LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਰੋਬਾਰੀ ਦੇ ਪੁੱਤਰ ਨੇ ਪਬਜੀ ‘ਚ ਗਵਾਏ 17 ਲੱਖ ਰੁਪਏ, ਘਰੋਂ ਚੋਰੀ ਕਰਦਾ ਸੀ ਪੈਸੇ

16j pubg

ਚੰਡੀਗੜ੍ਹ- ਪਬਜੀ ਗੇਮ ਦਾ ਜਾਦੂ ਬੱਚਿਆਂ ਦੇ ਸਿਰ ਚੜਿਆ ਹੋਇਆ ਹੈ। ਬੱਚੇ ਅਤੇ ਵਿਦਿਆਰਥੀ ਆਨ ਲਾਈਨ ਪਬਜ਼ੀ ਗੇਮ ਖੇਡਣ ਦੇ ਚੱਕਰ ਵਿੱਚ ਮਾਪਿਆਂ ਦਾ ਵਿੱਤੀ ਨੁਕਸਾਨ ਕਰ ਬੈਠਦੇ ਹਨ। ਅਜਿਹਾ ਇੱਕ ਮਾਮਲਾ ਚੰਡੀਗੜ੍ਹ ਦੇ ਪੀਪਲੀ ਵਾਲਾ ਟਾਊਨ ਤੋਂ ਸਾਹਮਣੇ ਆਇਆ ਹੈ। ਦਵਾਈ ਵਪਾਰੀ ਦੇ ਨਾਬਾਲਗ ਪੁੱਤਰ ਨੇ PUBG, ਫ੍ਰੀ ਫਾਇਰ ਅਤੇ ਕਾਰ ਰੇਸਿੰਗ ਗੇਮਾਂ ਵਿੱਚ 17 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। ਇਹ ਰਕਮ ਉਸ ਨੇ ਘਰੋਂ ਹੀ ਚੋਰੀ ਕੀਤੀ ਹੈ। ਇਸ ਤੋਂ ਅਣਜਾਣ ਪਿਤਾ ਨੇ ਕੁਝ ਦਿਨ ਪਹਿਲਾਂ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਤੋਂ ਇਲਾਵਾ ਉਸ ਦਾ ਚਚੇਰਾ ਭਰਾ ਅਤੇ ਇੱਕ ਦੋਸਤ ਵੀ ਸ਼ਾਮਲ ਹੈ।

Also Read: CM ਚੰਨੀ ਦੇ ਭਰਾ ਦਾ ਵੱਡਾ ਐਲਾਨ, ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ

ਕਾਰੋਬਾਰੀ ਦੇ ਬੇਟੇ ਨੇ ਪੈਸੇ ਚੋਰੀ ਕਰ ਲਏ ਅਤੇ ਦੋਸਤਾਂ ਨਾਲ ਮਿਲ ਕੇ ਤਿੰਨ ਆਈਫੋਨ, ਕੱਪੜੇ ਅਤੇ ਜੁੱਤੇ ਖਰੀਦ ਲਏ। ਇੰਨਾ ਹੀ ਨਹੀਂ ਉਸ ਨੇ ਹਵਾਈ ਸਫਰ ਵੀ ਕੀਤਾ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ 27 ਸਾਲਾ ਸੂਰਜ ਵਾਸੀ ਦੇ ਰੂਪ ਵਿੱਚ ਹੋਈ ਹੈ। ਤਿੰਨ ਨਾਬਾਲਗ ਦੋਸ਼ੀਆਂ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦਸ ਲੱਖ 22 ਹਜ਼ਾਰ 500 ਰੁਪਏ ਅਤੇ ਤਿੰਨ ਆਈਫੋਨ ਬਰਾਮਦ ਕੀਤੇ ਹਨ। ਮੁਲਜ਼ਮ ਸੂਰਜ 12ਵੀਂ ਪਾਸ ਕਰਨ ਤੋਂ ਬਾਅਦ ਪ੍ਰਾਈਵੇਟ ਡਾਟਾ ਐਂਟਰੀ ਆਪਰੇਟਰ ਹੈ। ਦੋਸ਼ ਹੈ ਕਿ ਉਹ ਨਾਬਾਲਗ ਨੌਜਵਾਨਾਂ ਨੂੰ ਆਨਲਾਈਨ ਗੇਮ ਖਰੀਦਣ ਲਈ ਉਕਸਾਉਂਦਾ ਹੈ। ਦੱਸਣਯੋਗ ਹੈ ਕਿ ਹੁਕਮ ਚੰਦ ਨੇ 12 ਜਨਵਰੀ ਨੂੰ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ 19 ਲੱਖ ਰੁਪਏ ਘਰ ਦੇ ਅੰਦਰ ਬੈੱਡ ਵਿੱਚ ਰੱਖੇ ਹੋਏ ਸਨ। ਇਸ ਵਿੱਚੋਂ 17 ਲੱਖ ਰੁਪਏ ਚੋਰੀ ਹੋ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਦਾ ਪਰਦਾਫਾਸ਼ ਕੀਤਾ।

In The Market