LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ 'ਚ ਨਸ਼ੇ ਮਾਮਲੇ 'ਚ ਕਾਂਸਟੇਬਲ ਗ੍ਰਿਫਤਾਰ, ਨਵਜੋਤ ਸਿੱਧੂ ਦੀ ਪੰਜਾਬ ਪੁਲਿਸ ਟਿੱਪਣੀ 'ਤੇ ਜਤਾਇਆ ਸੀ ਵਿਰੋਧ 

constable

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ (Punjab Vidhan Sabha) ਚੋਣ ਪ੍ਰਚਾਰ (Election campaign) ਦੌਰਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪੈਂਟ ਗਿੱਲੀ ਕਰਨ ਵਾਲੇ ਬਿਆਨ 'ਤੇ ਇਤਰਾਜ਼ ਜਤਾਉਣ ਵਾਲੇ ਕਾਂਸਟੇਬਲ (Constable) 'ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਸ ਵਲੋਂ ਹੌਲਦਾਰ ਸੰਦੀਪ ਸਿੰਘ ਦਾ ਡੋਪ ਟੈਸਟ (Dope tests) ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਸ਼ੱਕ ਹੈ ਕਿ ਹੌਲਦਾਰ ਸੰਦੀਪ ਸਿੰਘ (Constable Sandeep Singh) ਨਾਂ ਦਾ ਪੁਲਸ ਮੁਲਾਜ਼ਮ ਨਸ਼ੇ ਕਰਨ ਦਾ ਆਦੀ ਹੈ। ਇਸੇ ਸ਼ੱਕ ਦੇ ਆਧਾਰ ’ਤੇ ਪੁਲਸ ਵਲੋਂ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਹੌਲਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਦੇ ਇਸ਼ਾਰੇ ’ਤੇ ਉਸ ਖ਼ਿਲਾਫ਼ ਸਾਰੀ ਕਾਰਵਾਈ ਕੀਤੀ ਜਾਵੇਗੀ। ਸਿੱਧੂ ਦੇ ਕਹਿਣ ’ਤੇ ਕਈ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਕਿ ਉਹ ਮੁਆਫ਼ੀ ਮੰਗ ਕੇ ਨਵਜੋਤ ਸਿੱਧੂ ਵਾਲੀ ਵੀਡੀਓ ਵਾਪਸ ਲੈ ਲੈਣ। ਹੌਲਦਾਰ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਅਤੇ ਨਾ ਹੀ ਉਸ ਦੇ ਘਰ ’ਤੋਂ ਕੋਈ ਨਸ਼ਾ ਬਰਾਮਦ ਹੋਇਆ ਹੈ। Also Read : ਡਿਪ੍ਰੈਸ਼ਨ ਦੀ ਦਵਾਈ ਲੈਂਦਾ ਸੀ ਸਤਯੱਪਾ, ਪੁਲਿਸ ਨੂੰ ਜਵਾਨ ਦੇ ਬਕਸੇ 'ਚੋਂ ਮਿਲੀ ਦਵਾਈ

Chandigarh Police arrest Jalandhar man for posing as ED officer - Hindustan  Times
ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਵਿਚ ਖੁੱਲ ਕੇ ਕੁਝ ਨਹੀਂ ਬੋਲ ਰਹੀ, ਪਰ ਸੂਚਨਾ ਹੈ ਕਿ ਉਕਤ ਕਾਂਸਟੇਬਲ ਤੋਂ ਪੁਲਿਸ ਨੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 27 ਦਸੰਬਰ ਨੂੰ ਸਿਆਸੀ ਪ੍ਰੋਗਰਾਮ ਦੌਰਾਨ ਸੁਲਤਾਨਪੁਰ ਲੋਧੀ ਆਏ ਸਨ। ਇਥੇ ਮੰਚ 'ਤੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਦੀ ਬੈਂਚ 'ਤੇ ਹੱਥ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਇਹ ਦਬੰਗ ਵਿਧਾਇਕ ਬੁੜ੍ਹਕ ਮਾਰੇ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ

In The Market