾਨ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਦੀਆਂ ਟੀਮਾਂ ਨੇ ਪਿੰਡ ਦਾ ਦੌਰਾ ਕੀਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਮੁਲਾਜ਼ਮਾਂ ਨੇ ਠੁਕਰਾਈ ਚਰਨਜੀਤ ਚੰਨੀ ਦੀ ਅਪੀਲ, ਚੱਕਾ ਜਾਮ ਕਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਪਿੰਡ ਮੀਮਸਾ ਵਿਚ ਐੱਸਡੀਐੱਮ, ਸਹਿਵਾਗ ਵਾਟਰ ਸਪਲਾਈ ਦੀ ਟੀਮ ਪਿੰਡ ਵਿਚ ਮੌਜੂਦ ਸਨ ਤੇ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪਿੰਡ ਵਿਚ ਤਿੰਨ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਕ ਕੀਤੀਆਂ ਗਈਆਂ ਹਨ, ਇਕ ਗੁਰੂਦੁਆਰਾ ਸਾਹਿਬ ਵਿਚ, ਦੂਜੀ ਪਿੰਡ ਦੀ ਡਿਸਪੈਂਸਰੀ ਤੇ ਤੀਜੀ ਟੀਮ ਘਰ-ਘਰ ਜਾ ਕੇ ਜਾਂਚ ਕਰ ਰਹੀ ਹੈ। ਇਸ ਦੌਰਾਨ ਸਰਵੇ ਕੀਤਾ ਜਾ ਰਿਹਾ ਹੈ ਕਿ ਕਿੰਨੇ ਲੋਕ ਇਸ ਇਨਫੈਕਸ਼ਨ ਦਾ ਸ਼ਿਕਾਰ ਹੋਏ ਹਨ।

ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਦਿੱਲੀ ਦਰਬਾਰ 'ਚ ਮੁੜ ਹਾਜ਼ਰੀ, ਕੁਝ ਦੇਰ ਬਾਅਦ ਹੋਣਗੇ ਰਵਾਨਾ

ਪਿੰਡ ਦੀ ਡਿਸਪੈਂਸਰੀ ਵਿਚ ਐੱਸਐੱਮਓ ਡਾਕਟਰ ਕ੍ਰਿਪਾਲ ਸਿੰਘ ਦੀ ਅਗਵਾਈ ਵਿਚ ਇਕ ਟੀਮ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਜੋ ਲੋਕ ਆਪਣਾ ਚੈੱਕਅਪ ਕਰਵਾਉਣ ਆ ਰਹੇ ਹਨ, ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਮੌਕੇ ਉੱਤੇ ਹੀ ਫਸਟੇਡ ਮੈਡੀਕਲ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਦੌਰਾਨ ਖਬਰ ਇਹ ਵੀ ਮਿਲੀ ਕਿ ਕਈਆਂ ਪਰਿਵਾਰਾਂ ਵਿਚ ਤਿੰਨ-ਤਿੰਨ ਮੈਂਬਰ ਵੀ ਇਨਫੈਕਸ਼ਨ ਦੇ ਸ਼ਿਕਾਰ ਹੋਏ ਸਨ। ਇਸ ਦੌਰਾਨ ਡਾ. ਕ੍ਰਿਪਾਲ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਹਾਲਾਤ ਦੀ ਰਿਪੋਰਟ ਤਿਆਰ ਕਰ ਕੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਇਸ ਦੌਰਾਨ ਮਰੀਜ਼ ਦੇ ਸੀਨੀਅਸ ਹੋਣ ਉੱਤੇ ਉਸ ਨੂੰ ਹੋਰ ਹਸਪਤਾਲ ਰੈਫਰ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਮਨਪ੍ਰੀਤ ਬਾਦਲ ਦੇ ਦਫਤਰ ਦੀ ਉੱਪਰੀ ਮੰਜ਼ਿਲ 'ਤੇ ਬੈਂਕ 'ਚ ਲੱਗੀ ਅੱਗ, ਕੰਪਿਊਟਰ ਤੇ ਫਰਨੀਚਰ ਸੜ ਕੇ ਸੁਆਹ

In The Market