LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਸਦ ਮੈਂਬਰ ਗੁਰਜੀਤ ਔਜਲਾ ਨੇ DGP ਨੂੰ ਚਿੱਠੀ ਲਿਖ ਚੁੱਕਿਆ ਇਹ ਮੁੱਦਾ 

24feb gurjeet

ਅੰਮ੍ਰਿਤਸਰ : ਪੰਜਾਬ ਕਾਂਗਰਸ (Punjab Congress) ਨੇ ਚੋਣਾਂ ਤੋਂ ਪਹਿਲਾਂ ਨਸ਼ੇ ਦੇ ਖਿਲਾਫ ਕਾਰਵਾਈ ਦੇ ਦਾਅਵੇ ਕੀਤੇ। ਹੁਣ ਜਦੋਂ ਵੋਟ ਪਾਉਣ ਦੀ ਪ੍ਰਕਿਰਿਆ ਖਤਮ ਹੋ ਗਈ ਹੈ ਤਾਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ (Congress MP Gurjeet Aujla) ਨੇ ਡੀ.ਜੀ.ਪੀ. ਵੀਰੇਸ਼ ਕੁਮਾਰ ਭਾਵਰਾ (DGP Veeresh Kumar Bhavra) ਨੂੰ ਚਿੱਠੀ ਲਿਖ ਕੇ ਨਸ਼ਾ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁਲਿਸ (Police) 'ਤੇ ਨਸ਼ਾ ਵੇਚਣ ਵਾਲਿਆਂ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਡੀ.ਜੀ.ਪੀ. (DGP) ਨੂੰ ਲਿਖੀ ਚਿੱਠੀ ਵਿਚ ਸੰਸਦ ਮੈਂਬਰ ਔਜਲਾ (Member of Parliament Aujla) ਨੇ ਕਿਹਾ ਹੈ ਕਿ ਪੰਜਾਬ ਸੂਬੇ ਦੇ ਲੋਕ ਜੋ ਕਦੇ ਆਪਣੀ ਬੁੱਧੀ ਅਤੇ ਵੀਰਤਾ ਲਈ ਜਾਣੇ ਜਾਂਦੇ ਸਨ, ਹੁਣ ਉਨ੍ਹਾਂ ਨੂੰ ਕੌਮਾਂਤਰੀ ਮੰਚਾਂ 'ਤੇ ਨਸ਼ੇੜੀ ਕਿਹਾ ਜਾਂਦਾ ਹੈ। ਪੰਜਾਬ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਆਦਤ ਅਤੇ ਨਸ਼ੀਲੀਆਂ ਦਵਾਈਆਂ ਨਾਲ ਸਬੰਧਿਤ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ 'ਤੇ ਆਉਂਦੀ ਹੈ। Also Read : ਚੰਡੀਗੜ੍ਹ ਵਿਚ ਬਿਜਲੀ ਸੰਕਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਹ ਮੀਮਸ 

Navjot Singh Sidhu Vs Gurjeet Aujla; Congress MP On Punjab Congress Chief  Hot Amritsar East | कहते हैं- पंजाब कांग्रेस प्रधान की जीत पर संशय, लोगों  ने उनके बोलने के तरीके को
ਉਹ ਲੰਬੇ ਸਮੇਂ ਤੋਂ ਨਸ਼ੀਲੀਆਂ ਦਵਾਈਆਂ ਦੇ ਖਤਰੇ ਦੇ ਖਿਲਾਫ ਕੰਮ ਕਰ ਰਹੇ ਹਨ। ਕਈ ਮੌਕਿਆਂ 'ਤੇ ਉਨ੍ਹਾਂ ਨੇ ਜ਼ਿਲਾ ਪੁਲਿਸ ਨੂੰ ਕਾਰਵਾਈ ਕਰਨ ਲਈ ਸਾਵਧਾਨ ਕੀਤਾ ਹੈ। ਪਰ ਸਥਾਨਕ ਪੁਲਿਸ ਦੇ ਚੁੱਪ ਰਹਿਣ ਦੇ ਰਵੱਈਏ ਨੇ ਨਿਵਾਸੀਆਂ ਦਾ ਉਨ੍ਹਾਂ 'ਤੇ ਵਿਸ਼ਵਾਸ ਗੁਆ ਦਿੱਤਾ ਹੈ।ਔਜਲਾ ਨੇ ਕਿਹਾ ਹੈ ਕਿ ਜ਼ਿਆਦਾਤਰ ਸਲਮ ਖੇਤਰਾਂ ਵਿਚ ਨਾਜਾਇਜ਼ ਨਸ਼ਾ, ਨਾਜਾਇਜ਼ ਸ਼ਰਾਬ ਅਤੇ ਦੜਾ ਸੱਟਾ ਆਮ ਹੋ ਰਿਹਾ ਹੈ ਅਤੇ ਇਸ ਦੇ ਲਈ ਲੋਕਾਂ ਵਿਚ ਅਸੰਤੋਸ਼ ਹੈ। ਇਹ ਅਸੰਤੋਸ਼ ਨਿਮਨ ਅਤੇ ਮੱਧਮ ਵਰਗ ਦੇ ਵਾਸੀਆਂ ਨੂੰ ਬੁਰੀ ਤਰ੍ਹਾਂ ਉਲਝਾ ਰਿਹਾ ਹੈ। ਨਸ਼ੀਲੇ ਪਦਾਰਥ ਦੀ ਤਸਕਰੀ ਦੀ ਜਾਂਚ ਵਿਚ ਕਈ ਸੀਨੀਅਰ ਅਧਿਕਾਰੀਆਂ ਅਤੇ ਰਾਜਨੇਤਾਵਾਂ ਦੇ ਨਾਂ ਕਈ ਮੌਕਿਆਂ 'ਤੇ ਸਾਹਮਣੇ ਆਏ ਹਨ, ਪਰ ਉਹ ਕਾਰਵਾਈ ਦੀ ਬਜਾਏ ਸੀਲਬੰਦ ਲਿਫਾਫੇ ਵਿਚ ਪਏ ਹਨ। ਇਸ ਮਾਮਲੇ ਨੂੰ ਲੋਕ ਸਭਾ ਵਿਚ ਵੀ ਉਨ੍ਹਾਂ ਨੇ ਚੁੱਕਿਆ ਹੈ। ਥਾਣਾ ਪੱਧਰ 'ਤੇ ਕੰਜ਼ਪਸ਼ਨ ਅਤੇ ਪੈਡਲਰ ਤੋਂ ਫੜੀ ਗਈ ਸਮੱਗਰੀ ਕਾਫੀ ਛੋਟੀ ਹੁੰਦੀ ਹੈ। ਪਰ ਪੁਲਿਸ ਉਸ ਦੇ ਅੱਗੇ ਵੱਡੀ ਮੱਛੀ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਹਾਲ ਦੇ ਦਿਨਾਂ ਵਿਚ ਵੱਖ-ਵੱਖ ਸੂਬਿਆਂ ਦੇ ਪੁਲਿਸ ਵਿਭਾਗਾਂ ਨੇ ਰਸਮੀ ਤਰੀਕਿਆਂ ਨੂੰ ਇਕ ਪਾਸੇ ਕਰਦੇ ਹੋਏ ਆਧੁਨਿਕ ਸਾਧਨਾਂ ਅਤੇ ਤਕਨੀਕਾਂ ਦੇ ਨਾਲ ਆਪਣੇ ਖੇਤਰਾਂ ਵਿਚ ਇਸ ਖਤਰੇ ਨੂੰ ਰੋਕਣ ਲਈ ਪੂਰੀ ਜ਼ਿੰਮੇਵਾਰੀ ਲਈ ਹੈ। ਅਜਿਹਾ ਹੀ ਪੰਜਾਬ ਵਿਚ ਵੀ ਕਰਨ ਦੀ ਲੋੜ ਹੈ।

In The Market