ਨਾਭਾ : ਨਾਭਾ ਵਿਖੇ ਦਿਲ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬੌੜਾਂ ਗੇਟ ਕਾਲੋਨੀ ਵਿਖੇ ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਤੀ ਨੇ ਖ਼ੁਦ ਹੀ ਪੁਲਸ ਨੂੰ ਕੰਟਰੋਲ ਰੂਮ 'ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਫਿਲਹਾਲ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬੋੜਾ ਗੇਟ ਕਾਲੋਨੀ 'ਚ ਰਹਿਣ ਵਾਲੇ ਹਰਪ੍ਰੀਤ ਸਿੰਘ ਦਾ ਵਿਆਹ 5 ਸਾਲ ਪਹਿਲਾਂ ਅੰਜੂ ਨਾਲ ਹੋਇਆ ਸੀ ਅਤੇ ਦੋਹਾਂ ਦੀ ਇਕ ਧੀ ਵੀ ਹੈ। ਇਨ੍ਹਾਂ ਦੋਹਾਂ ਵਿਚਕਾਰ ਅਕਸਰ ਲੜਾਈ ਰਹਿੰਦੀ ਸੀ।
Also Read: ਪੰਜਾਬ 'ਚ ਆ ਗਈ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ! ਦੇਖੋ ਕੀ ਬੋਲੇ OP Soni
ਅੰਜੂ ਕਿਸੇ ਸੈਲੂਨ 'ਚ ਕੰਮ ਕਰਦੀ ਸੀ ਪਰ ਹਰਪ੍ਰੀਤ ਸਿੰਘ ਉਸ ਨੂੰ ਸੈਲੂਨ 'ਤੇ ਜਾਣ ਤੋਂ ਰੋਕਦਾ ਸੀ ਕਿ ਉਹ ਮੁੰਡਿਆਂ ਵਾਲੇ ਸੈਲੂਨ 'ਤੇ ਕੰਮ ਨਾ ਕਰੇ। ਅੰਜੂ ਕਹਿੰਦੀ ਸੀ ਕਿ ਉਹ ਉੱਥੇ ਹੀ ਕੰਮ ਕਰੇਗੀ, ਜਿਸ ਕਾਰਨ ਦੋਹਾਂ ਵਿਚਕਾਰ ਕਲੇਸ਼ ਵੱਧ ਗਿਆ। ਹਰਪ੍ਰੀਤ ਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਤੜਕਸਾਰ ਕਰੀਬ 4 ਵਜੇ ਉਸ ਨੇ ਆਪਣੀ ਪਤਨੀ ਅੰਜੂ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ ਉਸ ਨੇ ਪੁਲਿਸ ਕੰਟਰੋਲ ਰੂਮ 'ਤੇ ਸੂਚਿਤ ਕਰ ਦਿੱਤਾ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।
Also Read: ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਸਾਬਕਾ CM ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ
ਇਸ ਮੌਕੇ 'ਤੇ ਮ੍ਰਿਤਕਾ ਅੰਜੂ ਦੀ ਸੱਸ ਰਣਜੀਤ ਕੌਰ ਅਤੇ ਸਹੁਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਾਡੇ ਦੋਹਾਂ ਤੋਂ ਵੱਖ ਰਹਿੰਦੇ ਸਨ ਅਤੇ ਅਕਸਰ ਹੀ ਇਨ੍ਹਾਂ ਦੀ ਲੜਾਈ ਇਸ ਕਰਕੇ ਰਹਿੰਦੀ ਸੀ ਕਿ ਸਾਡਾ ਪੁੱਤਰ ਆਪਣੀ ਪਤਨੀ ਨੂੰ ਸੈਲੂਨ 'ਤੇ ਜਾਣ ਤੋਂ ਰੋਕਦਾ ਸੀ ਅਤੇ ਨੂੰਹ ਅਕਸਰ ਹੀ ਸੈਲੂਨ 'ਤੇ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਕਦੋਂ ਹੋਇਆ, ਉਨ੍ਹਾਂ ਨੂੰ ਕੁੱਝ ਪਤਾ ਨਹੀਂ। ਇਸ ਮੌਕੇ ਗੁਆਂਢੀਆ ਨੇ ਦੱਸਿਆ ਕਿ ਇਨ੍ਹਾਂ ਦੀ ਲੜਾਈ ਤਾਂ ਅਕਸਰ ਹੀ ਰਹਿੰਦੀ ਸੀ।
Also Read: ਕੋਰੋਨਾ ਸੰਕਟ: ਪੰਜਾਬ 'ਚ ਸਕੂਲ ਕਾਲਜ ਬੰਦ, ਨਾਈਟ ਕਰਫਿਊ ਲਾਗੂ
ਲੋਕਾਂ ਦਾ ਕਹਿਣਾ ਹੈ ਕਿ ਸਹੁਰਿਆਂ ਨੂੰ ਸਭ ਕੁੱਝ ਪਤਾ ਸੀ ਪਰ ਉਨ੍ਹਾਂ ਨੇ ਜਾਣ-ਬੁੱਝ ਕੇ ਆਪਣੇ ਪੁੱਤਰ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਪੁਲਿਸ ਦੇ ਜਾਂਚ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਦੇ ਜ਼ਰੀਏ ਮ੍ਰਿਤਕਾ ਦੇ ਪਤੀ ਨੇ ਹੀ ਇਸ ਕਤਲ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਏਗੀ ਪਰ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर