LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰੀਦਕੋਟ ਦੀ ਕੇਂਦਰੀ ਮਾਰਡਰਨ ਜੇਲ੍ਹ ਮੁੜ ਸੁਰਖੀਆਂ 'ਚ: ਇਤਰਾਜ਼ਯੋਗ ਸਮਾਨ ਸੁੱਟਣ ਆਏ 3 ਗ੍ਰਿਫਤਾਰ

18a faridkot

ਫਰੀਦਕੋਟ- ਫਰੀਦਕੋਟ ਦੀ ਕੇਂਦਰੀ ਮਾਰਡਰਨ ਜੇਲ੍ਹ ਦੀ ਬਾਹਰੀ ਕੰਧ ਉੱਤੋਂ ਹਵਾਲਾਤੀਆਂ ਨੂੰ ਇਤਰਾਜ਼ਯੋਗ ਸਮਾਨ ਪਹੁੰਚਾਉਣ ਆਏ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਹੈ। ਦੋਸ਼ੀਆਂ ਵਿਚੋਂ ਇਕ ਨੇ ਜੇਲ ਕਰਮਚਾਰੀ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਪਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀਆਂ ਵਲੋਂ ਸੁੱਟੇ ਜਾ ਰਹੇ ਸਮਾਨ ਵਿਚ 5 ਹੈੱਡਫੋਨ, 6 ਡਾਟਾ ਕੇਬਲਾਂ, ਤਿੰਨ ਚਾਰਜਰ, ਦੋ ਪੈਨਡਰਾਈਵ, ਬੀੜੀ-ਸਿਗਰੇਟ ਤੇ ਜਰਦਾ ਤੇ ਹੀਟਰ ਸਪ੍ਰਿੰਗ ਆਦਿ ਸਮਾਨ ਬਰਾਮਦ ਹੋਇਆ ਹੈ, ਜੋ ਕਿ ਜੇਲ੍ਹ ਦੀ ਕੰਧ ਤੋਂ ਸੁੱਟ ਕੇ ਅੰਦਰ ਪਹੁੰਚਉਣਾ ਸੀ।

Also Read: 21-22 ਅਪ੍ਰੈਲ ਨੂੰ ਹੋਣ ਜਾ ਰਿਹੈ ਦੂਜਾ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟਿਵਲ, ਮਿਲੇਗਾ ਵੱਡੇ ਸਿਤਾਰਿਆਂ ਨੂੰ ਮਿਲਣ ਦਾ ਮੌਕਾ

ਇਸ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਨੇ ਸਮਾਨ ਮੰਗਵਾਉਣ ਵਾਲੇ 5 ਹਵਾਲਾਸੀਆਂ ਦੀ ਵੀ ਪਛਾਣ ਕੀਤੀ ਹੈ ਤੇ ਇਨ੍ਹਾਂ ਵਿਚੋਂ ਦੋ ਹਵਾਲਾਤੀਆਂ ਤੋਂ ਵੀ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਗ੍ਰਿਫਤਾਰ ਤਿੰਨਾਂ ਦੋਸ਼ੀਆਂ ਸਣੇ ਪੰਜ ਹਵਾਲਾਤੀਆਂ ਦੇ ਖਿਲਾਫ ਸ਼ਿਕਾਇਤ ਭੇਜ ਕੇ ਥਾਣਾ ਕੋਤਵਾਲੀ ਵਿਚ ਕੇਸ ਦਰਜ ਕਰਵਾਇਆ।

Also Read: ਰੂਪਨਗਰ 'ਚ ਵੱਡਾ ਹਾਦਸਾ, ਭਾਖੜਾ ਨਹਿਰ ’ਚ ਕਾਰ ਡਿੱਗਣ ਕਾਰਨ ਬੱਚੇ ਸਣੇ 5 ਲੋਕਾਂ ਦੀ ਮੌਤ

ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉੱਤੇ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਇਸ ਦੇ ਇਲਾਵਾ ਜਿਨ੍ਹਾਂ ਹਵਾਲਾਤੀਆਂ ਨੂੰ ਜੇਲ੍ਹ ਦੇ ਅੰਦਰ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਨ੍ਹਾਂ ਤੋਂ ਵੀ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

In The Market