LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

24 ਘੰਟੇ ਬੀਤਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਬੱਚਾ, ਰੈਸਕਿਊ ਆਪ੍ਰੇਸ਼ਨ ਅਜੇ ਵੀ ਹੈ ਜਾਰੀ

pithole

ਕਪੂਰਥਲਾ- ਕਪੂਰਥਲਾ ਦੇ ਗੰਦੇ ਨਾਲੇ ਵਿੱਚ ਡਿੱਗੇ 2 ਸਾਲਾਂ ਬੱਚੇ ਨੂੰ ਕੱਢਣ ਲਈ ਚਲ ਰਿਹਾ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ।ਬੱਚੇ ਨੂੰ ਡਿੱਗੇ ਹੋਏ ਤਕਰੀਬਨ 24 ਘੰਟੇ ਤੋਂ ਵਧ ਦਾ ਸਮਾ ਲੰਘ ਚੁੱਕਾ ਹੈ ਪਰ ਅਜੇ ਵੀ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਫੌਜ ਅਤੇ ਐਨਡੀਆਰਐਫ ਨੇ ਸਾਂਝੇ ਤੌਰ 'ਤੇ ਮੋਰਚਾ ਸੰਭਾਲਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਸ਼ਹਿਰ ਦੇ ਅੰਮ੍ਰਿਤਸਰ ਰੋਡ ’ਤੇ ਸੜਕ ਕਿਨਾਰੇ ਬਣੇ ਗੰਦੇ ਨਾਲੇ ਵਿਚ ਦੁਪਹਿਰ ਸਮੇਂ ਇਕ ਡੇਢ ਸਾਲ ਦਾ ਬੱਚਾ ਅਭਿਲਾਸ਼ ਡਿੱਗ ਗਿਆ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਉਸਦੀ ਮਾਂ ਮਨੀਸ਼ਾ ਨੇ ਵੀ ਨਾਲੇ ਵਿਚ ਛਲਾਂਗ ਲਗਾ ਦਿੱਤੀ ਸੀ, ਜਿਸਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਬਚਾ ਲਿਆ ਪ੍ਰੰਤੂ ਬੱਚੇ ਦੇ ਡਿੱਗਣ ਦੀ ਸੂਚਨਾ ਮਿਲਣ 'ਤੇ ਮੌਕੇ ’ਤੇ ਪਹੁੰਚੀ ਪੁਲਿਸ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਟੀਮ ਨੇ ਨਗਰ ਨਿਗਮ ਦੀ ਟੀਮ ਦੇ ਨਾਲ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਕੀਤਾ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੂਸਰੇ ਪਾਸੇ ਝੁੱਗੀਆਂ ਵੱਲ ਜਾਣ ਦੇ ਲਈ ਕੋਈ ਪੱਕਾ ਰਸਤਾ ਨਹੀਂ ਹੈ। ਨਾਲੇ ਦੇ ਉੱਪਰ ਇਕ ਖੰਭੇ ਦਾ ਟੁਕੜਾ ਰੱਖ ਕੇ ਰਸਤਾ ਬਣਾਇਆ ਹੋਇਆ ਸੀ, ਜਿਸ ਤੋਂ ਲੰਘਣ ਸਮੇਂ ਬੱਚਾ ਡਿੱਗ ਗਿਆ ਦੱਸਿਆ ਜਾ ਰਿਹਾ ਹੈ। ਕਰੀਬ 8 ਘੰਟੇ ਚੱਲੇ ਬਚਾਅ ਕਾਰਜ ਦੇ ਬਾਵਜੂਦ ਨਾਲੇ ’ਚ ਡਿੱਗੇ ਅਭਿਲਾਸ਼ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਘਟਨਾ ਤੋਂ ਕਰੀਬ 6 ਘੰਟੇ ਬਾਅਦ ਮੌਕੇ ’ਤੇ ਪਹੁੰਚੇ ਡੀਸੀ ਵਿਸ਼ੇਸ਼ ਸਾਰੰਗਲ ਅਤੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਜਾਇਜ਼ਾ ਲਿਆ। ਡੀਸੀ ਨੇ ਸਾਰੀ ਸਥਿਤੀ ਜਾਣ ਕੇ ਮੀਡੀਆ ਨੂੰ ਦੱਸਿਆ ਕਿ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਪਰ ਇੰਨਾ ਸਮਾਂ ਬੀਤ ਜਾਣ ’ਤੇ ਵੀ ਬੱਚਾ ਨਾ ਮਿਲਣ ਦੀ ਸਥਿਤੀ ’ਚ ਹੁਣ ਬਚਾਅ ਲਈ ਫੌਜ ਅਤੇ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ। ਫੌਜ ਦੀ ਟੀਮ ਪਹੁੰਚ ਗਈ ਹੈ ਅਤੇ ਐਨਡੀਆਰਐਫ ਦੀ ਟੀਮ ਵੀ ਜਲਦੀ ਹੀ ਪਹੁੰਚ ਰਹੀ ਹੈ। ਹਾਲਾਂਕਿ ਡੀਸੀ ਨੇ ਇਹ ਵੀ ਦੱਸਿਆ ਕਿ ਉਹ ਸਵੇਰ ਤੋਂ ਫਗਵਾੜਾ ਵਿੱਚ ਚੱਲ ਰਹੇ ਧਰਨੇ ਵਿੱਚ ਰੁੱਝੇ ਹੋਏ ਸਨ, ਜਿਸ ਕਰਕੇ ਉਨ੍ਹਾਂ ਦੇ ਆਉਣ ਵਿੱਚ ਦੇਰੀ ਹੋਈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਐਮਸੀ ਸੰਯੁਕਤ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਡੀਆਰਓ ਮੇਜਰ ਜੀਪੀ ਸਿੰਘ ਬੈਨੀਪਾਲ, ਐਸਐਸਪੀ ਨਵਨੀਤ ਸਿੰਘ, ਡੀਐਸਪੀ ਕਪੂਰਥਲਾ ਮਨਿੰਦਰਪਾਲ ਸਿੰਘ ਬਚਾਅ ਕਾਰਜਾਂ ਦੀ ਦੇਖ-ਰੇਖ ਵਿਚ ਲੱਗੇ ਹੋਏ ਸਨ।

In The Market