LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ 'ਚ ਪਤੀ ਤੇ ਸਹੁਰਾ ਪਰਿਵਾਰ ਕਰਦਾ ਸੀ ਤੰਗ-ਪ੍ਰੇਸ਼ਾਨ, ਮਨਦੀਪ ਕੌਰ ਨੇ ਚੁੱਕਿਆ ਖੌਫਨਾਕ ਕਦਮ

mandeep kaur1

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿਚ ਭਾਰਤੀ ਮੂਲ ਦੀ ਮਹਿਲਾ ਮਨਦੀਪ ਕੌਰ ਨੇ ਸੁਸਾਇਡ ਕਰ ਲਿਆ। ਅਮਰੀਕਾ 'ਚ ਖੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੇ ਮਾਮਲੇ 'ਚ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਹੋ ਰਿਹਾ ਹੈ। ਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਅਤੇ ਸਹੁਰਾ ਧਿਰ ਦੇ ਲੋਕਾਂ 'ਤੇਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਮਨਦੀਪ ਕੌਰ ਦੀ ਭੈਣ ਕੁਲਦੀਪ ਕੌਰ ਨੇ ਪਤਾ ਲਗਾਇਆ ਹੈ ਕਿ ਪਤੀ ਅਤੇ ਪਰਿਵਾਰਕ ਮੈਂਬਰ ਇੱਕ ਬੇਟਾ ਚਾਹੁੰਦੇ ਹਨ। ਸਹੁਰਾ ਧਿਰ ਦੇ ਲੋਕ ਦਾਹਜ ਵਿਚ 50 ਲੱਖ ਰੁਪਏ ਦੀ ਮੰਗ ਵੀ ਕਰ ਰਹੇ ਸਨ ਅਤੇ ਇਸ ਨੂੰ ਲੈ ਕੇ ਮਨਦੀਪ ਕੌਰ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਜਦੋਂ ਅਜਿਹਾ ਨਹੀਂ ਹੋ ਸਕਿਆ ਤਾਂ ਉਨ੍ਹਾਂ ਨੇ ਮੇਰੀ ਭੈਣ ਨੂੰ ਸੁਸਾਇਡ ਲਈ ਮਜਬੂਰ ਕੀਤਾ।
ਨਿਊਜ਼ ਏਜੰਸੀ ਏ.ਐੱਨ.ਆਈ. ਮੁਤਾਬਕ ਕੁਲਦੀਪ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਵਿਆਹ ਤੋਂ ਠੀਕ ਬਾਅਦ ਤੋਂ ਹੀ ਮਨਦੀਪ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਕੁਲਦੀਪ ਮੁਤਾਬਕ ਮਨਦੀਪ ਦਾ ਵਿਆਹ ਫਰਵਰੀ 2015 ਵਿਚ ਹੋਈ ਸੀ। ਵਿਆਹ ਤੋਂ ਬਾਅਦ ਸਹੁਰੇ ਦੇ ਲੋਕ ਅਤੇ ਮਨਦੀਪ ਅਮਰੀਕਾ ਦੇ ਨਿਊਯਾਰਕ ਚਲੇ ਗਏ ਅਤੇ ਉਸ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮਨਦੀਪ ਕੌਰ ਨੂੰ ਦੋ ਧੀਆਂ ਹਨ। ਸਹੁਰਾ ਧਿਰ ਦੇ ਲੋਕ ਪੁੱਤਰ ਚਾਹ ਰਹੇ ਸਨ ਪਰ ਦੋ ਧੀਆਂ ਹੋ ਗਈਆਂ। ਦਾਜ ਵਿਚ 50 ਲੱਖ ਰੁਪਏ ਨਹੀਂ ਮਿਲ ਪਾਉਣ ਅਤੇ ਦੋ ਧੀਆਂ ਹੋ ਜਾਣ ਤੋਂ ਬਾਅਦ ਮਨਦੀਪ ਨੂੰ ਉਸ ਦਾ ਪਤੀ ਅਤੇ ਪਤੀ ਦੇ ਪਰਿਵਾਰਕ ਮੈਂਬਰ ਵੀ ਤੰਗ-ਪ੍ਰੇਸ਼ਾਨ ਕਰਨ ਲੱਗੇ।
ਮਨਦੀਪ ਕੌਰ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਆਪਣਾ ਦਰਜ ਬਿਆਨ ਕੀਤਾ। ਵੀਡੀਓ ਵਿਚ ਮਨਦੀਪ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ। ਕਥਿਤ ਤੌਰ 'ਤੇ ਸੁਸਾਇਡ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਇਸ ਵੀਡੀਓ ਵਿਚ ਮਨਦੀਪ ਨੇ ਕਿਹਾ ਕਿ ਮੇਰੀ ਮੌਤ ਲਈ ਮੇਰਾ ਪਤੀ ਅਤੇ ਮੇਰਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਮੈਨੂੰ ਜੀਣ ਨਹੀਂ ਦਿੱਤਾ। ਉਹ ਪਿਛਲੇ 8 ਸਾਲ ਤੋਂ ਮੇਰੇ ਨਾਲ ਕੁੱਟਮਾਰ ਕਰ ਰਹੇ ਹਨ।
ਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਨੇ ਐੱਫ.ਆਈ.ਆਰ. ਦਰਜ ਕਰਵਾਈ ਹੈ ਜਿਸ ਵਿਚ ਮਨਦੀਪ ਕੌਰ ਦੇ ਪਤੀ ਰਣਜੋਤਵੀਰ ਸਿੰਘ ਸੰਧੂ, ਰਣਜੋਤਵੀਰ ਦੇ ਪਿਤਾ ਮੁਖਤਾਰ ਸਿੰਘ, ਮਾਂ ਕੁਲਦੀਪ ਰਾਜ ਕੌਰ ਅਤੇ ਭਰਾ ਜਸਵੀਰ ਸਿੰਘ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਰਣਜੋਤਵੀਰ 'ਤੇ ਦੂਜੀ ਮਹਿਲਾ ਨਾਲ ਸਬੰਧ ਰੱਖਣ ਦਾ ਵੀ ਇਲਜ਼ਾਮ ਹੈ। ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੇ ਨਜੀਬਾਬਾਦ ਥਾਣੇ ਦੀ ਪੁਲਿਸ ਨੇ 306 (ਖੁਦਕੁਸ਼ੀ ਲਈ ਉਕਸਾਉਣ), 498-ਏ (ਘਰੇਲੂ ਹਿੰਸਾ), 323, 342 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 
ਨਿਊਯਾਰਕ ਪੁਲਿਸ ਮਨਦੀਪ ਕੌਰ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨਦੀਪ ਕੌਰ ਦਾ ਪਰਿਵਾਰ ਪਾਰਥਿਵ ਸਰੀਰ ਭਾਰਤ ਲਿਆਉਣ ਦੀ ਕੋਸ਼ਿਸ਼ ਵਿਚ ਲੱਗਾ ਹੈ। ਨਿਊਯਾਰਕ ਵਿਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਮਨਦੀਪ ਕੌਰ ਦੀ ਮੌਤ 'ਤੇ ਦੁੱਖ ਜਤਾਇਆ ਹੈ। ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਘਟਨਾ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। 

In The Market