LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

2.11 ਕਰੋੜ ਤੋਂ ਵਧੇਰੇ ਵੋਟਰਾਂ ਹੱਥ ਹੋਵੇਗੀ ਪੰਜਾਬ ਦੇ ਸਿਆਸਤਦਾਨਾਂ ਦੀ ਕਿਸਮਤ, ਵੇਰਵੇ ਜਾਰੀ

16d ec

ਚੰਡੀਗੜ੍ਹ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਦੌਰਾਨ ਚੋਣ ਕਮਿਸ਼ਨ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ। ਚੋਣ ਕਮਿਸ਼ਨ ਵਲੋਂ ਚੋਣਾਂ ਵਿਚ ਵੋਟਰਾਂ ਤੇ ਵੋਟਿੰਗ ਬੂਥ ਸਬੰਧੀ ਵੇਰਵੇ ਜਾਰੀ ਕੀਤੇ ਗਏ ਹਨ। ਇਸ ਦੌਰਾਨ 2.11 ਕਰੋੜ ਤੋਂ ਵਧੇਰੇ ਵੋਟਰ ਸਿਆਸਤਦਾਨਾਂ ਦੀ ਕਿਸਮਤ ਤੈਅ ਕਰਨਗੇ।

Also Read: ਸੁਜਾਨਪੁਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ, ਔਰਤਾਂ ਤੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ

ਚੋਣ ਕਮਿਸ਼ਨ ਵਲੋਂ ਜਾਰੀ ਵੇਰਵਿਆਂ ਮੁਤਾਬਕ ਇਸ ਵਾਰ ਕੁੱਲ 2,11,31,138 ਵੋਟਰ ਚੋਣਾਂ ਦੌਰਾਨ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ ਕੁੱਲ 1,11,08,057 ਪੁਰਸ਼ ਵੋਟਰ ਹਨ ਤੇ 1,00,22,396 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 685 ਵੋਟਰ ਹੋਰ ਕੈਟੇਗਰੀ ਤੋਂ ਹਨ। ਪੰਜਾਬ ਦੇ ਲੋਕ 24,689 ਪੋਲਿੰਗ ਸਟੇਸ਼ਨਾਂ ਰਾਹੀਂ ਆਪਣੀ ਵੋਟ ਕਾਸਟ ਕਰਨਗੇ, ਜਿਨ੍ਹਾਂ ਵਿਚੋਂ 7727 ਪੋਲਿੰਗ ਸਟੇਸ਼ਨ ਅਰਬਨ ਇਲਾਕਿਆਂ ਵਿਚ ਹਨ ਤੇ 16,962 ਪੋਲਿੰਗ ਸਟੇਸ਼ਨ ਰੂਰਲ ਇਲਾਕਿਆਂ ਵਿਚ ਹਨ।

Also Read: ਭੋਪਾਲ ਲਿਆਂਦੀ ਗਈ ਗਰੁੱਪ ਕੈਪਟਨ ਵਰੁਣ ਸਿੰਘ ਦੀ ਮ੍ਰਿਤਕ ਦੇਹ, ਭਲਕੇ ਹੋਵੇਗਾ ਸਸਕਾਰ

In The Market