LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

20 ਕਿੱਲੋ ਤੋਂ ਵਧੇਰੇ ਆਈਸ ਡਰੱਗ ਸਮੇਤ ਦੋ ਮੁਲਜ਼ਮ ਕਾਬੂ, ਕਰੋੜਾਂ 'ਚ ਹੈ ਕੀਮਤ

28june afeem

ਲੁਧਿਆਣਾ: ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਟੈਕਸੀ ਚਲਾਉਣ ਦੀ ਆੜ ਵਿੱਚ ਆਈਸ ਡਰੱਗ ਵੇਚਣ ਦਾ ਨਾਜਾਇਜ਼ ਧੰਦਾ ਕਰਨ ਵਾਲੇ ਦੋ ਮੁਲਜ਼ਮ ਕਾਬੂ ਅਤੇ ਇੱਕ ਫਰਾਰ ਹੋ ਗਿਆ। ਮੁਲਜ਼ਮਾਂ ਨਾਲ 20 ਕਿੱਲੋ 800 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ।  ਗੁਪਤ ਸੂਚਨਾ ਦੇ ਆਧਾਰ ਤੇ ਬੀਆਰਐੱਸ ਨਗਰ ਕੋਲ ਨਾਕੇਬੰਦੀ ਕਰਕੇ ਪੁਲਿਸ ਨੇ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਉਰਫ ਬੌਬੀ ਅਤੇ ਅਰਜੁਨ ਨੂੰ ਰੁਕਿਆ ਜਿਨ੍ਹਾਂ ਤੋਂ 2 ਕਿੱਲੋ ਦੇ ਕਰੀਬ ਆਈਸ ਡਰੱਗ ਬਰਾਮਦ ਹੋਈ। ਇਹ ਦੋਵੇਂ ਮੁਲਜ਼ਮ ਟੈਕਸੀ ਚਲਾਉਣ ਦੀ ਆੜ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੇ ਸਨ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।

Also Read: ਪਿਤਾ ਮੁਕੇਸ਼ ਅੰਬਾਨੀ ਨੇ ਬੇਟੇ ਆਕਾਸ਼ ਅੰਬਾਨੀ ਨੂੰ ਸੌਂਪੀ ਰਿਲਾਇੰਸ ਜਿਓ ਦੀ ਕਮਾਨ

ਇਨ੍ਹਾਂ ਦੀ ਹੀ ਨਿਸ਼ਾਨਦੇਹੀ ਤੋਂ ਬਾਅਦ ਐਸਟੀਐਫ ਨੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਮੁਲਜ਼ਮਾਂ ਨੂੰ ਆਈਸ ਦੀ ਸਪਲਾਈ ਕਰਨ ਵਾਲਾ ਮਾਸਟਰ ਮਾਈਂਡ ਵਿਸ਼ਾਲ ਉਰਫ ਵੀਨੇ ਜੋ ਕਿ ਜਵਾਹਰ ਨਗਰ ਕੈਂਪ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੇ ਘਰ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਦੂਜੀ ਮੰਜ਼ਲ ਤੋਂ ਐਸਟੀਐਫ ਨੂੰ ਆਈਸ ਡਰੱਗ ਜਿਸ ਨੂੰ Amphetamine ਵੀ ਆਖਦੇ ਨੇ ਉਸ ਦੀ ਵੱਡੀ ਖੇਪ 18 ਕਿੱਲੋ 800 ਗਰਾਮ ਬਰਾਮਦ ਹੋਈ। ਐਸਟੀਐਫ ਨੇ ਖੁਲਾਸਾ ਕੀਤਾ ਕਿ ਫੜੇ ਗਏ ਮੁਲਜ਼ਮ ਬੌਬੀ ਨੇ ਦੱਸਿਆ ਕਿ ਵਿਸ਼ਾਲ ਦਿਹਾੜੀ ਵੱਡੇ ਪੱਧਰ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਉਸ ਦੇ ਖ਼ਿਲਾਫ਼ ਪਹਿਲਾਂ ਵੀ ਅਫੀਮ ਵੇਚਣ ਦਾ ਥਾਣਾ ਸਰਾਭਾ ਨਗਰ ਦੇ ਵਿੱਚ ਮਾਮਲਾ ਦਰਜ ਹੈ।

Also Read: ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਹਾਈ ਕੋਰਟ 'ਚ ਲਾਈ ਅਰਜ਼ੀ, ਗੈਂਗਸਟਰਾਂ ਤੋਂ ਦੱਸਿਆ ਜਾਨ ਦਾ ਖਤਰਾ

ਐਸਟੀਐਫ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਜ਼ਮਾਨਤ ਤੇ ਬਾਹਰ ਆ ਗਏ ਇਸ ਮੁਲਜ਼ਮ ਨੂੰ ਆਈਸ ਡਰੱਗ ਦੀ ਵੱਡੀ ਖੇਪ ਲਿਆਂਦੀ ਗਈ ਅਤੇ ਇਸ ਨੂੰ ਵੇਚਣ ਲਈ ਆਪਣੇ ਨਾਲ ਬੌਬੀ ਅਤੇ ਅਰਜੁਨ ਨੂੰ ਵੀ ਨਾਲ ਰਲਾ ਲਿਆ ਤੇ ਤਿੰਨੋਂ ਹੀ ਲੰਮੇ ਸਮੇਂ ਤੋਂ ਆਈਸ ਡਰੱਗਜ਼ ਦੀ ਤਸਕਰੀ ਦਾ ਕੰਮ ਕਰਦੇ ਸਨ ਅਤੇ ਇਸ ਵਿੱਚ ਵਿਸ਼ਾਲ ਮਾਸਟਰਮਾਈਂਡ ਹੈ ਜੋ ਫਿਲਹਾਲ ਫਰਾਰ ਹੈ ਜਿਸ ਦੀ ਐੱਸਟੀਐੱਫ਼ ਭਾਲ ਕਰ ਰਹੀ ਹੈ।

In The Market