LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਧੂਰੀ: ਭਗਵੰਤ ਮਾਨ ਦੇ ਹੱਕ 'ਚ ਸੁਨੀਤਾ ਕੇਜਰੀਵਾਲ ਨੇ ਮੰਗੀਆਂ ਵੋਟਾਂ 

11f sunita kejriwal

ਧੂਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਅੱਜ ਭਗਵੰਤ ਮਾਨ ਦੇ ਹੱਕ 'ਚ ਪ੍ਰਚਾਰ ਕਰਨ ਲਈ ਧੂਰੀ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਇੱਥੇ ਭਗਵੰਤ ਮਾਨ ਲਈ ਵੋਟਾਂ ਪਾਉਣ ਦੀ ਅਪੀਲ ਕਰਨ ਆਏ ਹਾਂ ਪਰ ਇੱਥੇ ਲੋਕ ਪਹਿਲਾਂ ਹੀ ਭਗਵੰਤ ਮਾਨ (Bhagwant mann) ਨੂੰ ਵੋਟ ਪਾਉਣ ਦਾ ਫ਼ੈਸਲਾ ਕਰ ਚੁੱਕੇ ਹਨ। ਲੋਕ ਸਮਝਦੇ ਹਨ ਕਿ ਉਨ੍ਹਾਂ (ਆਪ) ਨੇ ਦਿੱਲੀ ਵਿਚ ਕੰਮ ਕੀਤਾ ਹੈ ਅਤੇ ਇੱਥੇ ਵੀ ਕਰਨਗੇ। Also Read : ਬਾਬਾ ਬਕਾਲਾ 'ਚ CM ਚੰਨੀ ਨੇ ਕਿਹਾ ਕਿ ਪੰਜਾਬ ਦੀ ਸਹੀ ਸਾਂਭ ਪੰਜਾਬੀ ਹੀ ਰੱਖ ਸਕਦੈ ਕੋਈ ਬਾਹਰਲਾ ਨਹੀਂ

ਉਨ੍ਹਾਂ ਨੇ ਮੰਚ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਹਰ ਮਹਿਲਾ ਨੂੰ ਜੋ 18 ਸਾਲ ਤੋਂ ਵੱਧ ਉਮਰ ਦੀਆਂ ਹਨ, ਨੂੰ ਸਰਕਾਰ ਵਲੋਂ 1000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਰਾਸ਼ੀ ਨਾਲ ਉਹ ਆਪਣੇ ਲਈ ਕਿਤਾਬਾਂ ਖਰੀਦ ਸਕਦੀਆਂ ਹਨ, ਸਕੂਲ ਦੀ ਫੀਸ ਦੇ ਸਕਦੀਆਂ ਹਨ ਜਾਂ ਫਿਰ ਆਪਣਾ ਜੇਬ ਖਰਚਾ ਰੱਖ ਸਕਦੀਆਂ ਹਨ। ਇਸ 1000 ਰੁਪਏ ਦੀ ਕੀਮਤ ਰਵਾਇਤੀ ਪਾਰਟੀਆਂ ਨੂੰ ਨਹੀਂ ਪਤਾ। ਇਨ੍ਹਾਂ 1000 ਰੁਪਏ ਦੀ ਕੀਮਤ ਸਿਰਫ ਉਨ੍ਹਾਂ ਔਰਤਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਵਾਸਤੇ, ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ, ਪੰਜਾਬ ਦੇ ਹਸਪਤਾਲਾਂ ਦੀ ਨੁਹਾਰ ਬਦਲਣ ਵਾਸਤੇ ਆਮ ਆਦਮੀ ਪਾਰਟੀ ਨੂੰ ਜਿਤਾਓ ਅਤੇ ਭਗਵੰਤ ਮਾਨ ਵਰਗੇ ਸੱਚੇ ਅਤੇ ਈਮਾਨਦਾਰ ਵਿਅਕਤੀ ਨੂੰ ਆਪਣਾ ਮੁੱਖ ਮੰਤਰੀ ਚੁਣੋ ਤਾਂ ਜੋ ਤੁਸੀਂ ਆਪਣਾ ਵੀ ਭਲਾ ਕਰੋ ਤੇ ਪੰਜਾਬ ਦਾ ਵੀ ਭਲਾ ਕਰੋ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਝਾੜੂ ਦਾ ਬਟਨ ਦਬਾਓ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ।

In The Market