LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸੁੱਖਾ ਦੁਨੇਕਾ ਗਿਰੋਹ ਨਾਲ ਸਬੰਧਿਤ 3 ਗੈਂਗਸਟਰ ਹਥਿਆਰਾਂ ਸਣੇ ਕਾਬੂ

27a police

ਫਰੀਦਕੋਟ- ਸੀ.ਆਈ.ਏ ਸਟਾਫ਼ ਫ਼ਰੀਦਕੋਟ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਗੁਪਤ ਸੂਚਨਾਂ ਦੇ ਅਧਾਰ ਉੱਤੇ ਨਾਕੇਬੰਦੀ ਦੌਰਾਨ ਸੁੱਖਾ ਦੁਨੇਕੇ ਗਰੁੱਪ, ਜੋ ਬੰਬੀਹਾ ਗਰੁੱਪ ਤੋਂ ਅਲੱਗ ਹੋਕੇ ਨਵਾਂ ਗਰੁੱਪ ਬਣਿਆ ਹੈ, ਦੇ ਤਿੰਨ ਖਤਰਨਾਕ ਅਪਰਾਧੀਆਂ ਨੂੰ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ। ਉਹ ਕਾਰ ਉੱਤੇ ਸਵਾਰ ਹੋਕੇ ਜਾ ਰਹੇ ਸਨ, ਜਿਨ੍ਹਾਂ ਕੋਲੋ ਚਾਰ ਪਿਸਟਲ ,ਦੋ ਦੇਸੀ ਕੱਟੇ ਅਤੇ 23 ਜ਼ਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ।

Also Read: 'ਪੰਜਾਬ 'ਚ ਕੋਰੋਨਾ ਹਾਲਾਤ ਕਾਬੂ 'ਚ, ਬਿਨਾਂ ਮਾਸਕ ਫੜੇ ਜਾਣ 'ਤੇ ਨਹੀਂ ਹੋਵੇਗਾ ਜੁਰਮਾਨਾ'

ਪੱਤਰਕਾਰਾਂ ਨਾਲ ਗੱਲ ਕਰਦਿਆਂ ਐੱਸਐੱਸਪੀ ਫਰੀਦਕੋਟ ਮੈਡਮ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਫਿਰੋਤੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ, ਜਿਸ ਨੂੰ ਲੈੱਕੇ ਪੁਲਿਸ ਵੱਲੋਂ ਇਕ ਖ਼ਾਸ ਮੁਹਿੰਮ ਵਿੱਢੀ ਗਈ ਸੀ, ਜਿਸ ਦੌਰਾਨ ਕੁਝ ਦਿਨ ਪਹਿਲਾਂ ਸੁੱਖਾ ਦੁਨੇਕੇ ਗੈਂਗ ਦੇ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਸੀ, ਜੋ ਉਹ ਇੰਦੌਰ ਜਾਂ ਹੋਰ ਸੂਬਿਆਂ ਤੋਂ ਲੈਕੇ ਆਉਂਦੇ ਸਨ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਤੋਂ ਮਿਲੀ ਜਾਣਕਾਰੀ ਉੱਤੇ ਉਨ੍ਹਾਂ ਦੇ ਹੀ ਤਿੰਨ ਹੋਰ ਸਾਥੀਆਂ ਨੂੰ ਨਾਕੇਬੰਦੀ ਕਰ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਤਿੰਨ ਪਿਸਟਲ 32 ਬੋਰ ਦੇਸੀ ਸਮੇਤ 10 ਰੌਂਦ 32 ਬੋਰ ਜ਼ਿੰਦਾ, ਇੱਕ ਪਿਸਤੌਲ 30 ਬੋਰ ਦੇਸੀ ਸਮੇਤ 02 ਰੌਂਦ 30 ਬੋਰ ਜ਼ਿੰਦਾ (3), ਇੱਕ ਪਿਸਤੌਲ 315 ਬੋਰ ਦੇਸੀ (ਕੱਟਾ) ਸਮੇਤ 06 ਰੌਂਦ 315 ਬੋਰ ਜ਼ਿੰਦਾ, ਇੱਕ ਪਿਸਤੌਲ 12 ਬੋਰ ਦੇਸੀ (ਕੱਟਾ) ਸਮੇਤ 05 ਰੌਂਦ 12 ਬੋਰ ਜ਼ਿੰਦਾ, ਇੱਕ ਕਾਰ ਮਾਰਕਾ ਸਵਿਫਟ ਰੰਗ ਚਿੱਟਾ ਨੰਬਰ PB 30M 2919 ਬਰਾਮਦ ਕੀਤੇ ਗਏ। 

Also Read: 81 ਸਾਲ ਦੀ ਉਮਰ 'ਚ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਦਾ ਦੇਹਾਂਤ

ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 73 ਮਿਤੀ 26-04-2022 ਅ/ਧ 25 Arms (AMENDMENT) Act 2019 ਥਾਣਾ ਸਦਰ ਫਰੀਦਕੋਟ ਦਰਜ ਕੀਤਾ ਗਿਆ। ਇਸ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਦੋਸ਼ੀ ਮਨਤਾਰ ਸਿੰਘ ਉਰਫ ਬੱਬੂ, ਗਗਨਦੀਪ ਸਿੰਘ ਉਰਫ ਅਫੀਮ ਅਤੇ ਕਰਨ ਸ਼ਰਮਾ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਬੈਠੇ ਸੁੱਖਾ ਦੁਨੇਕੇ ਦੇ ਨਿਰਦੇਸ਼ ਉੱਤੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।

In The Market