LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਲੇਰਕੋਟਲਾ 'ਚ ਦਿਨ ਦਿਹਾੜੇ ਗੁੰਡਾਗਰਦੀ! ਬਜ਼ੁਰਗ ਨਾਲ ਕੀਤੀ ਕੁੱਟਮਾਰ

malkerkotla

ਮਲੇਰਕੋਟਲਾ: ਪੰਜਾਬ ਅੰਦਰ ਗੁੰਡਾਗਰਦੀ ਦਿਨੋ ਦਿਨ ਵਧ ਗਈ ਹੈ। ਦਿਨ ਦਿਹਾੜੇ ਹੁਣ ਪਿੰਡਾਂ ਦੇ ਵਿਚ ਵੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ  (Malerkotla) ਮਲੇਰਕੋਟਲਾ 23ਵੇ ਜ਼ਿਲ੍ਹੇ ਦੀ ਹੈ ਜਿੱਥੇ ਮਲੇਰਕੋਟਲਾ  (Malerkotla)ਦੇ ਨਾਲ ਲੱਗਦੇ ਪਿੰਡ ਹੋਏ ਥਾਣਾ ਅਮਰਗਡ਼੍ਹ ਅਧੀਨ ਪੈਂਦੇ ਇਸ ਪਿੰਡ ਵਿਚ ਇਕ ਐਨਆਰਆਈ ਦੇ ਘਰੇ ਕੁਝ ਗੁੰਡਿਆਂ ਵੱਲੋਂ ਦਾਖ਼ਲ ਹੋ ਕੇ ਇਕ ਬਜ਼ੁਰਗ ਨਾਲ ਨਾਜਾਇਜ਼  ਤੌਰ ਤੇ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਸਾਰੀ ਘਟਨਾ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।   

Read this: ਪੰਜਾਬ ਕਾਂਗਰਸ ਕਲੇਸ਼ : ਮੁੱਖ ਮੰਤਰੀ ਦੇ ਅਸਤੀਫ਼ੇ ਦੀਆਂ ਖ਼ਬਰਾਂ 'ਤੇ ਕੈਪਟਨ ਦਾ ਬਿਆਨ

ਜਾਣੋ ਪੂਰਾ ਮਾਮਲਾ 
ਦੱਸ ਦਈਏ ਕਿ ਇੱਕ ਐਨਆਰਆਈ ਪਰਿਵਾਰ ਦੇ ਘਰ ਤਿੰਨ ਵਿਅਕਤੀ ਆਏ ਨੇ ਜਿਸ ਦੀ ਸਾਰੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਦੋਂ ਇਕ ਵਿਅਕਤੀ ਘਰ ਦੇ ਬੂਹੇ ਅੱਗੇ ਆ ਕੇ  ਵਾਰ ਵਾਰ ਬੈੱਲ ਵਜਾਉਂਦਾ ਹੈ ਤਾਂ ਕਾਫ਼ੀ ਸਮੇਂ ਬਾਅਦ ਬਜ਼ੁਰਗ ਘਰ ਦਾ ਮੁਖੀ ਬਾਹਰ ਆਉਂਦਾ ਹੈ ਤਾਂ ਸਾਲ ਮਹਿਜ਼ ਬਿਨਾਂ ਕਿਸੇ ਗੱਲਬਾਤ ਤੋਂ ਤਿੰਨ ਵਿਅਕਤੀ ਕਾਰ ਚੋਂ ਉਤਰ ਕੇ ਉਸ ਨਾਲ ਕੁੱਟਮਾਰ ਕਰਦੇ ਨੇ ਹਾਲਾਂਕਿ ਕੁੱਟਮਾਰ ਕਰਨ ਤੋਂ ਬਾਅਦ ਫੌਰੀ ਤੌਰ ਤੇ ਉੱਥੋਂ ਭੱਜ ਜਾਂਦੇ ਹਨ।    

ਬਜ਼ੁਰਗ ਤੇ ਇਥੋਂ ਦੇ ਪਿੰਡ ਦੇ ਲੋਕ ਇਕੱਠੇ ਹੁੰਦੇ ਹਨ ਪਰ ਦੱਸ ਦੇਈਏ ਕਿ ਨਾ ਹੁਣ ਤਕ ਪਰਿਵਾਰ ਨੂੰ ਪਤਾ ਚੱਲਿਆ ਕਿ ਕੁੱਟਮਾਰ ਦਾ ਮੁੱਖ ਕਾਰਨ ਕੀ ਹੈ? ਇਸ ਘਟਨਾ ਨੂੰ ਲੈ ਕੇ ਇਹ ਐੱਨ ਆਰ ਆਈ ਪਰਿਵਾਰ ਪੂਰੇ ਸਦਮੇ ਵਿਚ ਆਏ ਤੇ ਡਰ ਦੇ ਮਾਹੌਲ ਦੇ ਵਿੱਚ ਖੌਫ ਦੇ ਸਾਏ ਹੇਠ ਦਿਨ ਕੱਟ ਰਿਹਾ ਹੈ ਕਿਉਂਕਿ ਬਹੁਤ ਹੀ ਸ਼ਰੀਫ ਪਰਿਵਾਰ ਹੈ।   

Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ

ਉਧਰ ਪਿੰਡ ਵਾਲਿਆਂ ਨੇ ਤੇ ਪਿੰਡ ਦੇ ਸਰਪੰਚ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ  ਆਰੋਪੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਹੀ ਇਸ ਪਰਿਵਾਰ ਨੇ ਵਾਜਬ ਇਨਾਮ ਰੱਖਿਆ ਜੇਕਰ ਕੋਈ ਗੱਡੀ ਜਾਂ ਗੱਡੀ ਨੰਬਰ ਯੋਜਨਾ ਵਿਅਕਤੀਆਂ ਨੂੰ ਪਹਿਚਾਣ ਦੱਸੇਗਾ।  ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਉਹ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਨ ਕਿ ਆਖਿਰਕਾਰ ਇਹ ਕੌਣ ਸਨ ਜਿਹੜੇ ਆਖੇ ਬਿਨਾਂ ਮਤਲਬ ਤੋਂ ਘਰ ਦੇ ਵਿਚ ਕੁੱਟਮਾਰ ਕਰ ਗਏ ਹਨ। 

In The Market