LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PAU ਨੇ ਪਹਿਲੇ ਗੇੜ ਦੌਰਾਨ ਸਰਫੇਸ ਸੀਡਰ ਮਸ਼ੀਨ ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸੈਂਸ ਕੀਤੇ ਜਾਰੀ

hu52369

ਲੁਧਿਆਣਾ:  ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਵੱਲੋਂ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਵਿਕਸਿਤ ਕੀਤੀ ਨਵੇਕਲੀ ਸਰਫੇਸ ਸੀਡਰ ਨਾਮਕ ਮਸ਼ੀਨ ਦਾ ਉਤਪਾਦਨ ਕਰਨ ਦੇ ਅਧਿਕਾਰ, ਅਧਿਕਾਰਿਤ ਲਾਈਸੈਂਸ ਰਾਹੀਂ 4 ਖੇਤੀ ਮਸ਼ੀਨਰੀ ਨਿਰਮਾਤਾਵਾਂ ਨੂੰ ਦਿੱਤੇ ਗਏ। ਇਹਨਾਂ ਨਿਰਮਾਤਾਵਾਂ ਵਿੱਚ ਮੈਸ ਥਿੰਦ ਮਸ਼ਿਨਰੀ ਵਰਕਸ, ਅੰਮਿ੍ਤਸਰ; ਮੈਸ ਕੇ ਐਸ ਐਗਰੋਟੈਕ, ਮਲੇਰਕੋਟਲਾ; ਮੈਸ ਅਮਰੀਕ ਐਗਰੀਕਲਚਰ ਇੰਡਸਟਰੀ, ਬਟਾਲਾ ਅਤੇ ਕਿਸਾਨ ਐਗਰੀਕਲਚਰ ਵਰਕਸ, ਤਲਵੰਡੀ ਭਾਈ ਸ਼ਾਮਿਲ ਹਨ। ਇਹਨਾਂ ਫਰਮਾਂ ਨਾਲ ਸਮਝੌਤੇ ਦੀ ਰਸਮ ਮਾਨਯੋਗ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਦੀ ਹਾਜਰੀ ਵਿੱਚ ਹੋਈ।

ਡਾ ਗੋਸਲ ਨੇ ਲਾਈਸੈਂਸ ਲੈਣ ਵਾਲੀਆਂ ਇਹਨਾਂ ਚਾਰੇ ਫਰਮਾਂ ਨੂੰ ਸਰਫੇਸ ਸੀਡਰ ਦਾ ਵਪਾਰਕ ਪੱਧਰ ਤੇ ਮਿਆਰੀ ਨਿਰਮਾਣ ਕਰਨ ਲਈ ਕਿਹਾ ਅਤੇ ਸ਼ੁਭ ਕਾਮਨਾਵਾਂ ਦਿੱਤੀਆ । ਇਸ ਮੌਕੇ ਤੇ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ ਅਜਮੇਰ ਸਿੰਘ ਢੱਟ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਰਫੇਸ ਸੀਡਰ ਤਕਨੀਕ ਅੱਜ ਤੱਕ ਦੀ ਪਰਾਲੀ ਖੇਤਾਂ ਵਿੱਚ ਹੀ ਮੱਲਚ ਦੇ ਰੂਪ ਵਿੱਚ ਸਾਂਭਣ ਅਤੇ ਕਣਕ ਬੀਜਣ ਦੀ ਸਭ ਤੋਂ ਸਰਲ, ਸਸਤੀ ਅਤੇ ਸਟੀਕ ਤਕਨੀਕ ਹੈ । ਇਸ ਮਸ਼ੀਨ ਵਰਤਕੇ 700-800 ਰੁਪਏ ਦੇ ਖਰਚੇ ਨਾਲ ਇੱਕ ਏਕੜ ਕਣਕ ਬੀਜੀ ਜਾ ਸਕਦੀ ਹੈ ਅਤੇ ਵੱਡੇ ਟਰੈਕਟਰ ਦੀ ਵੀ ਲੋੜ ਨਹੀਂ ਪੈਂਦੀ । ਇਸ ਤਰੀਕੇ ਨਾਲ ਕਣਕ ਦੀ ਬਿਜਾਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਹ ਮਸ਼ੀਨ ਤਕਰੀਬਨ 40 ਮਿੰਟ ਵਿੱਚ 1 ਏਕੜ ਦੀ ਬਿਜਾਈ ਕਰ ਦਿੰਦੀ ਹੈ। 

ਉਹਨਾਂ ਕਿਸਾਨਾਂ ਨੂੰ ਅਗਾਹ ਕੀਤਾ ਕਿ ਕਣਕ ਦੀ ਬਿਜਾਈ ਸਮੇਂ ਖੇਤ ਦਾ ਸੁੱਕਾ ਹੋਣਾ ਜਰੂਰੀ ਹੈ, ਜਿਸ ਵਾਸਤੇ ਝੋਨੇ ਦਾ ਅਖੀਰਲਾ ਪਾਣੀ ਸਮੇਂ ਸਿਰ ਬੰਦ ਕਰ ਦੇਵੋ । ਬਿਜਾਈ ਉਪਰੰਤ ਬੀਜ ਨੂੰ ਪਰਾਲੀ ਨਾਲ ਚੰਗੀ ਤਰਾਂ ਢੱਕਣਾ ਯਕੀਨੀ ਬਣਾਉਂਦੇ ਹੋਏ ਤੁਰੰਤ ਹਲਕਾ ਪਾਣੀ ਲਗਾਓ ਅਤੇ ਪਾਣੀ ਨੂੰ ਖੇਤ ਵਿੱਚ ਖੜਨ ਨਾ ਦੇਵੋ ।  ਉੱਨਾਂ ਆਸ ਕੀਤੀ ਕਿ ਇਸ ਤਕਨੀਕ ਨੂੰ ਅਪਨਾਉਣ ਨਾਲ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਹੋਵੇਗਾ, ਉੱਥੇ ਜਮੀਂਨ ਦੀ ਸਿਹਤ ਦਾ ਵੀ ਸੁਧਾਰ ਹੋਵੇਗਾ ।  ਡਾ ਗੁਰਸਾਹਿਬ ਸਿੰਘ, ਅਪਰ ਨਿਰਦੇਸ਼ਕ ਖੋਜ (ਫਾਰਮ ਮਸ਼ੀਨਰੀ) ਨੇ ਦੱਸਿਆ ਕਿ ਪੰਜਾਬ ਸਰਕਾਰ ਇਹ ਮਸ਼ੀਨ ਖਰੀਦਣ ਲਈ ਸਹਿਕਾਰੀ ਸਭਾਵਾਂ ਤੇ ਕਿਸਾਨ ਸਮੂਹਾਂ ਨੂੰ 64000/- ਅਤੇ ਨਿੱਜੀ ਕਿਸਾਨਾਂ ਨੂੰ 40000/- ਰੁਪਏ ਦੀ ਸਬਸਿਡੀ ਦੇ ਰਹੀ ਹੈ। 

In The Market