LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਨ ਸਰਕਾਰ ਨੇ ਪੰਜਾਬ ਦੇ 'ਗੰਨ ਕਲਚਰ' 'ਤੇ ਕੱਸਿਆ ਸ਼ਿਕੰਜਾ, 813 ਲਾਇਸੈਂਸ ਕੀਤੇ ਰੱਦ

license 12

ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰਵਾਦ ਨੂੰ ਲੈ ਕੇ ਪੰਜਾਬ ਸਰਕਾਰ ਨੇ ਗੰਨ ਕਲਚਰ ਉੱਚੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਨੇ ਹਥਿਆਰਾਂ ਦੀ ਚੈਕਿੰਗ ਕੀਤੀ ਸੀ। ਇਸ ਦੌਰਾਨ ਪੰਜਾਬ ਸਰਕਾਰ ਨੇ 813 ਆਰਮਜ਼ ਲਾਇਸੈਂਸ ਰੱਦ ਕੀਤੇ ਗਏ ਹਨ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੰਜਾਬ ਵਿੱਚ 3,73,053 ਅਸਲਾ ਲਾਇਸੈਂਸ

 ਜਾਣਕਾਰੀ ਦੇ ਮੁਤਾਬਿਕ ਸੂਬੇ ਦੀ ਆਬਾਦੀ 2 ਕਰੋੜ 77 ਲੱਖ ਹੈ, ਜਦੋਂਕਿ ਸੂਬੇ ਦੇ 3 ਲੱਖ 73 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸ ਹਨ। ਇਸ ਦੇ ਨਾਲ ਹੀ ਸੂਚਨਾ ਇਹ ਵੀ ਹੈ ਕਿ, ਸੂਬਾ ਸਰਕਾਰ ਨੇ ਸਖ਼ਤੀ ਵਿਖਾਉਂਦੇ ਹੋਏ ਕਰੀਬ 813 ਲਾਇਸੈਂਸਾਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। 

ਹੁਣ ਤੱਕ 2000 ਤੋਂ ਵੱਧ ਲਾਇਸੈਂਸ ਰੱਦ 

ਰੱਦ ਕੀਤੇ ਗਏ ਲਾਇਸੈਂਸਾਂ 'ਚ ਲੁਧਿਆਣਾ ਦਿਹਾਤ ਦੇ 87, ਸ਼ਹੀਦ ਭਗਤ ਸਿੰਘ ਨਗਰ ਦੇ 48, ਗੁਰਦਾਸਪੁਰ ਦੇ 10, ਫਰੀਦਕੋਟ ਤੋਂ 84, ਪਠਾਨਕੋਟ ਤੋਂ 199, ਹੁਸ਼ਿਆਰਪੁਰ ਦੇ 47, ਕਪੂਰਥਲਾ ਦੇ 6, ਐਸਏਐਸ ਕਸਬਾ ਦੇ 235 ਅਤੇ ਸੰਗਰੂਰ ਦੇ 16 ਲਾਇਸੈਂਸ ਸ਼ਾਮਲ ਹਨ। ਅੰਮ੍ਰਿਤਸਰ  27 ਲੋਕਾਂ ਅਤੇ ਜਲੰਧਰ ਵਿੱਚ 11 ਲੋਕਾਂ ਦੇ ਲਾਇਸੈਂਸ ਰੱਦ ਕੀਤੇ ਹਨ। ਇਸ ਤੋਂ ਇਲਾਵਾ ਵੀ ਕਈ ਹੋਰ ਜ਼ਿਲ੍ਹਿਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਪੰਜਾਬ ਸਰਕਾਰ ਹੁਣ ਤੱਕ 2000 ਤੋਂ ਵੱਧ ਅਸਲਾ ਲਾਇਸੈਂਸ ਰੱਦ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਅਜਨਾਲਾ ਘਟਨਾ ਮਗਰੋਂ ਬਣੀ 16 ਮੈਂਬਰੀ ਕਮੇਟੀ ਦੀ ਰਿਪੋਰਟ 'ਤੇ ਜਥੇਦਾਰ ਸੁਣਾਏਗਾ ਫੈਸਲਾ
In The Market