LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕੀਤਾ ਜਾ ਰਿਹਾ PM ਮੋਦੀ ਦਾ ਵਿਰੋਧ, ਦੇਖੋ ਤਸਵੀਰਾਂ

5 jan 6

ਚੰਡੀਗੜ੍ਹ : ਬਟਾਲਾ ਨਜਦੀਕੀ ਕੱਥੂ ਨੰਗਲ ਟੋਲ ਪਲਾਜ਼ਾ ਉੱਤੇ ਮਲਟੀਪਰਪਜ ਹੈਲਥ ਵਰਕਰ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਮੋਦੀ ਦੇ ਰੈਲੀ ਵਿੱਚ ਜਾ ਰਹੀਆਂ ਬਸਾਂ ਨੂੰ ਰੋਕਣ ਕਾਰਨ ਹੋਇਆ ਹੰਗਾਮਾ ਜੰਮ ਕੇ ਹੰਗਾਮਾ ਹੋਇਆ।

ਭਾਜਪਾ ਵਰਕਰ ਅਤੇ  ਮਲਟੀਪਰਪਜ ਹੈਲਥ ਵਰਕਰ ਅਤੇ ਕਿਸਾਨਾਂ ਹੋਏ ਆਹਮੋ ਸਾਹਮਣੇ ਹੋ ਗਏ ਅਤੇ ਇਕ ਦੂਸਰੇ ਦੇ ਵਿਰੋਧ ਵਿਚ ਨਾਅਰੇ ਮਾਰਨ ਲੱਗੇ । ਮਾਹੌਲ ਪੂਰਾ ਤਣਾਪੂਰਨ ਹੋ ਗਿਆ ਅਤੇ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਮੁਕ ਦਰਸ਼ਕ ਬਣਕੇ ਖੜਾ ਨਜਰ ਆਇਆ ।Also Read : ਬਠਿੰਡਾ ਤੋਂ ਫਿਰੋਜ਼ਪੁਰ ਰੈਲੀ ਲਈ ਰਵਾਨਾ ਹੋਏ PM ਮੋਦੀ

 ਉਥੇ ਹੀ ਜਦੋ ਸਾਡੀ ਟੀਮ ਨੇ ਇਸ ਹੰਗਾਮੇ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਮਲਟੀਪਰਪਜ਼ ਵਰਕਰਾਂ ਅਤੇ ਕਿਸਾਨਾਂ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਦਸ਼ਨ ਕਰ ਰਹੇ ਹਾਂ ਅਤੇ 5 ਜਨਵਰੀ ਨੂੰ ਕੱਥੂਨੰਗਲ ਟੋਲ ਪਲਾਜ਼ਾ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਜਾਮ ਕਰਨ ਦਾ ਪ੍ਰਸ਼ਾਸਨ ਨੂੰ ਨੋਟਿਸ ਅਤੇ ਖਬਰਾਂ ਰਾਹੀਂ ਜਨਤਾ ਨੂੰ ਸੂਚਿਤ ਕੀਤਾ ਗਿਆ ਸੀ।

ਪਰ ਅੱਜ ਜਦੋਂ ਟੋਲ ਪਲਾਜ਼ਾ ਜਾਮ ਕੀਤਾ ਹੋਇਆ ਸੀ ਤਾਂ ਭਾਜਪਾ ਦੀ ਮੋਦੀ ਰੈਲੀ ਵਿੱਚ ਜਾਣ ਵਾਲੀਆਂ ਬੱਸਾਂ ਨੂੰ ਰੁਕਣਾ ਪਿਆ ਤਾਂ ਭਾਜਪਾ ਵਰਕਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਵਿਰੁੱਧ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ ਤਦ ਫਿਰ ਸਾਡੇ ਵਲੋਂ ਵੀ ਨਾਅਰੇ ਬਾਜ਼ੀ ਕੀਤੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਸ਼ਾਮ 5 ਵਜੇ ਤੱਕ ਜਾਮ ਰਾਹੇਗਾ ਅਤੇ ਇਸ ਦੌਰਾਨ ਅਗਰ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਸ ਲਈ ਪੁਲਿਸ ਪ੍ਰਸਾਸ਼ਨ ਜਿੰਮੇਦਾਰ ਹੋਵੇਗਾ। Also Read : ਲੁਧਿਆਣਾ ਦੇ ਮੈਡੀਕਲ ਕਾਲਜ 'ਚ ਹੋਇਆ ਕੋਰੋਨਾ ਬਲਾਸਟ, 41 ਵਿਦਿਆਰਥੀ ਹੋਏ ਪਾਜ਼ੇਟਿਵ

ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਨਾਲ ਜੁੜੇ ਟਾਂਡਾ ਇਲਾਕੇ ਦੇ ਕਿਸਾਨਾਂ ਨੇ ਅੱਜ ਕਿਸਾਨੀ ਮੰਗਾਂ ਦੀਆਂ ਸੁਣਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਟਾਂਡਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਹੈ।

ਪ੍ਰਧਾਨ ਹਰਪਾਲ ਸਿੰਘ ਸੰਘਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਅਮਰਜੀਤ ਸਿੰਘ ਰੜਾ ਅਤੇ ਬਲਾਕ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਚੌਂਕ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਕਿਸਾਨਾਂ ਦੀਆਂ ਮੰਗਾਂ ਤੋਂ ਪਿੱਛੇ ਹਟਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

In The Market