LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਾਭਾ ਜੇਲ੍ਹ ਬ੍ਰੇਕ ਕਾਂਡ : 22 ਦੋਸ਼ੀਆਂ ਨੂੰ ਸੁਣਾਈ ਸਖ਼ਤ ਸਜ਼ਾ

naba jail2323

ਪਟਿਆਲਾ: ਅਦਾਲਤ ਨੇ 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ 22 ਦੋਸ਼ੀਆਂ ਵਿਚੋਂ 21 ਨੂੰ 10 ਸਾਲ ਦੀ ਸਜਾ ਸੁਣਾਈ ਹੈ ਉਥੇ ਇਕ ਦੋਸ਼ੀ ਨੂੰ 20 ਸਾਲ ਦੀ ਸਜਾ ਸੁਣਾਈ ਹੈ। ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਵਿਚ ਦਰਜਨ ਤੋਂ ਵੱਧ ਗੈਂਗਸਟਰ, ਚਾਰ ਕਥਿਤ ਗੈਂਗਸਟਰ ਅਤੇ ਦੋ ਅੱਤਵਾਦੀ ਸ਼ਾਮਲ ਹਨ, ਜੋ ਪੁਲਿਸ ਦੀ ਵਰਦੀ ਵਿਚ ਆਏ ਗੈਂਗਸਟਰਾਂ ਵਲੋਂ ਜੇਲ੍ਹ ਗਾਰਡਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਨਾਭਾ ਜੇਲ੍ਹ ਤੋਂ ਫਰਾਰ ਹੋ ਗਏ ਸਨ। 

ਬਰੀ ਕੀਤੇ ਗਏ ਵਿਅਕਤੀ 

ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਮੁਹੰਮਦ ਅਸੀਮ, ਨਰੇਸ਼ ਨਾਰੰਗ, ਤੇਜਿੰਦਰ ਸ਼ਰਮਾ, ਜਤਿੰਦਰ ਸਿੰਘ ਉਰਫ ਟੋਨੀ, ਵਰਿੰਦਰ ਸਿੰਘ ਉਰਫ ਰਿੱਕੀ ਸਹੋਤਾ ਅਤੇ ਰਣਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ 'ਤੇ ਜੇਲ ਬ੍ਰੇਕ ਮਾਮਲੇ ਦੀ ਸਾਜ਼ਿਸ਼ ਰਚਣ, ਜੇਲ ਤੋੜਨ ਵਾਲੇ ਅਪਰਾਧੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ, ਪੈਸੇ ਦੇ ਕੇ ਮਦਦ ਕਰਨ ਅਤੇ ਬਾਅਦ 'ਚ ਉਨ੍ਹਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਸਨ। ਪਰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਸਾਰਿਆਂ ਨੂੰ ਬਰੀ ਕਰ ਦਿੱਤਾ।

9 ਖ਼ੌਫ਼ਨਾਕ ਗੈਂਗਸਟਰ

22 ਦੋਸ਼ੀਆਂ 'ਚੋਂ 9 ਖ਼ੌਫ਼ਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਉਰਫ਼ ਢੋਟੀਆਂ, ਸੁਲੱਖਣ ਸਿੰਘ ਉਰਫ਼ ਬੱਬਰ, ਮਨਵੀਰ ਸਿੰਘ ਉਰਫ਼ ਮਨੀ ਸੇਖੋਂ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਗੁਰਪ੍ਰੀਤ ਸਿੰਘ ਖੌਰਾ, ਬਿੱਕਰ ਸਿੰਘ, ਪਲਵਿੰਦਰ ਸਿੰਘ ਅਤੇ ਜਗਤਵੀਰ ਸਿੰਘ ਉਰਫ਼ ਜਗਤਾ ਸ਼ਾਮਲ ਹਨ। 

ਸਜ਼ਾਯਾਫਤਾ ਵਿਅਕਤੀਆਂ ਦੇ ਨਾਮ

ਇਨ੍ਹਾਂ ਤੋਂ ਇਲਾਵਾ ਸਜ਼ਾਯਾਫ਼ਤਾ ਦੋਸ਼ੀਆਂ ਵਿੱਚ ਗੁਰਪ੍ਰੀਤ, ਗੁਰਜੀਤ ਸਿੰਘ ਉਰਫ਼ ਲਾਡਾ, ਹਰਜੋਤ ਸਿੰਘ ਉਰਫ਼ ਜੋਤ, ਕੁਲਵਿੰਦਰ ਸਿੰਘ ਉਰਫ਼ ਢੀਂਬਾਰੀ, ਰਾਜਵਿੰਦਰ ਸਿੰਘ ਉਰਫ਼ ਰਾਜੂ ਸੁਲਤਾਨ, ਰਵਿੰਦਰ ਸਿੰਘ ਉਰਫ਼ ਗਿਆਨਾ, ਸੁਖਚੈਨ ਸਿੰਘ ਉਰਫ਼ ਸੁੱਖੀ, ਮਨਜਿੰਦਰ ਸਿੰਘ, ਅਮਨ ਕੁਮਾਰ, ਸੁਨੀਲ ਕਾਲੜਾ, ਕਿਰਨ ਪਾਲ ਸਿੰਘ ਉਰਫ਼ ਕਿਰਨਾ, ਜੇਲ੍ਹ ਮੁਲਾਜ਼ਮ ਭੀਮ ਸਿੰਘ ਅਤੇ ਜਗਮੀਤ ਸਿੰਘ ਸ਼ਾਮਲ ਹਨ। 

 

27 ਨਵੰਬਰ 2016 ਨੂੰ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ 'ਤੇ ਪੁਲਿਸ ਵਰਦੀ 'ਚ ਆਏ ਅਪਰਾਧੀਆਂ ਨੇ ਗੱਡੀਆਂ 'ਚ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਅਤੇ ਅੱਤਵਾਦੀ ਕਸ਼ਮੀਰ ਸਿੰਘ ਸਮੇਤ ਚਾਰ ਖ਼ੌਫ਼ਨਾਕ ਗੈਂਗਸਟਰਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਾ ਲਿਆ ਸੀ। ਸਿੰਘ ਭੁੱਲਰ ਉਰਫ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਅਤੇ ਅਮਨਦੀਪ ਸਿੰਘ ਉਰਫ ਢੋਟੀਆਂ ਨੂੰ ਅਗਵਾ ਕਰ ਲਿਆ ਗਿਆ। ਬਾਅਦ ਵਿੱਚ ਗ੍ਰਿਫਤਾਰ ਅੱਤਵਾਦੀ ਮਿੰਟੂ ਦੀ ਅਪ੍ਰੈਲ 2018 ਵਿੱਚ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। 

In The Market