LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੰਗਰ ਸੋਨੂ ਨਿਗਮ ਪੂਰੇ ਪਰਿਵਾਰ ਸਣੇ ਹੋਏ ਕੋਰੋਨਾ ਪਾਜ਼ੇਟਿਵ, ਵੀਡੀਓ ਕੀਤੀ ਸ਼ੇਅਰ

5j sonu

ਦੁਬਈ- ਬਾਲੀਵੁੱਡ ਸਿੰਗਰ ਸੋਨੂ ਨਿਗਮ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਿੰਗਰ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਫੈਨਸ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮਧੁਰਿਮਾ, ਬੇਟਾ ਨੀਵਾਨ ਤੇ ਭੈਣ ਵੀ ਕੋਰੋਨਾ ਪਾਜ਼ੇਟਿਵ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ ਪਰ ਸੰਭਲਣ ਦੀ ਲੋੜ ਹੈ। ਸਿੰਗਰ ਅਜੇ ਆਪਣੀ ਪੂਰੀ ਫੈਮਲੀ ਦੇ ਨਾਲ ਕੁਆਰੰਟੀਨ ਹਨ। ਜਾਣਕਾਰੀ ਦੇ ਲਈ ਦੱਸ ਦਈਏ ਕਿ ਸੋਨੂ ਨਿਗਮ ਇਨ੍ਹੀਂ ਦਿਨੀਂ ਇੰਡੀਆ ਤੋਂ ਦੂਰ ਦੁਬਈ ਵਿਚ ਹਨ। 

Also Read: 15 ਮਾਰਚ ਨੂੰ PM ਮੋਦੀ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਬਚੇ ਮੁੱਦੇ

 
 
 
 
 
View this post on Instagram
 
 
 
 
 
 
 
 
 
 
 

A post shared by Sonu Nigam (@sonunigamofficial)

ਸੋਨੂ ਨਿਗਰਮ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਮੈਂ ਕੋਵਿਡ ਪਾਜ਼ੇਟਿਵ ਹਾਂ। ਅੱਗੇ ਵੀਡੀਓ ਵਿਚ ਉਹ ਆਪਣੀ ਕੋਵਿਡ ਪਾਜ਼ੇਟਿਵ ਰਿਪੋਰਟ ਤੇ ਕੰਮ ਦੇ ਬਾਰੇ ਵਿਚ ਅਪਡੇਟ ਕਰਦੇ ਹੋਏ ਦਿਖ ਰਹੇ ਹਨ। ਉਹ ਦੱਸ ਦੇ ਹਨ ਕਿ ਮੈਂ ਕੋਵਿਡ ਪਾਜ਼ੇਟਿਵ ਹਾਂ। ਇਹ ਗੱਲ ਕੁਝ ਲੋਕਾਂ ਨੂੰ ਪਤਾ ਹੈ ਪਰ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ। ਪਰ ਇਹ ਸੱਚ ਹੈ ਕਿ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਮੈਂ ਕੋਰੋਨਾ ਪਾਜ਼ੇਟਿਵ ਹਾਂ ਹਾਲਾਂਕਿ ਅਜੇ ਮੈਂ ਦੁਬਈ ਵਿਚ ਹਾਂ। ਮੈਂ ਇੰਡੀਆ ਆਉਣਾ ਸੀ ਕਿਉਂਕਿ ਭੁਵਨੇਸ਼ਵਰ ਵਿਚ ਮੇਰੀ ਪਰਫਾਰਮੈਂਸ ਸੀ ਤੇ ਸੁਪਰ ਸਿੰਗਰ ਸੀਜ਼ਨ 3 ਦਾ ਸ਼ੂਟ ਵੀ ਕਰਨਾ ਸੀ। ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਕਈ ਵਾਰ ਟੈਸਟ ਕਰਵਾਉਣ ਉੱਤੇ ਰਿਪੋਰਟ ਪਾਜ਼ੇਟਿਵ ਹੀ ਆਈ। ਮੈਨੂੰ ਉਮੀਦ ਹੈ ਕਿ ਮੈਂ ਹੌਲੀ-ਹੌਲੀ ਠੀਕ ਹੋ ਜਾਵਾਂਗਾ। ਮੈਂ ਕਿੰਨੀ ਵਾਰ ਵਾਇਰਲ ਤੇ ਗਲਾ ਖਰਾਬ ਹੁੰਦੇ ਹੋਏ ਕਾਨਸਰਟ ਕੀਤੇ ਹਨ। ਕੋਵਿਡ ਪਾਜ਼ੇਟਿਵ ਹਾਂ ਪਰ ਮੈਂ ਮਰ ਨਹੀਂ ਰਿਹਾ ਹਾਂ। ਮੇਰਾ ਗਲਾ ਚੱਲ ਰਿਹਾ ਹੈ ਯਾਨੀ ਮੈਂ ਠੀਕ ਹਾਂ। ਪਰ ਮੈਨੂੰ ਬੁਰਾ ਲੱਗ ਰਿਹਾ ਹੈ ਕਿ ਬਹੁਤ ਨੁਕਸਾਨ ਹੋਇਆ ਹੈ। ਮੇਰੀ ਥਾਂ ਬਾਕੀ ਸਿੰਗਰ ਪਹੁੰਚੇ ਹਨ।

Also Read: ਦੇਸ਼ 'ਚ ਮੁੜ ਬੇਕਾਬੂ ਹੋ ਰਹੀ ਕੋਰੋਨਾ ਦੀ ਰਫਤਾਰ, 24 ਘੰਟਿਆਂ 'ਚ ਸਾਹਮਣੇ ਆਏ 58 ਹਜ਼ਾਰ ਤੋਂ ਵਧੇਰੇ ਮਾਮਲੇ

ਬਾਲੀਵੁੱਡ ਵਿਚ ਪੈਰ ਪਸਾਰ ਰਿਹੈ ਕੋਰੋਨਾ
ਦੱਸ ਦਈਏ ਕਿ ਮੁੰਬਈ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸੁਮੋਨਾ ਚੱਕਰਵਰਤੀ, ਜਾਨ ਅਬਰਾਹਮ, ਮਿਣਾਲ ਠਾਕੁਰ, ਦ੍ਰਿਸ਼ਟੀ ਧਾਮੀ, ਨੌਰਾ ਫਤੇਹੀ, ਨਿਰਮਾਤਾ ਏਕਤਾ ਕਪੂਰ ਤੇ ਅਭਿਨੇਤਾ ਪ੍ਰੇਮ ਚੋਪੜਾ ਸਣੇ ਬਲੀਵੁੱਡ ਦੀਆਂ ਕਈ ਹਸਤੀਆਂ ਇਸ ਦੀ ਲਪੇਟ ਵਿਚ ਆ ਗਈਆਂ ਹਨ। ਮੁੰਬਈ ਵਿਚ ਸੋਮਵਾਰ ਨੂੰ ਕੋਵਿਡ-19 ਦੇ 8082 ਮਾਮਲੇ ਸਾਹਮਣੇ ਆ ਸਨ ਤੇ ਮਹਾਮਾਰੀ ਦਾ ਇਹ ਅੰਕੜਾ 18 ਅਪ੍ਰੈਲ ਤੋਂ ਬਾਅਦ ਸਭ ਤੋਂ ਵਧੇਰੇ ਸੀ।

In The Market