LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Pm Modi Punjab Visit: ਪ੍ਰਸ਼ਾਸਨ ਦੀ ਸਖਤੀ, ਇਨ੍ਹਾਂ ਚੀਜ਼ਾਂ ਦੀ ਐਂਟਰੀ ਬੈਨ

24 aug modi punjab

ਮੋਹਾਲੀ- ਫਿਰੋਜ਼ਪੁਰ 'ਚ ਸੁਰੱਖਿਆ ਚੂਕ ਹੋਣ ਤੋਂ ਬਾਅਦ ਪੰਜਾਬ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐਂਟਰੀ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। ਕੱਪੜੇ ਧੋਣ ਵਾਲਾ ਸਾਬਣ ਅਤੇ ਰੱਸੀ ਨੂੰ ਵੀ ਨਹੀਂ ਜਾਣੀ ਚਾਹੀਦੀ। ਲੋਕਾਂ ਦੇ ਕੱਪੜਿਆਂ 'ਤੇ ਵੀ ਨਜ਼ਰ ਰੱਖੀ ਜਾਵੇ। ਕਿਸੇ ਦੀ ਟੀ-ਸ਼ਰਟ 'ਤੇ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਫੋਟੋ ਨਹੀਂ ਹੋਣੀ ਚਾਹੀਦੀ।

ਇਨ੍ਹਾਂ ਗੱਲਾਂ ਦੀ ਆੜ 'ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਵਿਘਨ ਨਾ ਪਵੇ, ਇਸ ਲਈ ਇਸ ਦੀ ਪੂਰੀ ਸੂਚੀ ਬਣਾ ਕੇ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਦੇ ਨਾਲ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਅਤੇ ਸੀਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ।

ਇਹ 24 ਚੀਜ਼ਾਂ ਦੀ ਐਂਟਰੀ ਬੈਨ
ਰੱਸੀ
ਖੇਡਾਂ ਦਾ ਸਮਾਨ
ਵਾਕੀ ਟਾਕੀ
ਲਾਈਟਰ ਜਾਂ ਮਾਚਿਸ
ਡ੍ਰਿਲ, ਹਥੌੜਾ, ਕਿੱਲਾਂ ਆਦਿ
ਪਾਣੀ ਦੀ ਬੋਤਲ, ਤਰਲ
ਪਾਣੀ ਦੀ ਬੋਤਲ ਦਾ ਓਪਨਰ
ਕੈਂਚੀ, ਚਾਕੂ, ਲੋਹੇ ਦੀ ਕੋਈ ਵੀ ਤਿੱਖੀ ਚੀਜ਼
ਕਿਸੇ ਵੀ ਕਿਸਮ ਦਾ ਰਸਾਇਣ
ਕੋਈ ਵੀ ਜਲਣਸ਼ੀਲ ਪਦਾਰਥ
ਨਹੁੰ ਕਟਰ
ਕੱਪੜੇ ਧੋਣ ਵਾਲਾ ਸਾਬਣ ਆਦਿ
ਕੋਈ ਵੀ ਰਿਮੋਟ, ਵਾਇਰਲੈੱਸ ਉਪਕਰਣ
ਕੋਈ ਵੀ ਤਿੱਖੀ ਚੀਜ਼
ਵਿਸਫੋਟਕ ਸਮੱਗਰੀ
ਫੁੱਟਬਾਲ, ਗੇਂਦ
ਅਪਮਾਨਜਨਕ ਸ਼ਬਦਾਂ ਜਾਂ ਫੋਟੋਆਂ ਵਾਲੀ ਟੀ-ਸ਼ਰਟ
ਕੋਈ ਵੀ ਜੈੱਲ ਜਾਂ ਲੇਡੀ ਮੇਕਅਪ ਆਈਟਮ
ਕਿਸੇ ਵੀ ਕਿਸਮ ਦਾ ਕਾਲਾ ਕੱਪੜਾ ਜਾਂ ਰੁਮਾਲ
ਕਿਸੇ ਵੀ ਕਿਸਮ ਦੀ ਕਾਲੀ ਸਪਰੇਅ, ਕਾਲੀ ਸਿਆਹੀ ਜਾਂ ਪੇਂਟ
ਮੂੰਹ ਦੇਖਣ ਵਾਲਾ ਛੋਟਾ ਸ਼ੀਸ਼ਾ
ਕਿਸੇ ਵੀ ਕਿਸਮ ਦਾ ਬੈਨਰ ਜਾਂ ਪੇਪਰ ਪ੍ਰਿੰਟ ਆਉਟ ਕਾਪੀ
ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਹੋਰ ਝੰਡਾ
ਕੋਈ ਪੈੱਨ, ਪੈਨਸਿਲ ਅੰਦਰ ਨਹੀਂ ਜਾਵੇਗੀ
ਪ੍ਰਧਾਨ ਮੰਤਰੀ ਲਈ 2 ਕਿਲੋਮੀਟਰ ਖੇਤਰ ਸੀਲ: ਹੈਲੀਕਾਪਟਰ ਰਾਹੀਂ ਹੀ ਵਾਪਸੀ ਹੋਵੇਗੀ; ਬਦਲਵੇਂ ਰੂਟਾਂ ਕਾਰਨ ਆਵਾਜਾਈ ਨਹੀਂ ਹੋਵੇਗੀ ਵਿਘਨ, ਸੜਕ 'ਤੇ ਸੁਰੱਖਿਆ

ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਵਿਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ ਹੈ। ਹਰਿਆਣਾ ਵਿੱਚ ਇਹ ਹਸਪਤਾਲ 6 ਹਜ਼ਾਰ ਕਰੋੜ ਦੀ ਲਾਗਤ ਨਾਲ 133 ਏਕੜ ਵਿੱਚ ਬਣਿਆ ਹੈ। ਮੋਦੀ ਕੁਝ ਦੇਰ 'ਚ ਪੰਜਾਬ ਪਹੁੰਚਣਗੇ।

In The Market