LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵਜੋਤ ਸਿੰਘ ਸਿੱਧੂ ਦਾ ਨਵਾਂ ਟਿਕਾਣਾ: ਪਟਿਆਲਾ ਜੇਲ੍ਹ, ਬੈਰਕ ਨੰਬਰ 10

21may sidhu

ਚੰਡੀਗੜ੍ਹ- ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ 'ਚ ਗਏ ਨਵਜੋਤ ਸਿੱਧੂ ਹੁਣ ਕੈਦੀ ਨੰਬਰ 241383 ਬਣ ਗਏ ਹਨ। ਜੇਲ੍ਹ ਦੇ ਅੰਦਰ ਜਾਣ ਤੋਂ ਬਾਅਦ ਉਸ ਨੂੰ ਇਹ ਕੈਦੀ ਨੰਬਰ ਅਲਾਟ ਕੀਤਾ ਗਿਆ ਹੈ। ਸਿੱਧੂ ਨੇ ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਸੈਸ਼ਨ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ। ਉਥੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

Also Read: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤ

ਪਹਿਲਾਂ ਉਨ੍ਹਾਂ ਨੂੰ ਲਾਇਬ੍ਰੇਰੀ ਅਹਾਤੇ ਵਿੱਚ ਰੱਖਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਕੈਦੀ ਨੰਬਰ ਅਲਾਟ ਕਰਕੇ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਨੂੰ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ 8 ਕੈਦੀਆਂ ਨਾਲ ਰੱਖਿਆ ਗਿਆ ਹੈ। ਬੈਰਕਾਂ 'ਚ ਸਿੱਧੂ ਨੂੰ ਸੀਮਿੰਟ ਦੇ ਬਣੇ ਘੜੇ 'ਤੇ ਸੌਣਾ ਪਵੇਗਾ। ਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਇੱਕ ਕੇਸ ਵਿੱਚ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਸਿੱਧੂ ਨੂੰ ਸ਼ੁੱਕਰਵਾਰ ਸ਼ਾਮ 7.15 ਵਜੇ ਜੇਲ੍ਹ ਮੈਨੂਅਲ ਅਨੁਸਾਰ ਦਾਲ ਅਤੇ ਰੋਟੀ ਦਿੱਤੀ ਗਈ। ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿਰਫ ਸਲਾਦ ਤੇ ਫਲ ਹੀ ਖਾਧੇ। ਉਨ੍ਹਾਂ ਦੇ ਬੈਰਕ ਦੇ ਬਾਹਰ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਹੈ।

ਸਿੱਧੂ ਨੂੰ ਮਿਲਿਆ ਇਹ ਸਮਾਨ
ਜੇਲ੍ਹ ਦੇ ਅੰਦਰ ਸਿੱਧੂ ਨੂੰ ਕੈਦੀਆਂ ਵਾਲੇ ਸਫੈਦ ਕੱਪੜੇ ਪਾਉਣੇ ਹੋਣਗੇ। ਸਿੱਧੂ ਨੂੰ ਜੇਲ੍ਹ ਦੇ ਅੰਦਰ ਇਕ ਕੁਰਸੀ-ਟੇਬਲ, ਇਕ ਅਲਮਾਰੀ, 2 ਪੱਗਾਂ, ਇਕ ਕੰਬਲ, ਇਕ ਬੈੱਡ, ਤਿੰਨ ਅੰਡਰਵੇਅਰ ਤੇ ਬਨਿਆਨ, 2 ਤੌਲੀਏ, ਇਕ ਮੱਛਰਦਾਨੀ, ਇਕ ਕਾਪੀ-ਪੈਨ, ਜੁੱਤੀਆਂ ਦੀ ਜੋੜੀ, 2 ਬੈੱਡਸ਼ੀਟਾਂ, ਦੋ ਸਿਰਹਾਣੇ-ਕਵਰ ਤੇ ਚਾਰ ਕੁੜਤੇ ਪਜਾਮੇ ਦਿੱਤੇ ਗਏ ਹਨ।

ਸਿੱਧੂ ਨੂੰ ਕਣਕ ਤੋਂ ਐਲਰਜੀ, ਮੰਗ ਰਹੇ ਸਪੈਸ਼ਲ ਡਾਈਟ
ਸਿੱਧੂ ਨੂੰ ਲਿਵਰ ਦੀ ਸਮੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪੈਰਾਂ ਵਿਚ ਵੀ ਬੈਲਟ ਬੰਨ੍ਹੀ ਹੋਈ ਹੈ। ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਹ ਕਣਕ ਦੀ ਰੋਟੀ ਨਹੀਂ ਖਾ ਸਕਦੇ। ਲੰਬੇ ਸਮੇਂ ਤੋਂ ਉਹ ਰੋਟੀ ਨਹੀਂ ਖਾ ਰਹੇ। ਇਸ ਲਈ ਉਨ੍ਹਾਂ ਨੇ ਸਪੈਸ਼ਲ ਡਾਈਟ ਮੰਗੀ ਹੈ। ਇਸ ਦੇ ਬਾਰੇ ਵਿਚ ਉਨ੍ਹਾਂ ਨੇ ਕੱਲ ਮੈਡੀਕਲ ਦੌਰਾਨ ਜਾਣਕਾਰੀ ਦਿੱਤੀ।

ਅਜਿਹੀ ਹੋਵੇਗੀ ਸਿੱਧੂ ਦੀ ਰੁਟੀਨ
ਸਿੱਧੂ ਦਾ ਜੇਲ ਵਿਚ ਦਿਨ ਸਵੇਰੇ ਸਾਢੇ 5 ਵਜੇ ਸ਼ੁਰੂ ਹੋਵੇਗਾ। ਸਵੇਰੇ 7 ਵਜੇ ਚਾਹ ਦੇ ਨਾਲ ਬਿਸਕਿਟ ਜਾਂ ਕਾਲੇ ਚਨੇ ਦਿੱਤੇ ਜਾਣਗੇ। ਇਸ ਤੋਂ ਬਾਅਦ ਸਵੇਰੇ 8.30 ਵਜੇ ਨਾਸ਼ਤਾ ਹੋਵੇਗਾ। ਜਿਸ ਵਿਚ ਰੋਟੀ ਤੇ ਦਾਲ ਜਾਂ ਸਬਜ਼ੀ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੰਮ ਕਰਨ ਦੇ ਲਈ ਫੈਕਟਰੀ ਵਿਚ ਲਿਜਾਇਆ ਜਾਵੇਗਾ। ਉਥੇ ਉਨ੍ਹਾਂ ਨੂੰ ਸਾਰਾ ਦਿਨ ਕੰਮ ਕਰਨਾ ਹੋਵੇਗਾ। ਸ਼ਾਮ ਸਾਢੇ 5 ਵਜੇ ਉਨ੍ਹਾਂ ਦੀ ਛੁੱਟੀ ਹੋਵੇਗੀ। ਸ਼ਾਮੀਂ 6 ਵਜੇ ਉਨ੍ਹਾਂ ਨੂੰ ਰਾਤ ਦਾ ਖਾਣਾ ਮਿਲੇਗਾ। ਰਾਤ 7 ਵਜੇ ਬੈਰਕ ਵਿਚ ਬੰਦ ਕਰ ਦਿੱਤਾ ਜਾਵੇਗਾ।

ਸਿੱਧੂ ਤੋਂ ਮੰਗੇ ਗਏ 5 ਨੰਬਰ
ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਕਿਹਾ ਕਿ ਉਹ ਕੋਈ ਵੀ 5 ਨੰਬਰ ਦੇ ਸਕਦੇ ਹਨ। ਜੇਲ ਵਿਚ ਬੰਦ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਫੋਨ ਕਰਨ ਦੀ ਸੁਵਿਧਾ ਦੇ ਰੱਖੀ ਹੈ। ਕੈਦੀ ਉਨ੍ਹਾਂ ਨੂੰ ਫੋਨ ਕਰ ਸਕਦਾ ਹੈ, ਜਿਨ੍ਹਾਂ ਦੇ ਨੰਬਰ ਉਹ ਜੇਲ੍ਹ ਪ੍ਰਸ਼ਾਸਨ ਨੂੰ ਦਿੰਦਾ ਹੈ। ਦਿੱਤੇ ਗਏ ਨੰਬਰਾਂ ਤੋਂ ਇਲਾਵਾ ਕਿਸੇ ਵੀ ਹੋਰ ਨੰਬਰ ਉੱਤੇ ਕਾਲ ਕਰਨ ਦੀ ਸੁਵਿਧਾ ਨਹੀਂ ਹੁੰਦੀ, ਕਿਉਂਕਿ ਉਹੀ ਨੰਬਰ ਰਿਕਾਰਡ ਵਿਚ ਰੱਖੇ ਜਾਂਦੇ ਹਨ।

In The Market