LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ 'ਚ 16 ਨੂੰ ਹੋਵੇਗੀ ਸਕੂਲ ਆਫ਼ ਐਮੀਨੈਂਸ ਦੀ ਪ੍ਰੀਖਿਆ

govt1145

ਲੁਧਿਆਣਾ: ਲੁਧਿਆਣਾ ਵਿੱਚ ਸਕੂਲ ਆਫ਼ ਐਮੀਨੈਂਸ (SOE) ਸਕੀਮ ਅਧੀਨ ਚੁਣੇ ਗਏ 16 ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ 16 ਅਪ੍ਰੈਲ ਨੂੰ ਜ਼ਿਲ੍ਹੇ ਦੇ 6,114 ਵਿਦਿਆਰਥੀਆਂ ਦੇ 11ਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਦੀ ਉਮੀਦ ਹੈ। ਰਾਜ ਭਰ ਵਿੱਚ ਲਗਭਗ 62 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਜਿਸ ਦੀ 4 ਅਪ੍ਰੈਲ ਆਖਰੀ ਤਰੀਕ ਸੀ।

ਸਾਰੇ 117 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਮੁਹਿੰਮ 21 ਫਰਵਰੀ ਨੂੰ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 16 ਲੁਧਿਆਣਾ ਵਿੱਚ ਹਨ, ਅਤੇ ਦਾਖਲਾ ਪ੍ਰੀਖਿਆ ਲਈ ਰਜਿਸਟਰ ਕਰਨ ਲਈ ਇੱਕ ਔਨਲਾਈਨ ਪੋਰਟਲ ਲਾਂਚ ਕੀਤਾ ਗਿਆ ਸੀ। 9ਵੀਂ ਜਮਾਤ ਲਈ ਲਗਭਗ 40,000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਲਈ 19 ਮਾਰਚ ਨੂੰ ਦਾਖਲਾ ਪ੍ਰੀਖਿਆ ਲਈ ਗਈ ਸੀ।


ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਵੱਧ ਦਾਖਲੇ ਵਾਲੇ ਜ਼ਿਲ੍ਹਿਆਂ ਵਿੱਚ ਲੁਧਿਆਣਾ ਦੂਜੇ ਨੰਬਰ 'ਤੇ ਹੈ, ਜਦੋਂ ਕਿ ਪਟਿਆਲਾ 6,183 ਤੋਂ ਵੱਧ ਦਾਖਲਿਆਂ ਨਾਲ ਪਹਿਲੇ ਨੰਬਰ 'ਤੇ ਹੈ। ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਰਾਜ ਭਰ ਵਿੱਚ 11,000 ਤੋਂ ਵੱਧ ਵਿਦਿਆਰਥੀਆਂ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਦਾ ਦੂਜਾ ਪੜਾਅ ਪੂਰਾ ਨਹੀਂ ਕੀਤਾ ਹੈ, ਨੂੰ ਦਾਖਲਾ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ।

ਚੁਣੇ ਗਏ ਸਕੂਲ ਜਿਨ੍ਹਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਵਿਦਿਆਰਥੀ ਹਨ, 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਿਹਤਰ ਵਿੱਦਿਅਕ ਮਾਹੌਲ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ। ਫਿਰ ਹੌਲੀ-ਹੌਲੀ ਬਾਕੀ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਜਮਾਤਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 75 ਫ਼ੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਜਦਕਿ 25 ਫ਼ੀਸਦੀ ਵਿਦਿਆਰਥੀ ਹੋਰ ਸਕੂਲਾਂ ਵਿੱਚੋਂ ਚੁਣੇ ਜਾਣਗੇ।

ਇਨ੍ਹਾਂ ਸਕੂਲਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀ
ਐੱਸਓਈ ਸਕੀਮ ਤਹਿਤ ਜਿਨ੍ਹਾਂ ਸਕੂਲਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਜੀਜੀਐੱਸਐਸਐੱਸ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ, ਜੀਐੱਮਐੱਸਐੱਸਐਸ ਮਿਲਰ ਗੰਜ, ਜੀਐਸਐਸਐਸ ਦੋਰਾਹਾ, ਜੀਐਸਐਸਐਸ ਜਗਰਾਉਂ, ਜੀਐਸਐਸਐਸ ਸਾਹਨੇਵਾਲ, ਜੀਐਸਐਸਐਸ ਖੰਨਾ, ਜੀਐਸਐਸਐਸ ਮੁੰਡੀਆਂ ਕਲਾਂ, ਜੀਐਸਐਸਐਸ ਗਿੱਲ, ਜੀਐਸਐਸਐਸ ਸਮਰਾਲਾ, ਜੀਐਮਐਸਐਸ ਮਾਡਲ ਟੀ. , ਜੀਐਸਐਸਐਸ ਬੱਦੋਵਾਲ ਕੈਂਟ, ਜੀਐਸਐਸਐਸ ਡਵੀਜ਼ਨ ਨੰਬਰ ਤਿੰਨ, ਜੀਐਸਐਸਐਸ ਜਵਾਹਰ ਨਗਰ, ਜੀਐਸਐਸਐਸ ਇੰਦਰਾਪੁਰੀ, ਜੀਐਸਐਸਐਸ ਦੱਧਾਹੂਰ, ਜੀਐਸਐਸਐਸ ਸੇਖੇਵਾਲ। ਦੱਸ ਦੇਈਏ ਕਿ 16 ਸਕੂਲਾਂ ਵਿੱਚੋਂ 11 ਸ਼ਹਿਰੀ ਖੇਤਰਾਂ ਵਿੱਚ ਹਨ ਜਦਕਿ ਪੰਜ ਪੇਂਡੂ ਖੇਤਰਾਂ ਵਿੱਚ ਹਨ। ਸਿੱਖਿਆ ਵਿਭਾਗ ਦੇ ਅਨੁਸਾਰ, ਲਗਭਗ 30,000 ਵਿਦਿਆਰਥੀਆਂ ਨੂੰ SOE ਅਧੀਨ ਸਕੂਲਾਂ ਵਿੱਚ ਦਾਖਲ ਕੀਤਾ ਜਾਵੇਗਾ।

 

In The Market