LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਲਗਾਤਾਰ ਘੱਟ ਰਹੇ ਨੇ ਕੋਰੋਨਾ ਕੇਸ, 24 ਘੰਟਿਆਂ 'ਚ 14 ਮੌਤਾਂ ਤੇ 988 ਮਾਮਲੇ ਆਏ ਸਾਹਮਣੇ 

6feb punjab corona

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ (Corona in the Punjab) ਤੋਂ ਵੱਡੀ ਰਾਹਤ ਮਿਲੀ ਹੈ। 33 ਦਿਨ ਬਾਅਦ ਪੰਜਾਬ ਵਿਚ 24 ਘੰਟਿਆਂ ਵਿਚ ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਤੋਂ ਘੱਟ ਹੋਈ ਹੈ। 5 ਫਰਵਰੀ ਨੂੰ ਪੰਜਾਬ ਵਿਚ 988 ਨਵੇਂ ਮਰੀਜ਼ ਮਿਲੇ। ਉਥੇ ਹੀ 14 ਮਰੀਜ਼ਾਂ ਦੀ ਮੌਤ ਵੀ ਹੋਈ। ਇਸ ਤੋਂ ਪਹਿਲਾਂ 4 ਜਨਵਰੀ ਨੂੰ 1027 ਪਾਜ਼ੇਟਿਵ ਕੇਸ ਮਿਲੇ ਸਨ। ਪੰਜਾਬ ਵਿਚ ਹੁਣ ਕੋਰੋਨਾ ਦੀ ਪਾਜ਼ੇਟੀਵਿਟੀ ਦਰ ਵੀ ਡਿੱਗ ਕੇ 3.30 ਫੀਸਦੀ ਤੱਕ ਪਹੁੰਚ ਗਈ ਹੈ। ਇਸ ਨਾਲ ਹੁਣ 11 ਫਰਵਰੀ ਤੋਂ ਬਾਅਦ ਇਕ ਹਫਤੇ ਲਈ ਪੰਜਾਬ ਵਿਚ ਵੱਡੀ ਚੋਣ ਰੈਲੀਆਂ ਅਤੇ ਰੋਡ ਸ਼ੋਅ ਦੀ ਛੋਟ ਮਿਲਣੀ ਤੈਅ ਹੈ। Also Read : ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਸੋਗ 'ਚ ਡੁੱਬਿਆ ਦੇਸ਼

Punjab reports 3,325 new COVID-19 cases
ਪੰਜਾਬ ਵਿਚ ਹੁਣ ਕੋਰੋਨਾ ਕਾਰਣ ਮੌਤਾਂ ਵਿਚ ਵੀ ਕਮੀ ਆਉਣ ਲੱਗੀ ਹੈ। ਪਿਛਲੇ 9 ਦਿਨਾਂ ਤੋਂ ਕੋਰੋਨਾ ਕਾਰਣ ਮੌਤਾਂ ਦਾ ਅੰਕੜਾ 20 ਤੋਂ ਉਪਰ ਸੀ। ਹਾਲਾਂਕਿ ਸ਼ਨੀਵਾਰ ਨੂੰ ਮਰੀਜ਼ਾਂ ਦੀ ਗਿਣਤੀ ਘੱਟ ਕੇ 14 ਰਹਿ ਗਈ ਹੈ। ਇਸ ਤੋਂ ਇਲਾਵਾ ਹੁਣ ਲਾਈਫ ਸੇਵਿੰਗ ਸਪੋਰਟ 'ਤੇ ਵੀ ਮਰੀਜ਼ ਘੱਟਣ ਲੱਗੇ ਹਨ। ਸ਼ਨੀਵਾਰ ਨੂੰ ਲਾਈਫ ਸੇਵਿੰਗ ਸਪੋਰਟ 'ਤੇ 954 ਮਰੀਜ਼ ਰਹਿ ਗਏ ਹਨ। ਦੋ ਦਿਨ ਪਹਿਲਾਂ ਤੱਕ ਇਹ ਅੰਕੜਾ 1400 ਦੇ ਨੇੜੇ ਸੀ।
ਪੰਜਾਬ ਵਿਚ ਹੁਣ 4 ਹੀ ਜ਼ਿਲੇ ਅਜਿਹੇ ਹਨ, ਜਿੱਥੇ ਪਾਜ਼ੇਟੀਵਿਟੀ ਰੇਟ 5 ਫੀਸਦੀ ਤੋਂ ਜ਼ਿਆਦਾ ਰਹਿ ਗਿਆ ਹੈ। ਸਭ ਤੋਂ ਜ਼ਿਆਦਾ ਮੋਹਾਲੀ ਵਿਚ ਹੈ। ਸ਼ਨੀਵਾਰ ਨੂੰ ਵੀ ਇਥੇ 9.49 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 139 ਨਵੇਂ ਕੇਸ ਮਿਲੇ। ਇਸ ਤੋਂ ਬਾਅਦ ਬਠਿੰਡਾ ਜ਼ਿਾਲ ਹੈ। ਜਿੱਥੇ 7.11 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 70 ਕੇਸ ਮਿਲੇ। ਰੋਪੜ ਵਿਚ 5.23 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 34 ਅਤੇ ਫਾਜ਼ਿਲਕਾ ਵਿਚ 5.01 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 45 ਕੇਸ ਮਿਲੇ। ਪੰਜਾਬ ਵਿਚ ਨਵਾਂਸ਼ਹਿਰ ਅਜਿਹਾ ਜ਼ਿਲਾ ਹੈ, ਜਿੱਥੇ ਪਾਜ਼ੇਟੀਵਿਟੀ ਰੇਟ 1 ਫੀਸਦੀ ਤੋਂ ਵੀ ਘੱਟ ਹੈ।

In The Market