ਨਵੀਂ ਦਿੱਲੀ- ਸਰਕਾਰੀ ਤੇਲ ਕੰਪਨੀਆਂ ਦੀ ਮੁਨਾਫਾਖੋਰੀ ਇਕ ਵਾਰ ਆਮ ਆਦਮੀ ਦੀ ਜੇਬ ਉੱਤੇ ਭਾਰੀ ਪੈ ਰਹੀ ਹੈ। ਦਸੰਬਰ ਵਿਚ ਕੱਚੇ ਤੇਲ ਦੇ ਰੇਟ ਘਟੇ। ਉਸੇ ਹਿਸਾਬ ਨਾਲ ਕੰਪਨੀਆਂ ਰੇਟ ਘਟਾਉਂਦੀਆਂ ਤਾਂ ਪੈਟਰੋਲ 8 ਰੁਪਏ ਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਹੁੰਦਾ। ਦਿਵਾਲੀ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ ਉੱਤੇ ਐਕਸਾਈਜ਼ ਡਿਊਟੀ 5 ਰੁਪਏ ਜਦਕਿ ਡੀਜ਼ਲ ਉੱਤੇ 10 ਰੁਪਏ ਪ੍ਰਤੀ ਲੀਟਰ ਘਟਾਈ ਸੀ। ਜ਼ਿਆਦਾਤਰ ਸੂਬਿਆਂ ਨੇ ਵੀ ਵੈਟ ਘਟਾਇਆ ਹੈ। ਇਸ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਥੋੜੀ ਕਮੀ ਆਈ।
Also Read: ਝਾਰਖੰਡ: ਬੱਸ ਤੇ ਸਿਲੰਡਰਾਂ ਨਾਲ ਭਰੇ ਟਰੱਕ ਦੀ ਜ਼ਬਰਦਸਤ ਟੱਕਰ, 7 ਹਲਾਕ
ਇਸ ਦੇ ਬਾਅਦ ਅੰਤਰਰਾਸ਼ਟਰੀ ਘਟਨਾਕ੍ਰਮਾਂ ਦੇ ਚੱਲਦੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਕਰੂਡ ਨਵੰਬਰ ਵਿਚ 80.64 ਡਾਲਰ ਦੇ ਮੁਕਾਬਲੇ ਦਸੰਬਰ ਵਿਚ 73.30 ਡਾਲਰ ਪ੍ਰਤੀ ਬੈਰਲ ਰਿਹਾ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਰੇਟ ਰੋਜ਼ ਤੈਅ ਹੁੰਦੇ ਹਨ। ਅਜਿਹੇ ਵਿਚ ਜਦੋਂ ਰੇਟ ਘਟਾਉਣ ਦੀ ਬਾਰੀ ਆਈ ਤਾਂ ਸਰਕਾਰੀ ਕੰਪਨੀਆਂ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਮੁਨਾਫਾਖੋਰੀ ਵਿਚ ਲੱਗ ਗਈਆਂ। ਰੇਟਿੰਗ ਏਜੰਸੀ ਇਕਰਾ ਦੇ ਵਾਈਸ ਪ੍ਰੈਜ਼ੀਡੈਂਟ ਤੇ ਪੈਟਰੋਲੀਅਮ ਮਾਮਲਿਆਂ ਦੇ ਮਾਹਰ ਪ੍ਰਸ਼ਾਂਤ ਵਸ਼ਿਸ਼ਠ ਕਹਿੰਦੇ ਹਨ ਕਿ ਕੀਮਤਾਂ ਦੀ ਸਮੀਖਿਆ ਦਾ ਟੀਚਾ ਸੀ ਕਿ ਕਰੂਡ ਦੀਆਂ ਕੀਮਾਤਾਂ ਵਿਚ ਤੇਜ਼ੀ ਆਏ ਤਾਂ ਪੈਟਰੋਲ-ਡੀਜ਼ਲ ਦੇ ਰੇਟ ਵਧਣ, ਕਰੂਡ ਆਇਲ ਸਸਤਾ ਹੋਵੇ ਤਾਂ ਰੇਟ ਘਟਣ। ਕਈ ਵਾਰ ਸਿਆਸੀ ਕਾਰਨਾਂ ਕਾਰਨ ਰੇਟ ਘੱਟ ਕੀਤੇ ਜਾਂਦੇ ਹਨ, ਜਿਸ ਦੀ ਭਰਪਾਈ ਕੰਪਨੀਆਂ ਬਾਅਦ ਵਿਚ ਕਰਦੀਆਂ ਹਨ।
Also Read: ਸਿੰਗਰ ਸੋਨੂ ਨਿਗਮ ਪੂਰੇ ਪਰਿਵਾਰ ਸਣੇ ਹੋਏ ਕੋਰੋਨਾ ਪਾਜ਼ੇਟਿਵ, ਵੀਡੀਓ ਕੀਤੀ ਸ਼ੇਅਰ
ਕੱਚਾ ਤੇਲ ਸਸਤਾ ਹੋਣ ਉੱਤੇ ਵੀ ਪੈਟਰੋਲ-ਡੀਜ਼ਲ ਮਹਿੰਗੇ
ਅਗਸਤ ਵਿਚ ਕੱਚਾ ਤੇਲ 3.74 ਡਾਲਰ ਪ੍ਰਤੀ ਬੈਰਲ ਸਸਤਾ ਹੋਇਆ ਤਾਂ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਸਿਰਫ 65 ਪੈਸੇ ਘਟਾਈ। ਉਥੇ ਹੀ ਜਦੋਂ ਸਤੰਬਰ ਵਿਚ ਕੱਚਾ ਤੇਲ 3.33 ਡਾਲਰ ਪ੍ਰਤੀ ਬੈਰਲ ਮਹਿੰਗਾ ਹੋਇਆ ਤਾਂ ਪੈਟਰੋਲ ਦੀ ਕੀਮਤ 3.85 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਗਈ। ਨਵੰਬਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਥੋੜੀ ਕਮੀ ਆਈ ਪਰ ਪੈਟਰੋਲ ਦੇ ਰੇਟ ਵਧਦੇ ਚਲੇ ਗਏ। ਪੈਟਰੋਲ ਦੀਆਂ ਕੀਮਤਾਂ ਵਿਚ ਆਖਿਰੀ ਕਟੌਤੀ 5 ਸਤੰਬਰ ਨੂੰ ਸਿਰਫ 15 ਪੈਸੇ ਦੀ ਹੋਈ ਸੀ।
Also Read: 15 ਮਾਰਚ ਨੂੰ PM ਮੋਦੀ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਬਚੇ ਮੁੱਦੇ
ਕੰਪਨੀਆਂ ਦਾ ਮੁਨਾਫਾ 20 ਗੁਣਾ ਤੱਖ ਵਧਿਆ
ਤੇਲ ਕੰਪਨੀਆਂ IOCL, BPCL ਤੇ HPCL ਦੇ ਸਤੰਬਰ ਤਿਮਾਹੀ ਦੇ ਨਤੀਜਿਆਂ ਨੂੰ ਦੇਖੀਏ ਤਾਂ ਇਨ੍ਹਾਂ ਦਾ ਟੈਕਸ ਪਹਿਲਾਂ ਮੁਨਾਫਾ ਪ੍ਰੀ-ਕੋਵਿਡ ਲੈਵਲ ਤੋਂ 20 ਗੁਣਾ ਤੱਕ ਵਧਿਆ ਹੈ। IOCL ਦਾ ਮੁਨਾਫਾ ਸਤੰਬਰ-2019 ਵਿਚ 395 ਕਰੋੜ ਸੀ, ਜੋ ਕਿ ਸਤੰਬਰ 2021 ਵਿਚ 8370 ਕਰੋੜ ਰੁਪਏ ਹੋ ਗਿਆ।



