LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ’ਚ ਮੁੜ ਸ਼ਾਮਲ ਹੋਏ ਸੁਖਪਾਲ ਖਹਿਰਾ ’ਤੇ ਦਲਜੀਤ ਚੀਮਾ ਦੇ ਤਿੱਖੇ ਸ਼ਬਦੀ ਹਮਲੇ

khairaa

ਚੰਡੀਗੜ੍ਹ: 2022 ਦੀਆਂ (elections) ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਪਾਰਟੀਆਂ ਦੇ ਵਿਚ ਗਤੀਵਿਧੀਆਂ ਤੇਜ਼ ਹੋ ਚੁੱਕੀਆਂ ਹਨ।  ਇਸ ਨੂੰ ਲੈ ਕੇ ਹੁਣ ਤੋਂ ਸਿਆਸੀ ਪਾਰਟੀਆਂ ਦੇ ਵਿੱਚ ਜੋੜ ਤੋੜ ਸ਼ੁਰੂ ਹੋ ਚੁੱਕੀ ਹੈ । ਪ੍ਰੰਤੂ ਜਿਸ ਤਰ੍ਹਾਂ (Sukhpal Singh Khaira) ਸੁਖਪਾਲ ਸਿੰਘ ਖਹਿਰਾ (congress  party) ਕਾਂਗਰਸ ਪਾਰਟੀ ਦੇ ਸ਼ਾਮਲ ਹੋਏ ਨੇ ਉਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ।

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ (Dr. Daljit Singh Cheema) ਡਾ ਦਲਜੀਤ ਸਿੰਘ ਚੀਮਾ ਨੇ ਸੁਖਪਾਲ ਸਿੰਘ ਖਹਿਰਾ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੋ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਨੂੰ  ਸਿੱਖ ਕੌਮ ਦੀ ਕਾਤਲ ਪਾਰਟੀ ਦੱਸਦੇ ਸੀ ਅੱਜ ਉਹ ਉਸੇ ਪਾਰਟੀ ਦੇ ਵਿਚ ਪਾਰਟੀ ਦੀ ਸ਼ਰਨ ਵਿੱਚ ਚਲੇ ਗਏ ਨੇ ,ਉਨ੍ਹਾਂ ਕਿਹਾ ਕਿ ਅਜਿਹੇ ਲੀਡਰ ਕੁਰਸੀਆਂ ਦੇ ਲਈ ਕੁਝ ਵੀ ਕਰ ਸਕਦੇ ਹਨ।  

ਇਹ ਵੀ ਪੜ੍ਹੋ- ਆਪ' ਵਿਧਾਇਕਾ ਸਮੇਤ 150 ਤੋਂ ਜ਼ਿਆਦਾ ਵਰਕਰਾਂ 'ਤੇ ਪੁਲਿਸ ਵਲੋਂ ਪਰਚਾ ਦਰਜ, ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾ 

ਦੱਸਣਯੋਗ ਹੈ ਕਿ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਲੱਗਣ ਤੋਂ ਬਾਅਦ ਹੁਣ ਇਕ ਵਾਰ ਫਿਰ ਪੋਸਟਰ ਲੱਗੇ ਹਨ ਪਰ ਇਹ ਪੋਸਟਰ ਕਿਸੇ ਹੋਰ ਦੇ ਨਹੀਂ ਸਗੋਂ ਹੁਣੇ-ਹੁਣੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਲੱਗੇ ਹਨ। ਭੁਲੱਥ ਵਿਖੇ ਸੁਖਪਾਲ ਖਹਿਰਾ ਦੇ ਇਸ ਪੋਸਟਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਾਤਨੀ ਰਿਪੋਰਟਰ ਦੋਸਤ ਆਰੂਸਾ ਆਲਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਕਈ ਗੱਲਾਂ ਲਿਖੀਆਂ ਹਨ। 

ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਭੁੱਲਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਜਾਣ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ’ਚ ਹੀ ਨਹੀਂ ਸਗੋਂ ਹੋਰ ਵੀ ਕਈ ਥਾਵਾਂ ’ਤੇ ਲੋਕਾਂ ਵਲੋਂ ਸਵਾਲ ਕੀਤੇ ਜਾ ਰਹੇ ਹਨ। ਭੁੱਲਥ ਹਲਕੇ ’ਚ ਇਸ ਸਮੇਂ ਭਾਵੇ ਖੁਸ਼ੀ ਮਨਾਈ ਜਾ ਰਹੀ ਹੈ ਪਰ ਲੋਕ ਇਸ ਗੱਲ ਤੋਂ ਖਫ਼ਾ ਹੋ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿਨ੍ਹਣ ਵਾਲੇ ਸੁਖਪਾਲ ਸਿੰਘ ਖਹਿਰਾ ਅੱਜ ਕੈਪਟਨ ਨੂੰ ਪਸੰਦ ਕਿਵੇਂ ਕਰਨ ਲੱਗ ਪਏ?

In The Market