LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਰੋਜ਼ਪੁਰ ਰੈਲੀ 'ਚ ਨਹੀਂ ਜਾਣਗੇ PM ਮੋਦੀ, ਹੁਸੈਨੀਵਾਲ ਬਾਰਡਰ ਤੋਂ ਹੀ ਦਿੱਲੀ ਲਈ ਹੋਏ ਰਵਾਨਾ

5 jan husseniwala

ਫਿਰੋਜ਼ਪੁਰ : ਪ੍ਧਾਨ ਮੰਤਰੀ ਨਰਿੰਦਰ ਮੋਦੀ (PM Modi) ਅੱਜ ਫਿਰੋਜ਼ਪੁਰ ਰੈਲੀ (Firozepurr rally)  ਵਿਚ ਸ਼ਾਮਲ ਹੋਣ ਲਈ ਬਠਿੰਡਾ ਏਅਰਪੋਰਟ ਤੋਂ ਸੜਕ ਰਾਹੀਂ ਆਪਣੇ ਕਾਫਿਲੇ ਸਮੇਤ ਫਿਰੋਜ਼ਪੁਰ ਲਈ ਰਵਾਨਾ ਹੋਏ ਸਨ।ਬਾਰਿਸ਼ ਦਾ ਮੌਸਮ ਹੋਣ ਕਾਰਨ ਸੜਕ ਰਸਤੇ ਰਾਹੀਂ ਫਿਰੋਜ਼ਪੁਰ ਰਵਾਨਾ ਹੋਏ ਸੀ, ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਫਿਰੋਜ਼ਪੁਰ ਰੈਲੀ 'ਚ ਨਹੀਂ ਜਾਣਗੇ ਹਾਲਾਂਕਿ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ।ਜਿਸ ਤੋਂ ਬਾਅਦ ਉਹ ਹੁਸੈਨੀਵਾਲਾ ਤੋਂ ਹੀਂ ਦਿੱਲੀ ਲਈ ਰਵਾਨਾ ਹੋ ਗਏ ਹਨ।ਹਾਲਾਂਕਿ ਰੈਲੀ ਰੱਦ ਨਹੀਂ ਕੀਤੀ ਗਈ ਹੈ। 

Also Read : ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕੀਤਾ ਜਾ ਰਿਹਾ PM ਮੋਦੀ ਦਾ ਵਿਰੋਧ, ਦੇਖੋ ਤਸਵੀਰਾਂ

ਪੀਐਮ ਮੋਦੀ ਦੇ ਵਾਪਸ ਪਰਤਣ ਦੀ ਵਜ੍ਹਾ ਖਰਾਬ ਮੌਸਮ ਅਤੇ ਮੀਂਹ ਦੱਸਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਪੀਐਮ ਮੋਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਸਨ। ਇਸ ਵਿਚ ਰੈਲੀ ਕਾਂਗਰਸ ਦੇ ਸਿਹਤ ਮੰਤਰੀ ਓ.ਪੀ.ਸੋਨੀ,ਮਨਪ੍ਰੀਤ ਬਾਦਲ ਅਤੇ ਭਾਜਪਾ ਤੋਂ ਗਜੇਂਦਰ ਸਿੰਘ ਸ਼ੇਖਾਵਤ,ਹੰਸਰਾਜ ਹੰਸ,ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਵੀ ਕਈ ਆਗੂ ਸ਼ਾਮਲ ਹੋਏ। 

Also Read : PM ਮੋਦੀ ਦੀ ਫਿਰੋਜ਼ਪੁਰ ਰੈਲੀ 'ਚ ਪਹੁੰਚੇ ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ

ਪੀ.ਐੱਮ.ਓ (PMO) ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵੱਲੋਂ ਅੱਜ  42,750 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਣਾ ਸੀ। 

In The Market