LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

#JusticeForMandeepKaur ਦੀ ਸੋਸ਼ਲ ਮੀਡੀਆ 'ਤੇ ਉਠੀ ਮੰਗ, ਰਾਘਵ ਚੱਢਾ ਤੇ ਮੰਤਰੀ ਫੌਜਾ ਸਿੰਘ ਨੇ ਵੀ ਕੀਤਾ ਟਵੀਟ 

justice mandeep

ਨਵੀਂ ਦਿੱਲੀ- ਲੰਘੇ ਦਿਨੀਂ ਪਤੀ ਵਲੋਂ ਤੰਗ ਪ੍ਰੇਸ਼ਾਨ ਅਤੇ ਸਹੁਰਾ ਪਰਿਵਾਰ ਵਲੋਂ ਦਾਜ ਦੀ ਮੰਗ ਕਰਨ ਤੋਂ ਤੰਗ ਆ ਕੇ ਅਮਰੀਕਾ ਦੇ ਨਿਊਯਾਰਕ ਵਿਚ ਰਹਿੰਦੀ ਮਨਦੀਪ ਕੌਰ ਨੇ ਖੁਦਕੁਸ਼ੀ ਕਰ ਲਈ ਸੀ। ਮਹਿਲਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ #JusticeForMandeepKaur ਨਾਲ ਮੁਹਿੰਮ ਵੀ ਸ਼ੁਰੂ ਹੋ ਗਈ। ਇਸ ਮਾਮਲੇ 'ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀ ਟਵੀਟ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਵੀ ਟਵੀਟ ਕਰਕੇ ਮਨਦੀਪ ਕੌਰ ਲਈ ਇਨਸਾਫ ਦੀ ਮੰਗ ਕੀਤੀ ਹੈ।
ਫੌਜਾ ਸਿੰਘ ਨੇ ਟਵੀਟ ਕੀਤਾ, " ਜੱਗ ਜਨਨੀ ਰੱਬ ਦਾ ਰੂਪ ਹੁੰਦੀ ਹੈ, ਇੱਕ ਮਾਂ, ਭੈਣ, ਧੀ, ਦੋਸਤ ਅਤੇ ਹਮਸਫ਼ਰ ਸਾਰੇ ਰਿਸ਼ਤਿਆਂ ਨੂੰ ਔਰਤ ਬਾਖ਼ੂਬੀ ਸਮਝਦੀ ਅਤੇ ਨਿਭਾਉਂਦੀ ਹੈ। ਅਜੋਕੇ ਸਮਾਜ ‘ਚ ਅਜਿਹੇ ਵਰਤਾਰੇ ਘੋਰ ਨਿੰਦਣਯੋਗ ਅਤੇ ਅਸਹਿਣਯੋਗ ਨੇ। ਪੀੜਤ ਸਮੇਤ ਉਹਨਾਂ ਬੱਚੀਆਂ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਬੇਹੱਦ ਨਿੱਕੀ ਉਮਰੇ ਇੱਕ ਮਾਂ ਨੂੰ ਖੋਹਿਆ ਹੈ।"
ਅਮਰੀਕਾ ਦੇ ਨਿਊਯਾਰਕ ਵਿਚ ਭਾਰਤੀ ਮੂਲ ਦੀ ਮਹਿਲਾ ਮਨਦੀਪ ਕੌਰ ਵਲੋਂ ਬੀਤੇ ਦਿਨੀਂ ਸੁਸਾਇਡ ਕਰ ਲਿਆ ਗਿਆ ਸੀ। ਹੁਣ ਇਸ ਮਾਮਲੇ ਵਿਚ ਸਿਆਸੀ ਆਗੂਆਂ ਵਲੋਂ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਮ੍ਰਿਤਕਾ ਮਨਦੀਪ ਕੌਰ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਅਤੇ ਮਨਦੀਪ ਨੂੰ ਇਹ ਸਭ ਕਰਨ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਘਰੇਲੂ ਹਿੰਸਾ ਅਤੇ ਬਦਸਲੂਕੀ ਕਾਰਨ ਨਿਊਯਾਰਕ 'ਚ ਖ਼ੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਬਾਰੇ ਟਵੀਟ ਕਰਦਿਆਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਸ ਦੁਖਦਾਈ ਖ਼ਬਰ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੇਰੀਆਂ ਪ੍ਰਾਰਥਨਾਵਾਂ ਪੀੜਤ ਪਰਿਵਾਰ ਤੇ ਉਸ ਦੇ ਬੱਚਿਆ ਦੇ ਨਾਲ ਹਨ।ਮੈਂ ਵਿਦੇਸ਼ ਮੰਤਰੀ ਤੋਂ ਸਮਾਂ ਮੰਗਿਆ ਹੈ ਕਿ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਉਹ ਸਮੇਂ ਸਿਰ ਦਖ਼ਲ ਦੇਣ।

 

In The Market